ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Mi–17 ਹੈਲੀਕਾਪਟਰ ਡਿੱਗਣ ’ਚ ਪੰਜ ਅਫਸਰ ਦੋਸ਼ੀ

Mi–17 ਹੈਲੀਕਾਪਟਰ ਡਿੱਗਣ ’ਚ ਪੰਜ ਅਫਸਰ ਦੋਸ਼ੀ

ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ 27 ਫਰਵਰੀ ਨੂੰ ਹਵਾਈ ਫੌਜ ਦਾ ਹੈਲੀਕਾਪਟਰ ਐਮਆਈ–17 ਭਾਰਤੀ ਮਿਜ਼ਾਇਲ ਦੀ ਮਾਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ। ਇਹ ਖੁਲਾਸਾ ਇਕ ਉਚ ਪੱਧਰੀ ਜਾਂਚ ਰਿਪੋਰਟ ਵਿਚ ਹੋਇਆ ਹੈ। ਇਸ ਹਾਦਸੇ ਵਿਚ ਹਵਾਈ ਫੌਜ ਦੇ ਛੇ ਅਧਿਕਰੀਆਂ ਸਮੇਤ ਸੱਤ ਲੋਕ ਮਾਰੇ ਗਏ ਸਨ। ਮਾਮਲੇ ਵਿਚ ਪੰਜ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਗਿਆ ਹੈ।

 

27 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦੀ ਹਵਾਈ ਫੌਜਾਂ ਵਿਚ ਹਵਾਈ ਲੜਾਈ ਹੋਈ ਸੀ। ਫੌਜ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ ਗਰੁੱਪ ਕੈਪਟਨ ਸਮੇਤ ਪੰਜ ਅਧਿਕਰੀਆਂ ਨੂੰ ਹੈਲੀਕਾਪਟਰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਉਨ੍ਹਾਂ ਨੂੰ ਸਖਤ ਸਜਾ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ, ਭਾਰਤੀ ਹਵਾਈ ਫੌਜ ਨੇ ਇਸ ਸਬੰਧੀ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ।

 

ਹਵਾਈ ਫੌਜ ਮੁੱਖ ਦਫ਼ਤਰ ਨੇ ਘਟਨਾ ਦੀ ਕੋਰਟ ਆਫ ਇਨਕੁਆਰੀ (ਸੀਓਆਈ) ਦਾ ਹੁਕਮ ਦਿੱਤਾ ਸੀ। ਜਾਂਚ ਵਿਚ ਪਾਇਆ ਗਿਆ ਕਿ ਹੈਲੀਕਾਪਟਰ ਵਿਚ ਉਹ ਪ੍ਰਣਾਲੀ ਬੰਦ ਸੀ ਜਿਸ ਨਾਲ ਮਿੱਤਰ ਜਾਂ ਦੁਸ਼ਮਣ ਜਹਾਜ਼ ਦੀ ਪਹਿਚਾਣ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਜ਼ਮੀਨ ਉਤੇ ਮੌਜੂਦ ਅਧਿਕਾਰੀਆਂ ਅਤੇ ਹੈਲੀਕਾਪਟਰ ਦੇ ਚਾਲਕਦਲ ਵਿਚ ਸੰਚਾਰ ਵਿਚ ਤਾਲਮੇਲ ਨਹੀਂ ਸੀ। ਇਕ ਸੂਤਰ ਨੇ ਕਿਹਾ ਕਿ ਹਵਾਈ ਫੌਜ ਦੇ ਉਚ ਅਧਿਕਾਰੀ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਸਜ਼ਾ ਦਾ ਫੈਸਲਾ ਕਰਨਗੇ। ਹਵਾਈ ਫਫੌਜ ਨੇ ਮਈ ਵਿਚ ਘਟਨਾ ਦੀ ਜਾਂਚ ਯਕੀਨੀ ਕਰਨ ਲਈ ਸ੍ਰੀਨਗਰ ਅੱਡੇ ਦੇ ਏਅਰ ਅਫਸਰ ਕਮਾਂਡਿੰਗ ਦੀ ਬਦਲੀ ਕਰ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MI 17 Chopper Crash Budgam Five IAF Officer Guilty in High Level Enquiry