ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19 ਨੂੰ ਰੋਕਣ ਲਈ ਹਰਿਆਣਾ ’ਚ ਮਾਇਕਰੋ ਪੱਧਰ 'ਤੇ ਯੋਜਨਾਵਾਂ ਦੇ ਹੁਕਮ

ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਸੂਬੇ ਦੇ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਨਿਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ-ਆਪਣੇ ਜਿਲੇ ਵਿਚ ਕੋਵਿਡ 19 ਨੂੰ ਰੋਕਣ ਲਈ ਮਾਇਕਰੋ ਪੱਧਰ 'ਤੇ ਯੋਜਨਾਵਾਂ ਤਿਆਰ ਕਰਕੇ ਲਾਗੂ ਕਰਨ ਤਾਂ ਜੋ ਹੋਰ ਪੱਧਰ 'ਤੇ ਇਸ ਬਿਮਾਰੀ ਨੂੰ ਫੈਲਾਉਣ ਤੋਂ ਰੋਕਿਆ ਜਾ ਸਕੇ।

 

ਇਸ ਤੋਂ ਇਲਾਵਾ, ਸਾਂਹ ਸਬੰਧੀ ਰੋਗੀਆਂ ਦੀ ਖਾਸ ਦੇਖਭਾਲ ਕੀਤੀ ਜਾਵੇ ਅਤੇ ਉਨਾਂ ਨੂੰ ਮੁਸ਼ਕਲ ਹੈ ਤਾਂ ਹਸਪਤਾਲ ਵਿਚ ਭਰਤੀ ਕਰਵਾ ਕੇ ਉਨਾਂ ਦਾ ਇਲਾਜ ਯਕੀਨੀ ਕੀਤਾ ਜਾਵੇ।

 

ਮੁੱਖ ਮੰਤਰੀ ਨੇ ਇਹ ਨਿਦੇਸ਼ ਅੱਜ ਇੱਥੇ ਵੀਡਿਓ ਕਾਨਫਰੈਂਸਿੰਗ ਰਾਹੀਂ ਜਿਲਾ ਡਿਪਟੀ ਕਮਿਸ਼ਨਰਾਂ ਸਮੇਤ ਕੋਵਿਡ-19 ਲਈ ਨਿਯੁਕਤ ਕੀਤੇ ਨੋਡਲ ਅਧਿਕਾਰੀਆਂ ਦੀ ਸੰਕਟ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਦਿੱਤੇ।

 

ਉਨਾਂ ਕਿਹਾ ਕਿ ਸੂਬੇ ਦੀ ਦੋ ਸਰਕਾਰੀ ਜਾਂਚ ਲੈਬਾਂ ਤੋਂ ਇਲਾਵਾ ਗੁਰੂਗ੍ਰਾਮ ਦੀ ਪੰਜ ਹੋਰ ਨਿੱਜੀ ਜਾਂਚ ਲੈਬਾਂ ਨੂੰ ਵੀ ਐਥੋਰਾਇਡ ਕੀਤਾ ਹੈ ਤਾਂ ਜੋ ਮਰੀਜਾਂ ਦੇ ਸੈਪਲਾਂ ਦੀ ਜਾਂਚ ਕੀਤੀ ਜਾ ਸਕੇ।

 

ਉਨਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਦੇਸ਼ ਦਿੰਦੇ ਹੋਏ ਕਿਹਾ ਕਿ ਇੰਡਿਅਨ ਕਾਊਂਸਿਲ ਫਾਰ ਰਿਸਰਚ ਇੰਨਾਂ ਪੰਜ ਨਿੱਜੀ ਜਾਂਚ ਲੈਬਾਂ ਨੂੰ ਟੈਸਟਿੰਗ ਕਰਨ ਲਈ ਐਥੋਰਾਇਜਡ ਕੀਤਾ ਹੈ ਅਤੇ ਇੰਨਾਂ ਲੈਬਾਂ ਲਈ ਹਰੇ ਜਿਲੇ ਵਿਚ ਕੁਲੈਕਸ਼ਨ ਸੈਂਟਰ ਬਣਾਏ ਗਏ ਹਨ, ਜਿੱਥੇ ਸੈਪਲਿੰਗ ਨੂੰ ਇੰਨਾਂ ਲੈਬਾਂ ਵਿਚ ਲੈ ਜਾਇਆ ਜਾ ਸਕਦਾ ਹੈ।

 

ਇਸ ਤੋਂ ਇਲਾਵਾ, ਉਨਾਂ ਨਿਦੇਸ਼ ਦਿੰਦੇ ਹੋਏ ਕਿਹਾ ਕਿ ਜਿੰਨਾਂ ਲੈਬਾਂ ਵਿਚ ਟੈਸਟਿੰਗ ਕੀਤੀ ਜਾ ਰਹੀ ਹੈ, ਉੱਥੇ ਡਾਟਾ ਆਦਿ ਦੀ ਨਿਗਰਾਨੀ ਲਈ ਇਕ ਸੁਪਰਵਾਇਜ ਵੀ ਤੈਨਾਤ ਕੀਤਾ ਜਾਵੇ ਤਾਂ ਜੋ ਸਹੀ ਆਂਕੜਿਆਂ ਇੱਕਠੇ ਹੋ ਸਕਣ।

