ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀ ਟੂ ਮੁਹਿੰਮ : ਜਿਨਸੀ ਸ਼ੋਸ਼ਣ ਪੀੜਤਾਂ ਲਈ ਬਣੀ ਕਮੇਟੀ, ਇਹ ਮੈਂਬਰ ਸੁਣਨਗੇ ਦੁੱਖ

1 / 3ਸਵਰਾ ਭਾਸਕਰ, ਰਵੀਨਾ ਟੰਡਨ

2 / 3Raveena Tandon, Amol Gupte, Renuka Shahane.

3 / 3CINTAA General Secretary Sushant Singh

PreviousNext

ਫਿਲਮ ਅਤੇ ਟੀਵੀ ਜਗਤ ਚ ਲਗਾਤਾਰ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ (CINTAA) ਨੇ ਇੱਕ ਅਹਿਮ ਫੈਸਲਾ ਲੈਂਦਿਆਂ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਜਿਸ ਵਿਚ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਸਵਰਾ ਭਾਸਕਰ ਅਤੇ ਰੇਨੁਕਾ ਸ਼ਾਹਣੇ ਇਸ ਕਮੇਟੀ ਦੀਆਂ ਮੈਂਬਰ ਹੋਣਗੀਆਂ।

 

CINTAA ਦੇ ਜਨਰਲ ਸਕੱਤਰ ਸੁਸ਼ਾਂਤ ਸਿੰਘ ਨੇ ਦੱਸਿਆ ਕਿ ਇੰਡਸਟਰੀਜ਼ ਚ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਨਜਿੱਠਣ ਲਈ ਕਈ ਲੋਕਾਂ ਨਾਲ ਗੱਲਬਾਤ ਚੱਲ ਰਹੀ ਹੈ। ਛੇਤੀ ਹੀ ਇਸ ਕਮੇਟੀ ਦਾ ਐਲਾਨ ਕੀਤਾ ਜਾਵੇਗਾ।

 

 

 

 

ਇਨ੍ਹਾਂ ਮੈਂਬਰਾਂ ਤੋਂ ਇਲਾਵਾ ਫਿਲਮਮੇਕਰ ਅਮੋਲ ਗੁਪਤੇ, ਵਕੀਲ ਵਰਿੰਦਾ ਗ੍ਰੋਵਰ ਅਤੇ ਪੱਤਰਕਾਰ ਭਾਰਤੀ ਦੁਬੇ ਪ੍ਰਿਵੈਂਸ਼ਨ ਆਫ਼ ਸੈਕਸ਼ੂਅਲ ਹੈਰੇਸਮੈਂਟ (PoSH) ਦੇ ਵਕੀਲ ਅਤੇ ਸਾਈਕਲੋਜਿਸਟ ਵੀ ਇਸ ਕਮੇਟੀ ਦੇ ਮੈਂਬਰ ਹੋਣਗੇ।

 

 

 

 

ਸੁਸ਼ਾਂਤ ਸਿੰਘ ਨੇ ਦੱਸਿਆ ਕਿ ਸਵਰਾ ਭਾਸਕਰ ਪਿਛਲੇ ਕਾਫੀ ਸਮੇਂ ਤੋਂ ਅਜਿਹੇ ਮਾਮਲਿਆਂ ਦੇ ਹੱਲ ਲਈ ਕੰਮ ਕਰ ਰਹੀ ਹਨ। ਇਹ ਕਮੇਟੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਕਸ਼ਾਪ ਵੀ ਕਰੇਗੀ। ਉਨ੍ਹਾਂ ਕਿਹਾ ਕਿ ਕਮੇਟੀ ਮੀ ਟੂ ਮੁਹਿੰਮ ਨਾਲ ਜੁੜੇ ਲੋਕਾਂ ਦੀ ਕਾਊਂਸਲਿੰਗ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਬਾਲੀਵੁੱਡ ਚ ਕੋਈ ਉਸਨੂੰ ਕੰਮ ਨਹੀਂ ਦੇਵੇਗਾ। ਅਸੀਂ ਪ੍ਰੋਡੀਊਸਰਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਉਹੀ ਸਭ ਲੋਕਾਂ ਨੂੰ ਕੰਮ ਦਿੰਦੇ ਹਨ।  

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Metoo Campaign A Committee for Sexual Assault Victims This Women Will Hear Pain