ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ-ਪੀੜਤਾਂ ਦੇ ਕੁਆਰੇਪਣ ਦੇ ਟੈਸਟ ਤੇ ਸੈਕਸ-ਜੀਵਨ ਬਾਰੇ ਟਿੱਪਣੀਆਂ `ਤੇ ਪਾਬੰਦੀ

ਬਲਾਤਕਾਰ-ਪੀੜਤਾਂ ਦੇ ਕੁਆਰੇਪਣ ਦੇ ਟੈਸਟ ਤੇ ਸੈਕਸ-ਜੀਵਨ ਬਾਰੇ ਟਿੱਪਣੀਆਂ `ਤੇ ਪਾਬੰਦੀ

ਗ੍ਰਹਿ ਮੰਤਰਾਲੇ ਨੇ ਬਲਾਤਕਾਰ ਦੇ ਮਾਮਲਿਆਂ ਨਾਲ ਨਿਪਟਣ ਵਾਲੇ ਡਾਕਟਰਾਂ ਲਈ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹਦਾਇਤਾਂ ਪੀੜਤ ਕੁੜੀ/ਔਰਤ ਦੇ ਨਿਰੀਖਣ ਦੌਰਾਨ ਡਾਕਟਰਾਂ ਨੂੰ ਕੁਝ ਗੱਲਾਂ ਦਾ ਖ਼ਾਸ ਧਿਆਨ ਦੇਣ ਲਈ ਕੀਤੀਆਂ ਗਈਆਂ ਹਨ।


ਬੀਤੀ 25 ਜੁਲਾਈ ਨੂੰ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਬਲਾਤਕਾਰ ਦੀਆਂ ਪੀੜਤ ਔਰਤਾਂ ਲਈ ਡਾਕਟਰ ਦੋਹਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀ ਪਹਿਲੀ ਭੂਮਿਕਾ ਤਾਂ ਪੀੜਤਾ ਦਾ ਮੈਡੀਕਲ ਇਲਾਜ ਕਰਨ ਤੇ ਉਨ੍ਹਾਂ ਦਾ ਮਨੋਵਿਗਿਆਨਕ ਮਨੋਬਲ ਵਧਾਉਣ ਵੱਲ ਸੇਧਤ ਹੁੰਦੀ ਹੈ ਅਤੇ ਦੂਜੀ ਭੂਮਿਕਾ ਉਨ੍ਹਾਂ ਲਈ ਸਬੂਤ ਇਕੱਠੇ ਕਰਨਾ ਤੇ ਵਾਜਬ ਦਸਤਾਵੇਜ਼ ਯਕੀਨੀ ਬਣਾ ਕੇ ਉਨ੍ਹਾਂ ਦੀ ਮਦਦ ਕਰਨ `ਤੇ ਆਧਾਰਤ ਹੁੰਦੀ ਹੈ।


‘ਹਿੰਦੁਸਤਾਨ ਟਾਈਮਜ਼` ਨੇ ਪਹਿਲਾਂ ਅਜਿਹੇ ਜਿਨਸੀ ਹਮਲਿਆਂ ਨਾਲ ਸਬੰਧਤ ਮਾਮਲਿਆਂ ਬਾਰੇ ਫ਼ਾਰੈਂਸਿਕ ਮੈਡੀਕਲ ਨਿਰੀਖਣ ਲਈ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਬਾਰੇ ਰਿਪੋਰਟ ਪ੍ਰਕਾਸਿ਼ਤ ਕੀਤੀ ਸੀ। ਤਦ ਉਹ ਹਦਾਇਤਾਂ ਸਮੁੱਚੇ ਭਾਰਤ ਦੇ ਡੀਜੀਪੀਜ਼ ਤੇ ਪੁਲਿਸ ਕਮਿਸ਼ਨਰਾਂ ਨੂੰ ਭੇਜੀਆਂ ਗਈਆਂ ਸਨ; ਤਾਂ ਜੋ ਔਰਤਾਂ ਤੇ ਬੱਚਿਆਂ `ਤੇ ਹੋਣ ਵਾਲੇ ਜਿਨਸੀ ਹਮਲਿਆਂ ਦੇ ਮਾਮਲੇ `ਚ ਪ੍ਰਭਾਵਸ਼ਾਲੀ ਢੰਗ ਨਾਲ ਪੈਰਵੀ ਕੀਤੀ ਜਾ ਸਕੇ।


ਮੈਡੀਕਲ ਪ੍ਰੈਕਟੀਸ਼ਨਰਾਂ/ਡਾਕਟਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਲਾਤਕਾਰ ਤੋਂ ਪੀੜਤ ਔਰਤ ਦੇ ਕੁਆਰੇਪਣ ਦਾ ਕੋਈ ਟੈਸਟ ਨਾ ਕਰਨ। ਔਰਤ ਦੇ ਗੁਪਤ ਅੰਗ ਦੇ ਆਕਾਰ, ਉਸ ਦੀ ਲਚਕਤਾ ਜਾਂ ਕੁਆਰ-ਝਿੱਲੀ ਜਾਂ ਉਸ ਦੇ ਪਿਛਲੇ ਸੈਕਸ ਤਜਰਬੇ ਜਾਂ ਅਜਿਹੀਆਂ ਆਦਤਾਂ ਬਾਰੇ ਉਨ੍ਹਾਂ ਦੀ ਕਿਸੇ ਟੈਸਟ ਰਿਪੋਰਟ ਵਿੱਚ ਕੋਈ ਜਿ਼ਕਰ ਨਹੀਂ ਕੀਤਾ ਜਾਵੇਗਾ।


ਇਨ੍ਹਾਂ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਔਰਤਾਂ ਖਿ਼ਲਾਫ਼ ਜਿਨਸੀ ਹਿੰਸਾ ਆਮ ਤੌਰ `ਤੇ ਪਹਿਲਾਂ ਤੋਂ ਗਿਣੀ-ਮਿੱਥੀ ਸਾਜਿ਼ਸ਼ ਹੁੰਦੀ ਹੈ ਅਤੇ ਅਜਿਹਾ ਕੁਝ ਮਰਦਾਂ, ਟ੍ਰਾਂਸਜੈਂਡਰਾਂ ਤੇ ਇੰਟਰ-ਸੈਕਸ ਵਿਅਕਤੀਆਂ ਦੇ ਮਾਮਲੇ `ਚ ਵੀ ਹੋ ਸਕਦਾ ਹੈ। ਉਨ੍ਹਾਂ ਨਾਲ ਸਬੰਧਤ ਮਾਮਲਿਆਂ `ਚ ਵੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।


ਕੇਂਦਰੀ ਗ੍ਰਹਿ ਮੰਤਰਾਲੇ ਲਈ ਇਹ ਹਦਾਇਤਾਂ ਚੰਡੀਗੜ੍ਹ ਸਥਿਤ ਕੇਂਦਰੀ ਫ਼ਾਰੈਂਸਿਕ ਸਾਇੰਸ ਲੈਬਾਰੇਟਰੀ ਵੱਲੋਂ ਤਿਆਰ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਮੰੰਤਰਾਲੇ ਦੀ ਨੋਡਲ ਜੱਥੇਬੰਦੀ ‘ਡਾਇਰੈਕਟੋਰੇਟ ਆਫ਼ ਫ਼ਾਰੈਂਸਿਕ ਸਾਇੰਸਜ਼ ਸਰਵਿਸੇਜ਼` ਵੱਲੋਂ ਜਾਰੀ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MHA guidelines to doctors for rape victims