 

ਮੁੱਖ ਸਕੱਤਰ ਨੇ ਵੀਡਿਓ ਕਾਨਰਫਰੈਂਸਿੰਗ ਵਿਚ ਅਧਿਕਾਰੀਆਂ ਨੂੰ ਦਸਿਆ ਕਿ ਸੂਬਾ ਸਰਕਾਰ ਨੇ ਵਾਧੂ ਥਰਮਲ ਸਕੈਨਰ ਅਤੇ ਪੀਪੀਈ ਕਿੱਟ ਲੈਣ ਲਈ ਆਡਰ ਦੇ ਦਿੱਤੇ ਹਨ ਅਤੇ ਮੌਜ਼ੂਦਾ ਵਿਚ ਸੂਬੇ ਦੇ ਹਸਪਤਾਲਾਂ ਵਿਚ ਯੋਗ ਮਾਤਰਾ ਵਿਚ ਪੀਪੀਈ ਕਿਟਾਂ ਹਨ। ਇਸ ਤੋਂ ਇਲਾਵਾ, ਲਗਭਗ ਡੇਢ ਲੱਖ ਐਨ-95 ਮਾਸਕ ਵੀ ਮਹੁੱਇਆ ਹਨ। ਉਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਸਮਾਰਟ ਹੈਲਪਲਾਇਨ ਵੀ ਵਰਤੋਂ ਵਿਚ ਲਿਆਈ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲ ਨਾ ਹੋਵੇ।

 

ਉਨਾਂ ਦਸਿਆ ਕਿ ਪੰਚਕੂਲਾ ਨੇ ਨਾਗਰਿਕ ਹਸਪਤਾਲ, ਮੁਲਾਨਾ ਦੇ ਹਸਪਤਾਲ ਅਤੇ ਅਗ੍ਰੋਹਾ ਦੇ 550 ਬਿਸਤਰ ਦੇ ਹਸਪਤਾਲ ਨੂੰ ਵੀ ਕੋਵਿਡ 19 ਹਸਪਤਾਲ ਬਣਾਏ ਜਾਣ 'ਤੇ ਸੂਬਾ ਸਰਕਾਰ ਵਿਚਾਰ ਕਰ ਰਹੀ ਹੈ। ਇਸ ਤਰਾਂ, ਉਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਕਿ ਸੂਬੇ ਵਿਚ ਕੰਬਾਇਨ ਹਾਰਬੇਸਟਰ ਦੇ ਮਾਲਕਾਂ ਨੂੰ ਵੀ ਸਮਾਜਿਕ ਦੂਰੀ ਬਣਾਏ ਰੱਖਦੇ ਹੋਏ ਫਸਲ ਕਟਾਈ ਵਿਚ ਕੋਈ ਮੁਸ਼ਕਲ ਨਹੀਂ ਹੋਣ ਦਿੱਤੀ ਜਾਵੇਗੀ।

 

ਸ੍ਰੀਮਤੀ ਅਰੋੜਾ ਨੇ ਨੂੰਹ ਵਿਚ ਕੋਵਿਡ 19 ਦੀ ਰੋਕਥਾਮ ਦੇ ਸਾਰੇ ਉਪਾਏ ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ ਅਤੇ ਕਿਹਾ ਕਿ ਕੋਵਿਡ 19 ਦੇ ਸ਼ੱਕੀ ਲੋਕਾਂ ਨੂੰ ਕੋਰਾਂਟਿਨ ਕੀਤਾ ਜਾਵੇ। ਉਨਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਅਸੀਂ ਸਾਰੀਆਂ ਨੂੰ ਟੀਮ ਭਾਵਨਾ ਨਾਲ ਕੰਮ ਕਰਦੇ ਹੋਏ ਸਰੋਤਾਂ ਦੀ ਸਹੀ ਵਰਤੋਂ ਕਰਨੀ ਹੋਵੇਗੀ। ਉਨਾਂ ਕਿਹਾ ਕਿ ਫੇਰੀ ਵਾਲੇ ਤੇ ਦੁਕਾਨਦਾਰਾਂ ਕੋਲ ਚੀਜਾਂ ਦੀ ਕੀਮਤ ਦੀ ਸੂਚੀ ਨੂੰ ਲਗਵਾਉਣ ਵੀ ਯਕੀਨੀ ਕੀਤਾ ਜਾਵੇ।

 

ਮੀਟਿੰਗ ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਦਸਿਆ ਕਿ ਮੌਜ਼ੂਦਾ ਵਿਚ ਗੁਰੂਗ੍ਰਾਮ ਵਿਚ ਸੱਭ ਤੋਂ ਵੱਧ 700 ਵਿਅਕਤੀ ਪ੍ਰਤੀ ਮਿਲਿਅਨ ਦੀ ਦਰ ਨਾਲ ਟੈਸਟਿੰਗ ਕੀਤੀ ਜਾ ਰਹੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿਚ 1000 ਵਿਅਕਤੀ ਪ੍ਰਤੀ ਮਿਲਿਅਨ ਦੀ ਦਰ ਨਾਲ ਵਧਾਇਆ ਜਾਵੇਗਾ। 

