ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਸ਼ੀ 'ਚ ਪਾਰਾ ਪੁੱਜਾ 46 'ਤੇ, ਸਾਰੇ ਪਾਸੇ ਪਸਰਿਆ ਸੰਨਾਟਾ

ਬਨਾਰਸ ਵਿੱਚ ਪਾਰਾ ਇੱਕ ਵਾਰ ਮੁੜ 46 ਡਿਗਰੀ ਉੱਤੇ ਪਹੁੰਚ ਗਿਆ। ਹਮੇਸ਼ਾ ਗੁਲਜ਼ਾਰ ਰਹਿਣ ਵਾਲੇ ਘਾਟਾਂ ਉੱਤੇ ਵੀ ਸੰਨਾਟਾ ਪਸਰ ਗਿਆ ਹੈ। ਇਸ ਗਰਮੀ ਵਿੱਚ ਇਹ ਤੀਜੀ ਵਾਰ ਹੈ ਜਦੋਂ ਜ਼ਿਆਦਾਤਰ ਤਾਪਮਾਨ 46 ਡਿਗਰੀ ਸੈਲਸੀਅਸ ਜਾ ਪੁੱਜਾ ਹੈ। ਪੱਛਮ ਦੀ ਗਰਮ ਹਵਾ ਤਾਪਮਾਨ ਵਿੱਚ ਵਾਧੇ ਦਾ ਮੁੱਖ ਕਾਰਨ ਬਣੀ ਹੋਈ ਹੈ।

 

ਕੇਰਲ ਵਿੱਚ ਇੱਕ ਹਫ਼ਤੇ ਦੇਰੀ ਨਾਲ ਮਾਨਸੂਨ ਪਹੁੰਚਣ ਦੇ ਲਿਹਾਜ ਨਾਲ  22-23 ਜੂਨ ਨੇੜੇ ਮਾਨਸੂਨ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਇਸ ਤੋਂ ਪਹਿਲਾਂ ਹਨ੍ਹੇਰੀ ਅਤੇ ਹਲਕੀ ਬਾਰਿਸ਼ ਦਾ ਅਨੁਮਾਨ ਲਾਇਆ ਹੈ ਜਿਸ ਨਾਲ ਕੁਝ ਰਾਹਤ ਮਿਲ ਸਕਦੀ ਹੈ।

 

ਮੌਸਮ ਵਿਗਿਆਨੀਆਂ ਅਨੁਸਾਰ ਇਹ ਤਾਪਮਾਨ ਆਮ ਨਾਲੋਂ ਸੱਤ ਡਿਗਰੀ ਵੱਧ ਹੈ। ਆਮ ਤੌਰ 'ਤੇ ਜੂਨ ਵਿੱਚ ਔਸਤ ਤਾਪਮਾਨ 38.7 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਨਾਲ ਪਹਿਲੇ ਬੀਤੇ ਸੋਮਵਾਰ ਨੂੰ ਤਾਪਮਾਨ 46.4 ਡਿਗਰੀ ਸੈਲਸੀਅਸ ਹੋ ਗਿਆ ਸੀ। ਇਸ ਨਾਲ ਭਿਆਨਕ ਗਰਮੀ ਤੇ ਤਪਿਸ਼ ਦਾ ਸਹਜ ਅਨੁਮਾਨ ਕੀਤਾ ਜਾ ਸਕਦਾ ਹੈ।

 

ਮੌਸਮ ਵਿਗਿਆਨੀ ਪ੍ਰੋ. ਐਸ.ਐਨ. ਪਾਂਡੇ ਨੇ ਕਿਹਾ ਕਿ ਸਤਹ ਤੋਂ ਇਕ ਕਿਲੋਮੀਟਰ ਉੱਪਰ ਤੱਕ ਪੁਰਵਾ ਹਵਾ ਚੱਲ ਰਹੀ ਹੈ। ਇਸ ਤੋਂ ਉੱਪਰਲੇ ਪਛੂਆ ਹਵਾ ਦੇ ਨਾਲ ਚੱਕਰਵਾਤੀ ਤੰਤਰ ਵੀ ਮੌਜੂਦ ਹੈ। ਇਸ ਲਈ ਅਗਲੇ ਇਕ ਜਾਂ ਦੋ ਦਿਨਾਂ ਵਿਚ ਤੂਫ਼ਾਨ ਆ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mercury reaches 46 again in Kashi Satsa on the ghats and heat after sunlight