ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਕਸੀਕੋ ਨੇ ਡੀਪੋਰਟ ਕੀਤੇ 311 ਭਾਰਤੀ ਨਾਗਰਿਕ, ਦਿੱਲੀ ਪੁੱਜੇ

ਮੈਕਸੀਕੋ ਨੇ ਡੀਪੋਰਟ ਕੀਤੇ 311 ਭਾਰਤੀ ਨਾਗਰਿਕ, ਦਿੱਲੀ ਪੁੱਜੇ

311 ਭਾਰਤੀ ਨਾਗਰਿਕਾਂ ਨੂੰ ਮੈਕਸੀਕੋ ਦੀ ਸਰਕਾਰ ਨੇ ਡੀਪੋਰਟ ਕਰ ਕੇ ਭਾਰਤ ਵਾਪਸ ਭੇਜ ਦਿੱਤਾ ਹੈ। ਉਹ ਅੱਜ ਤੜਕੇ ਦਿੱਲੀ ਦੇ ਹਵਾਈ ਅੱਡੇ ’ਤੇ ਉੱਤਰੇ। ਇਹ ਸਾਰੇ ਗ਼ੈਰ–ਕਾਨੂੰਨੀ ਢੰਗ ਨਾਲ ਅਮਰੀਕਾ ਦੀ ਸਰਹੱਦ ਅੰਦਰ ਦਾਖ਼ਲ ਹੋਣ ਲਈ ਮੈਕਸੀਕੋ ਪੁੱਜੇ ਹੋਏ ਸਨ।

 

 

ਇਹ ਵੀ ਪਤਾ ਲੱਗਾ ਹੈ ਕਿ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਹੀ ਮੈਕਸੀਕੋ ਸਰਕਾਰ ਉੱਤੇ ਅਜਿਹੇ ਗ਼ੈਰ–ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤੀ ਕਰਨ ਲਈ ਪ੍ਰੇਰਿਆ ਸੀ।

 

 

ਟਰੰਪ ਪ੍ਰਸ਼ਾਸਨ ਨੇ ਗ਼ੈਰ–ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਇਸ ਵੇਲੇ ਪੱਬਾਂ ਭਾਰ ਹੈ। ਮੈਕਸੀਕੋ ਦੇਸ਼ ਦੀ ਸਰਕਾਰ ਵੱਲੋਂ ਡੀਪੋਰਟ ਕੀਤੇ ਵਿਅਕਤੀਆਂ ਵਿੱਚੋਂ 310 ਮਰਦ ਹਨ ਤੇ ਇੱਕ ਔਰਤ ਹੈ।

 

 

ਮੈਕਸੀਕੋ ਦੀ ਸਰਕਾਰ ਨੇ ਅਮਰੀਕਾ ਦੇ ਕਹਿਣ ਉੱਤੇ ਅਜਿਹਾ ਕਦਮ ਪਹਿਲੀ ਵਾਰ ਚੁੱਕਿਆ ਹੈ। ਇਨ੍ਹਾਂ ਵਿੱਚੋਂ ਪੰਜਾਬੀਆਂ ਦੇ ਵੀ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਪਰ ਇਹ ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਸੈਂਕੜੇ ਡੀਪੋਰਟਡ ਭਾਰਤੀਆਂ ਵਿੱਚੋਂ ਕਿਸੇ ਪੰਜਾਬੀ ਦੇ ਹੋਣ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਸੀ।

 

 

ਪੰਜਾਬੀਆਂ ਦੀ ਅਮਰੀਕਾ ਜਾ ਕੇ ਵਸਣ ਦੀ ਇੱਛਾ ਬਹੁਤ ਪੁਰਾਣੀ ਹੈ। ਗ਼ੈਰ–ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਣ ਲਈ ਮੈਕਸੀਕੋ ਦੀ ਸਰਹੱਦ ਦੀ ਵਰਤੋਂ ਚਿਰਾਂ ਤੋਂ ਕੀਤੀ ਜਾਂਦੀ ਰਹੀ ਹੈ। ਬਹੁਤ ਸਾਰੇ ਪੰਜਾਬੀ ਮੈਕਸੀਕੋ ਦੇ ਰੇਗਿਸਤਾਨ ਵਿੱਚ ਫਸਦੇ ਵੀ ਰਹੇ ਹਨ; ਜਿੱਥੇ ਦਿਨ ਵੇਲੇ ਅੰਤਾਂ ਦੀ ਗਰਮੀ ਹੁੰਦੀ ਹੈ ਤੇ ਰਾਤ ਨੂੰ ਬਹੁਤ ਜ਼ਿਆਦਾ ਠੰਢ ਹੁੰਦੀ ਹੈ।

 

 

311 ਭਾਰਤੀਆਂ ਨੂੰ ਲੈ ਕੇ ਹਵਾਈ ਜਹਾਜ਼ ਅੱਜ ਤੜਕੇ 5:00 ਵਜੇ ਦਿੱਲੀ ਹਵਾਈ ਅੱਡੇ ’ਤੇ ਉੱਤਰਿਆ। ਉਹ ਕਈ ਘੰਟੇ ਹਵਾਈ ਜਹਾਜ਼ ਅੰਦਰ ਹੀ ਬੰਦ ਰੱਖੇ ਗਏ। ਦਰਅਸਲ, ਸਰਕਾਰੀ ਏਜੰਸੀਆਂ ਨੇ ਇੱਕ–ਦੂਜੇ ਨਾਲ ਤਾਲਮੇਲ ਕਰ ਕੇ ਉਨ੍ਹਾਂ ਦੀ ਆਮਦ ਦੀਆਂ ਰਸਮੀ ਕਾਰਵਾਈਆਂ ਮੁਕੰਮਲ ਕਰਨੀਆਂ ਸਨ।

 

 

ਜਿਹੜੇ ਭਾਰਤੀ ਨਾਗਰਿਕ ਵਾਪਸ ਭੇਜੇ ਗਏ ਹਨ, ਉਨ੍ਹਾਂ ਕੋਲ ਕੋਈ ਸਾਮਾਨ ਮੌਜੂਦ ਨਹੀਂ ਹੈ।

 

 

ਇਸ ਦੌਰਾਨ ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਕਾਰਜਕਾਰੀ ਕਮਿਸ਼ਨਰ ਮਾਰਕ ਮੌਰਗਨ ਨੇ ਕਿਹਾ ਹੈ ਕਿ ਮਨੁੱਖੀ ਸਮੱਗਲਰਾਂ ਲਈ ਇਹ ਇੱਕ ਮਜ਼ਬੂਤ ਸੁਨੇਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mexico deports 311 Indian nationals reach Delhi