ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਔਰਤਾਂ ਲਈ ਮੁਫ਼ਤ ਯਾਤਰਾ ਯੋਜਨਾ, ਮੈਟਰੋ ਨੇ ਸੌਂਪਿਆ ਪ੍ਰਸਤਾਵ

ਦਿੱਲੀ ਮੈਟਰੋ ਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਾਉਣ ਦੀ ਦਿੱਲੀ ਸਰਕਾਰ ਦੀ ਯੋਜਨਾ ਦਾ ਪਹਿਲਾਂ ਰਵਾਇਤੀ ਪ੍ਰਸਤਾਵ ਬਣ ਕੇ ਤਿਆਰ ਹੈ। ਦਿੱਲੀ ਮੈਟਰੋ ਨੇ ਇਸ ਨੂੰ ਲਾਗੂ ਕਰਨ ਲਈ 8 ਮਹੀਨਿਆਂ ਦਾ ਸਮਾਂ ਮੰਗਿਆ ਹੈ ਅਤੇ ਇਸ ਤੇ ਦਿੱਲੀ ਸਰਕਾਰ ਨੂੰ ਸਾਲ ਚ 1566.64 ਕਰੋੜ ਰੁਪਏ ਦੀ ਸਬਸਿਡੀ ਮੈਟਰੋ ਨੂੰ ਦੇਣੀ ਪਵੇਗੀ।

 

ਮੈਟਰੋ ਦੀ ਸਲਾਹ ਮੁਤਾਬਕ ਯੋਜਨਾ ਲਾਗੂ ਕਰਨ ਤੋਂ ਪਹਿਲਾਂ ਦਿੱਲੀ ਸਰਕਾਰ ਨੂੰ ਕਿਰਾਇਆ ਨਿਰਧਾਰਣ ਕਮੇਟੀ ਤੋਂ ਇਸਦੀ ਮਨਜ਼ੂਰੀ ਲੈਣੀ ਪਵੇਗੀ। ਯੋਜਨਾ ਲਾਗੂ ਹੋਣ ਮਗਰੋਂ ਮੁਸਾਫਰਾਂ ਦੀ ਗਿਣਤੀ ਵੀ 15 ਤੋਂ 20 ਫੀਸਦ ਵਧੇਗੀ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੂੰ ਇਹ ਭਰੋਸਾ ਦਿਵਾਉਣਾ ਹੋਵੇਗਾ ਕਿ ਅੱਗੇ ਦੀਆਂ ਸਰਕਾਰਾਂ ਇਸ ਯੋਜਨਾ ਨੂੰ ਬੰਦ ਨਹੀਂ ਕਰਨਗੀਆਂ।

 

 

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਇਹ ਯੋਜਨਾ ਲਾਗੂ ਕਰਨ ਲਈ ਦੋ ਤਰੀਕੇ ਦੱਸੇ ਹਨ।

 

ਪਹਿਲੇ ਤਰੀਕੇ ਮੁਤਾਬਕ ਪੂਰਾ ਸਾਫ਼ਟਵੇਅਰ ਬਦਲਣਾ ਪਵੇਗਾ ਤੇ ਔਰਤਾਂ ਟੋਕਨ ਜਾਂ ਕਾਰਡ ਵਰਤ ਕੇ ਸਫਰ ਕਰਨਗੀ। ਇਸ ਤਰੀਕੇ ਚ ਇਕ ਸਾਲ ਤੋਂ ਵੱਧ ਸਮਾਂ ਲਗੇਗਾ।

 

ਦੂਜੇ ਤਰੀਕਾ ਦਿੱਲੀ ਸਰਕਾਰ ਲਈ ਜ਼ਿਆਦਾ ਲਾਭਦਾਇਕ ਹੈ। ਇਸ ਚ ਔਰਤਾਂ ਨੂੰ ਗੁਲਾਬੀ ਰੰਗ ਦਾ ਟੋਕਨ ਦਿੱਤਾ ਜਾਵੇਗਾ। ਉਹ ਇਸ ਨੂੰ ਕਾਊਂਟਰ ਜਾਂ ਟਿਕਟ ਵੈਂਡਿੰਗ ਮਸ਼ੀਨ ਤੋਂ ਲੈ ਸਕਦੀ ਹਨ। ਔਰਤਾਂ ਲਈ ਵੱਖਰਾ ਦਾਖਲਾ ਰਖਿਆ ਜਾਵੇਗਾ ਜਦਕਿ ਨਿਕਾਸੀ ਕਿਸੇ ਵੀ ਰਸਤੇ ਤੋਂ ਹੋਵੇਗੀ। ਇਸ ਚ 8 ਮਹੀਨਿਆਂ ਦਾ ਸਮਾਂ ਲਗੇਗਾ।

 

ਇਸ ਦੌਰਾਨ ਦਿੱਲੀ ਮੈਟਰੋ ਆਪਣੇ 170 ਸਟੇਸ਼ਨਾਂ ਤੇ ਜਿੱਥੇ ਵੀ ਬੰਦ ਪਏ ਕਾਊਂਟਰ ਹਨ, ਨੂੰ ਖੋਲ੍ਹਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ 8 ਮਹੀਨਿਆਂ ਦਾ ਸਮਾਂ ਘੱਟ ਕਰਾਉਣ ਲਈ ਦਿੱਲੀ ਸਰਕਾਰ ਮੈਟਰੋ ਅਫ਼ਸਰਾਂ ਨਾਲ ਗੱਲ ਕਰੇਗੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Metro Seek 8 Months For Free Journey DMRC Give Two proposal To Delhi Govt