ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17ਵੀਂ ਲੋਕ ਸਭਾ ਦੇ ਮੈਂਬਰਾਂ ਨੂੰ ਨਹੀਂ ਮਿਲੇਗੀ ਇਹ ਸਹੂਲਤ

17ਵੀਂ ਲੋਕ ਸਭਾ ਦੇ ਮੈਂਬਰਾਂ ਨੂੰ ਨਹੀਂ ਮਿਲੇਗੀ ਇਹ ਸਹੂਲਤ

17ਵੀਂ ਲੋਕ ਸਭਾ ਦੇ ਮੈਂਬਰਾਂ ਨੂੰ ਹੁਣ ਪਹਿਲਾਂ ਵਾਂਗ ਪੰਜ–ਤਾਰਾ ਹੋਟਲਾਂ ਵਿੱਚ ਰਹਿਣ ਦੀ ਸਹੂਲਤ ਨਹੀ਼ ਮਿਲੇਗੀ ਪਰ ਉਨ੍ਹਾਂ ਲਈ ਵੈਸਟਰਨ ਕੋਰਟ ਤੇ ਦਿੱਲੀ ਦੇ ਸੂਬਿਆਂ ਦੇ ਗੈਸਟ ਹਾਊਸਜ਼ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ ਜਾਇਆ ਕਰੇਗਾ।

 

 

ਲੋਕ ਸਭਾ ਦੇ ਜਨਰਲ ਸਕੱਤਰ ਸਨੇਹਲਤਾ ਸ੍ਰੀਵਾਸਤਵ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਵੇਂ ਸੰਸਦ ਮੈਂਬਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਦ ਲਈ ਹੋਰ ਵਿਆਪਕ ਸਹੂਲਤਾਂ ਦੇ ਨਾਲ–ਨਾਲ ਲਗਭਗ 300 ਕਮਰਿਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ, ਤਾਂ ਜੋ ਦਿੱਲੀ ਪੁੱਜਣ ਉੱਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

 

 

ਉਨ੍ਹਾਂ ਦੱਸਿਆ ਕਿ ਨਵੇਂ ਚੁਣੇ ਮੈਂਬਰਾਂ ਨੂੰ ਵੈਸਟਰਨ ਕੋਰਟ ਤੇ ਇਸ ਦੇ ਨਵੇਂ ਬਣੇ ਅਨੈਕਸੀ ਤੇ ਵੱਖੋ–ਵੱਖਰੇ ਸੁਬਿਆਂ ਦੇ ਭਵਨਾਂ ਵਿੱਚ ਐਡਜਸਟ ਕੀਤਾ ਜਾਵੇਗਾ। ਲੋਕ ਸਭਾ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਦਿੱਲੀ ਦੇ ਇੰਦਰਾ ਗਾਂਘੀ ਕੌਮਾਂਤਰੀ ਹਵਾਈ ਅੱਡੇ ਦੇ ਤਿੰਨ ਟਰਮੀਨਲਾਂ ਉੱਤੇ, ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਦੋਵੇਂ ਮੁੱਖ ਗੇਟ ਤੇ ਪੁਰਾਣੀ ਦਿੱਲੀ, ਹਜ਼ਰਤ ਨਿਜ਼ਾਮੁੱਦੀਨ ਤੇ ਆਨੰਦ ਵਿਹਾਰ ਰੇਲਵੇ ਸਟੇਸ਼ਨਾਂ ਉੱਤੇ ਇੱਕ–ਇੱਕ ਗਾਈਡ ਪੋਸਟ ਬਣਾਏ ਗਏ ਹਨ, ਜੋ ਵੋਟਾਂ ਦੀ ਗਿਣਤੀ ਵਾਲੇ ਦਿਨ 23 ਮਈ ਦੀ ਸ਼ਾਮ ਛੇ ਵਜੇ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Members of 17th Lok Sabha will not get this facility