ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਸਤਾ ਵੈਸਟਲੈਂਡ ਕੇਸ: ਕ੍ਰਿਸਚੀਅਨ ਮਿਸ਼ੇਲ ਦਾ ਰਿਮਾਂਡ 4 ਦਿਨ ਹੋਰ ਵਧਾਇਆ

ਅਗਸਤਾ ਵੈਸਟਲੈਂਡ ਕੇਸ: ਕ੍ਰਿਸਚੀਅਨ ਮਿਸ਼ੇਲ ਦਾ ਰਿਮਾਂਡ 4 ਦਿਨ ਹੋਰ ਵਧਾਇਆ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਸਨਿੱਚਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੇ ਕ੍ਰਿਸਚੀਅਨ ਮਿਸ਼ੇਲ ਦੀ ਹਿਰਾਸਤ ਪੰਜ ਦਿਨ ਹੋਰ ਵਧਾਉਣ ਦੀ ਬੇਨਤੀ ਕੀਤੀ। ਉਸ ਤੋਂ ਬਾਅਦ ਅਦਾਲਤ ਨੇ ਕ੍ਰਿਸਚੀਅਨ ਮਿਸ਼ੇਲ ਦੀ ਸੀਬੀਆਈ ਹਿਰਾਸਤ ਚਾਰ ਹੋਰ ਦਿਨਾਂ ਲਈ ਵਧਾ ਦਿੱਤੀ।


ਇੰਗਲੈਂਡ ਦੇ 57 ਸਾਲਾ ਮਿਸ਼ੇਲ ਨੂੰ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਸਾਹਵੇਂ ਪੇਸ਼ ਕੀਤਾ ਗਿਆ। ਜਾਂਚ ਏਜੰਸੀ ਨੇ ਜੱਜ ਨੂੰ ਕਿਹਾ ਕਿ ਉਸ ਨੂੰ ਇਸ ਮਾਮਲੇ ਦੇ ਵੱਖੋ-ਵੱਖਰੇ ਦਸਤਾਵੇਜ਼ ਵਿਖਾਉਣੇ ਹਨ।


ਅਦਾਲਤ ਇਸ ਮਾਮਲੇ `ਚ ਹਿਰਾਸਤ ਦੀ ਮਿਆਦ ਵਧਾਉਣ ਬਾਰੇ ਛੇਤੀ ਕੋਈ ਫ਼ੈਸਲਾ ਸੁਣਾ ਸਕਦੀ ਹੈ। ਮਿਸ਼ੇਲ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਚਾਰ ਦਸੰਬਰ ਨੂੰ ਹਵਾਲਗੀ ਸੰਧੀ ਦੇ ਆਧਾਰ `ਤੇ ਭਾਰਤ ਲਿਆਂਦਾ ਗਿਆ ਸੀ। ਅਗਲੇ ਦਿਨ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਨੇ ਉਸ ਨੂੰ ਪੁੱਛਗਿੱਛ ਲਈ ਪੰਜ ਦਿਨਾਂ ਦੀ ਹਿਰਾਸਤ ਵਿੱਚ ਸੀਬੀਆਈ ਨੂੰ ਸੌਂਪ ਦਿੱਤਾ ਗਿਆ। ਬਾਅਦ `ਚ ਹਿਰਾਸਤ ਪੰਜ ਦਿਨਾਂ ਲਈ ਵਧਾ ਦਿੱਤੀ ਗਈ ਸੀ। ਮਿਸ਼ੇਲ ਇਸ ਮਾਮਲੇ `ਚ ਜਾਂਚ ਦੇ ਘੇਰੇ ਵਿੱਚ ਮੌਜੂਦ ਤਿੰਨ ਵਿਚੋਲਿਆਂ ਵਿੱਚੋਂ ਇੱਕ ਹੈ। ਉਸ ਤੋਂ ਇਲਾਵਾ ਦੋ ਹੋਰ ਵਿਚੋਲੇ ਗੁਇਡੋ ਹਾਸ਼ਕੇ ਅਤੇ ਕਾਰਲੋ ਗੇਰੋਸਾ ਹਨ।


ਅਦਾਲਤ ਵੱਲੋਂ ਮਿਸ਼ੇਲ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਬਾਅਦ ਇਨਫ਼ੋਰਸਮੈਂਟ ਡਾਇਰੈਕਟੋਰੇਟ ਤੇ ਸੀਬੀਆਈ ਨੇ ਉਸ ਵਿਰੁੱਧ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਏ ਸਨ। ਸੀਬੀਆਈ ਦਾ ਦੋਸ਼ ਹੈ ਕਿ ਵੀਵੀਆਈਪੀ ਹੈਲਾਕਾਪਟਰਾਂ ਦੀ ਸਪਲਾਈ ਲਈ ਅੱਠ ਫ਼ਰਵਰੀ, 2010 ਨੂੰ ਹਸਤਾਰਿਤ ਸੌਦੇ ਨਾਲ ਸਰਕਾਰੀ ਖ਼ਜ਼ਾਨੇ ਨੂੰ ਲਗਭਗ 2,666 ਕਰੋੜ ਰੁਪਏ ਦਾ ਨੁਕਸਾਨ ਹੋਇਆ ਸ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਮਿਸ਼ੇਲ ਵਿਰੁੱਧ ਦਾਇਰ ਚਾਰਜਸ਼ੀਟ `ਚ ਕਿਹਾ ਸੀ ਕਿ ਉਸ ਨੂੰ ਅਗਸਤਾ ਵੈਸਟਲੈਂਡ ਤੋਂ ਲਗਭਗ 225 ਕਰੋੜ ਰੁਪਏ ਹਾਸਲ ਹੋਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Michel remand extended for 4 more days