ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਸੁਝਾਅ ਦਿੱਤਾ ਹੈ ਕਿ ਜੇਲ੍ਹ `ਚ ਬੰਦ ਮਾਵਾਂ ਤੋਂ ਅਲੱਗ ਕੀਤੇ ਗਏ ਬੱਚਿਆਂ ਨੂੰ ਹਫਤੇ `ਚ ਘੱਟ ਤੋਂ ਘੱਟ ਤਿੰਨ ਵਾਰ ਉਨ੍ਹਾਂ ਨੂੰ ਮਿਲਣ ਦਿੱਤਾ ਜਾਵੇ। ਬੱਚਿਆਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਉਣ `ਤੇ ਇਹ ਸੁਝਾਅ ਆਇਆ ਹੈ।
ਭਾਸ਼ਾ ਅਨੁਸਾਰ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਹੈ ਕਿ ਜੇਲ੍ਹ ਨਿਯਮਾਵਲੀ `ਚ ਅਜਿਹੇ ਪ੍ਰਾਵਧਾਨ ਨੂੰ ਸ਼ਾਮਲ ਕੀਤਾ ਜਾਵੇ, ਜਿਸਦੇ ਤਹਿਤ ਬੱਚੇ ਜੇਲ੍ਹ `ਚ ਬੰਦ ਮਾਂ ਨਾਲ ਹਫਤੇ `ਚ ਤਿੰਨ ਵਾਰ ਮਿਲ ਸਕਣ ਜਿਸ ਨਾਲ ਮਹਿਲਾ ਦਾ ਬੱਚਿਆਂ ਨਾਲ ਸੰਪਰਕ ਘੱਟ ਨਾ ਹੋਵੇ।
ਗਾਂਧੀ ਨੇ ਕਿਹਾ ਕਿ ਜਦੋਂ ਜੇਲ੍ਹ `ਚ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਮਾਂ ਪੰਜ ਸਾਲ ਤੱਕ ਉਸਦਾ ਪਾਲਣ ਪੋਸਣ ਉਥੇ ਕਰ ਸਕਦੀ ਹੈ ਅਤੇ ਪੰਜ ਸਾਲ ਦੀ ਉਮਰ ਦੇ ਬਾਅਦ ਅਚਾਨਕ ਬੱਚਿਆਂ ਨੂੰ ਮਾਂ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ। ਅਸੀਂ ਦੇਖਿਆ ਕਿ ਜਿਨ੍ਹਾਂ ਮਾਵਾਂ ਨਾਲ ਉਨ੍ਹਾਂ ਦੇ ਬੱਚੇ ਅਲੱਗ ਹੋਏ, ਉਨ੍ਹਾਂ `ਚੋਂ ਅੱਧਿਆਂ ਨੂੰ ਆਪਣੇ ਬੱਚਿਆਂ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ। ਉਨ੍ਹਾਂ `ਚੋਂ ਕਈ ਤਸਕਰੀ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਜੇਲ੍ਹ ਨਿਯਮਾਵਲੀ ਦੇ ਤਹਿਤ ਇਕ ਪ੍ਰਾਵਧਾਨ ਦੀ ਯੋਜਨਾ ਬਣਾ ਰਹੇ ਹਾਂ ਕਿ ਜੇਕਰ ਬੱਚਾ ਅਲੱਗ ਕੀਤਾ ਜਾਂਦਾ ਹੈ ਤਾਂ ਉਸ ਨੂੰ ਹਫਤੇ `ਚ ਤਿੰਨ ਵਾਰ ਆਪਣੀ ਮਾਂ ਨਾਲ ਮਿਲਣ ਦਾ ਮੌਕਾ ਦਿੱਤਾ ਜਾਵੇ ਅਤੇ ਬੱਚਿਆਂ ਨੂੰ ਜਿ਼ਲ੍ਹੇ ਤੋਂ ਬਾਹਰ ਲੈ ਜਾਣ ਦੀ ਆਗਿਆ ਨਾ ਦਿੱਤੀ ਜਾਵੇ।
ਮੰਤਰਾਲੇ ਦੇ ਸੀਨੀਅਰ ਨੇ ਕਿਹਾ ਕਿ ਪ੍ਰਸਤਾਵ ਉਨ੍ਹਾਂ ਖਬਰਾਂ ਦੇ ਬਾਅਦ ਆਇਆ ਹੈ ਜਿਨ੍ਹਾਂ `ਚ ਕਿਹਾ ਗਿਆ ਕਿ ਜੇਲ੍ਹ ਤੋਂ ਰਿਹਾਅ ਹੋਣ ਦੇ ਬਾਅਦ ਕਈ ਵਾਰ ਮਾਂ ਆਪਣੇ ਬੱਚਿਆਂ ਦੀ ਭਾਲ ਨਹੀਂ ਕਰ ਪਾਉਂਦੀ।