ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਈਕ੍ਰੋਸਾਫ਼ਟ ਤੇ CBSE ਅਧਿਆਪਕਾਂ ਨੂੰ ਦੇਣ ਜਾ ਰਿਹੈ ਇਹ ਖ਼ਾਸ ਟ੍ਰੇਨਿੰਗ

ਮਾਈਕ੍ਰੋਸਾਫਟ ਇੰਡੀਆ ਅਤੇ ਸੀਬੀਐਸਈ ਨੇ ਹਾਈ ਸਕੂਲ ਅਧਿਆਪਕਾਂ ਨੂੰ ਇੱਕ ਵਿਸ਼ੇਸ਼ ਸਿਖਲਾਈ ਦੇਣ ਲਈ ਆਪਸ ਚ ਹੱਥ ਮਿਲਾਇਆ ਹੈ। ਅਧਿਆਪਕਾਂ ਨੂੰ ਕਲਾਉਡ ਪਾਵਰ ਟੈਕਨਾਲੌਜੀ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਕਿ ਉਹ 21ਵੀਂ ਸਦੀ ਦੀਆਂ ਜ਼ਰੂਰਤਾਂ ਮੁਤਾਬਕ ਵਿਦਿਆਰਥੀਆਂ ਨੂੰ ਸਿਖਲਾਈ ਦੇ ਸਕਣ। ਦੇਸ਼ ਭਰ ਦੇ 10 ਸ਼ਹਿਰਾਂ ਚ ਸ਼ੁਰੂ ਹੋ ਰਹੀ ਇਹ ਸਿਖਲਾਈ 8ਵੀਂ ਤੋਂ 10ਵੀਂ ਜਮਾਤ ਦੇ ਅਧਿਆਪਕਾਂ ਲਈ 11 ਸਤੰਬਰ ਤੋਂ ਸ਼ੁਰੂ ਹੋਵੇਗੀ।

 

ਇਸ ਪ੍ਰੋਗਰਾਮ ਦੇ ਜ਼ਰੀਏ ਅਧਿਆਪਕਾਂ ਨੂੰ ਸੂਚਨਾ ਅਤੇ ਸੰਚਾਰ ਟੈਕਨਾਲੋਜੀ (ਆਈ.ਸੀ.ਟੀ.) ਸਾਧਨਾਂ ਨਾਲ ਜਾਣੂ ਕਰਵਾਇਆ ਜਾਵੇਗਾ।

 

ਸਿਖਲਾਈ ਲਈ 1000 ਅਧਿਆਪਕਾਂ ਦੀ ਚੋਣ ਸੀਬੀਐਸਈ ਦੁਆਰਾ ਕੀਤੀ ਗਈ ਹੈ। ਚੁਣੇ ਗਏ ਇਨ੍ਹਾਂ ਅਧਿਆਪਕਾਂ ਨੂੰ 3 ਦਿਨਾਂ ਲਈ ਸਿਖਲਾਈ ਦਿੱਤੀ ਜਾਵੇਗੀ। ਅਧਿਆਪਕਾਂ ਨੂੰ ਮਾਈਕ੍ਰੋਸਾਫਟ ਦੇ ਵਨਨੋਟ, ਫਲਿੱਪਗ੍ਰਿਡ, ਟੀਮਜ਼, ਆਉਟਲੁੱਕ, ਮਾਇਨਕਰਾਫਟ, ਪੇਂਟ 3 ਡੀ ਮਾਈਕ੍ਰੋਸਾਫਟ (OneNote, Flipgrid, Teams, Outlook , Minecraft , Paint3D Microsoft) ਵਰਗੇ 365 ਟੂਲਸ ਦੀ ਸਿਖਲਾਈ ਦਿੱਤੀ ਜਾਵੇਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Microsoft CBSE join hands to build AI learning for schools