 

ਇਸ ਤਰਾਂ, ਨੂੰਹ ਤੇ ਪਲਵਲ 300 ਪ੍ਰਤੀ ਵਿਅਕਤੀ ਪ੍ਰਤੀ ਮਿਲਿਅਨ ਦੀ ਦਰ ਨਾਲ ਟੈਸਟਿੰਗ ਕੀਤੀ ਜਾ ਰਹੀ ਹੈ, ਜਿਸ ਨੂੰ ਵੀ 500 ਵਿਅਕਤੀ ਪ੍ਰਤੀ ਮਿਲਿਅਨ ਦੇ ਅਨੁਪਾਤ ਨਾਲ ਵੱਧਾਇਆ ਜਾਵੇਗਾ। ਉੱਥੇ ਫਰੀਦਾਬਾਦ ਅਤੇ ਪਾਣੀਪਤ ਵਿਚ ਵੀ 1000 ਵਿਅਕਤੀ ਪ੍ਰਤੀ ਮਿਲਿਅਨ ਦੇ ਅਨੁਪਾਤ ਨਾਲ ਟੈਸਟਿੰਗ ਕੀਤੀ ਜਾਵੇਗੀ। 

 

ਉਨਾਂ ਦਸਿਆ ਕਿ ਮੌਜ਼ੂਦਾ ਵਿਚ ਪੀਜੀਆਈਐਮਐਸ, ਰੋਹਤਕ ਅਤੇ ਭਗਤ ਫੂਲ ਸਿੰਘ, ਖਾਨਪੁਰ ਕਲਾਂ ਵਿਚ ਕੋਵਿਡ 19 ਬਿਮਾਰੀ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਕਲ ਤੋਂ ਗੁਰੂਗ੍ਰਾਮ ਦੀ ਦੋ ਹੋਰ ਨਿੱਜੀ ਜਾਂਚ ਲੈਬਾਂ ਨੂੰ ਵੀ ਚਾਲੂ ਕਰ ਦਿੱਤਾ ਗਿਆ ਹੈ।

 

ਸ੍ਰੀ ਰਾਜੀਵ ਅਰੋੜਾ ਨੇ ਦਸਿਆ ਕਿ ਮੋਹਾਲੀ ਦੀ ਇਕ ਜਾਂਚ ਲੈਬ ਨਾਲ ਵੀ ਰਾਜ ਸਰਕਾਰ ਦੀ ਗੱਲਬਾਤ ਚਲ ਰਹੀ ਹੈ ਅਤੇ ਇਸ ਨਾਲ ਜਲਦ ਹੀ ਸਮਝੌਤਾ ਹੋਵੇਗਾ ਤਾਂ ਜੋ ਰਾਜ ਦੇ ਕੋਵਿਡ 19 ਦੀ ਟੈਸਟਿੰਗ ਵੱਧ ਤੋਂ ਵੱਧ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਕੁਲੈਕਸ਼ਨ ਸੈਂਟਰਾਂ ਤੋਂ ਸੈਂਪਲਿੰਗ ਵੀ ਆ ਰਹੀ ਹੈ। 

 

ਉਨਾਂ ਦਸਿਆ ਕਿ ਜੇਕਰ ਕੋਈ ਵਿਅਕਤੀ ਨਿੱਜੀ ਤੌਰ 'ਤੇ ਵੀ ਕੋਵਿਡ 19 ਦਾ ਟੈਸਟ ਇੰਨਾਂ ਜਾਂਚ ਲੈਬਾਂ ਵਿਚ ਕਰਵਾਉਂਦਾ ਹੈ ਤਾਂ ਉਸ ਦੀ ਜਾਣਕਾਰੀ ਵੀ ਸਬੰਧਤ ਸਿਵਲ ਸਰਜਨ ਕੋਲ ਹੋਣੀ ਚਾਹੀਦੀ ਹੈ ਅਤੇ ਉਸ ਦੇ ਆਂਕੜੇ ਇੱਕਠੇ ਕੀਤੇ ਜਾਣੇ ਚਾਹੀਦੇ ਹਨ। ਉਨਾਂ ਦਸਿਆ ਕਿ ਜੇਕਰ ਕੋਈ ਵਿਅਕਤੀ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਆਪਣੀ ਟੈਸਟਿੰਗ ਕਰਵਾਉਂਦਾ ਹੈ ਤਾਂ ਉਸ ਦੀ ਪ੍ਰਤੀਪੂਰਤੀ ਕੀਤੀ ਜਾਵੇਗੀ।

 

ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਨੇ ਵੀ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲੋਂੜੀਦੇ ਦਿਸ਼ਾ-ਨਿਦੇਸ਼ ਵੀ ਦਿੱਤੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Micro-level plans ordered in Haryana to stop Covid-19