ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਗ–21 ਲੜਾਕੂ ਜਹਾਜ਼ ਉਡਾਉਣਾ ਅਭਿਨੰਦਨ ਦੀ ਖ਼ਾਨਦਾਨੀ ਰਵਾਇਤ

ਪਾਕਿਸਤਾਨ ਦੁਆਰਾ ਹਿਰਾਸਤ ਚ ਲਏ ਗਏ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇ ਖ਼ਾਨਦਾਨ ਦਾ ਮਿਗ–21 ਲੜਾਕੂ ਜਹਾਜ਼ ਨਾਲ ਕਾਫੀ ਪੁਰਾਣਾ ਰਿਸ਼ਤਾ ਹੈ।

 

ਅਭਿਨੰਦਨ ਦੇ ਇੱਕ ਪਰਿਵਾਰਕ ਮਿੱਤਰ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਉਨ੍ਹਾਂ ਦੇ ਪਿਤਾ ਏਅਰ ਮਾਰਸ਼ਲ (ਰਿਟਾਇਰ) ਸਿੰਹਕੁੱਟੀ ਵਰਤਮਾਨ ਵੀ ਮਿਗ–21 ਉਡਾ ਚੁੱਕੇ ਹਨ ਤੈ ਉਹ ਭਾਰਤੀ ਹਵਾਈ ਫ਼ੌਜ ਦੇ ਟੈਸਟ ਪਾਇਲਟ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਹ ਪੰਜ ਸਾਲ ਪਹਿਲਾਂ ਹੀ ਰਿਟਾਇਰ ਹੋਏ ਹਨ।

 

ਪਰਿਵਾਰਕ ਮਿੱਤਰ ਨੇ ਅੱਗੇ ਇਹ ਵੀ ਦਸਿਆ ਕਿ ਅਭਿਨੰਦਨ ਦੇ ਦਾਦਾ ਵੀ ਭਾਰਤੀ ਹਵਾਈ ਫ਼ੌਜ ਚ ਸਨ। ਕੌਮੀ ਰੱਖਿਆ ਅਕਾਦਮੀ (ਐਨਡੀਏ) ਚ 1969-72 ਦੇ ਦੌਰਾਨ ਅਭਿਨੰਦਨ ਦੇ ਪਿਤਾ ਨਾਲ ਪੜਨ ਵਾਲੇ ਵਿੰਗ ਕਮਾਂਡਰ (ਰਿਟਾਇਰ) ਪ੍ਰਕਾਸ਼ ਨਾਵਲੇ ਨੇ ਪੀਟੀਆਈ–ਭਾਸ਼ਾ ਨੂੰ ਦਸਿਆ ਕਿ ਉਹ ਅਭਿਨੰਦਨ ਨੂੰ ਸਭ ਤੋਂ ਪਹਿਲਾਂ ਉਦੋਂ ਮਿਲੇ ਸਨ ਜਦੋਂ ਅਭਿਨੰਦਨ 3 ਸਾਲ ਦੇ ਬੱਚੇ ਸਨ।

 

ਉਨ੍ਹਾਂ ਕਿਹਾ, ਮੈਂ ਤੇ ਅਭਿਨੰਦਨ ਦੇ ਪਿਤਾ ਹੈਦਾਰਾਬਾਦ ਦੇ ਹਕੀਮਪੇਟ ਚ ਲੜਾਕੂ ਸਿਖਲਾਈ ਲਈ ਤਾਇਨਾਤ ਸਨ। ਨਾਵਲੇ 1994 ਚ ਭਾਰਤੀ ਹਵਾਈ ਫ਼ੌਜ ਤੋਂ ਰਿਟਾਇਰ ਹੋਏ ਤੇ ਹਾਲੇ ਨਵੀਂ ਮੁੰਬਈ ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਵੀ ਹਵਾਈ ਫ਼ੌਜ ਅਕਾਦਮੀ ਤੋਂ ਲੜਾਕੂ ਜਹਾਜ਼ ਦੇ ਪਾਇਲਟ ਵਜੋਂ ਸਿਖਲਾਈ ਲਈ ਸੀ। ਸ਼ੁਰੂ ਚ ਮੈਂ ਲੜਾਕੂ ਜਹਾਜ਼ ਪਾਇਲਟ ਵਜੋਂ ਕੰਮ ਕੀਤਾ ਪਰ ਬਾਅਦ ਚ ਮੈਂ ਹੈਲੀਕਾਪਟਰ ਨੂੰ ਚੁਣਿਆ। ਮੈਂ ਤੇ ਏਅਰ ਮਾਰਸ਼ਲ (ਰਿਟਾਇਰ) ਵਰਤਮਾਨ ਕੁਝ ਸਮੇਂ ਤੱਕ ਉਡਾਨ ਟੇ੍ਨਰ ਵੀ ਰਹੇ।

 

ਨਾਵਲੇ ਦੀ ਤਰ੍ਹਾਂ ਏਅਰ ਮਾਰਸ਼ਲ ਵਰਤਮਾਨ ਵੀ ਫ਼ੌਜੀ ਸਕੂਲ ਤੋਂ ਪੜ੍ਹੇ ਹਨ। ਨਾਵਲੇ ਨੇ ਸਤਾਰਾ ਫ਼ੌਜੀ ਸਕੂਲ ਅਤੇ ਏਅਰ ਮਾਰਸ਼ਲ ਵਰਤਮਾਨ ਨੇ ਤਾਮਿਲਨਾਡੂ ਦੇ ਅਮਰਨਾਥੀਨਗਰ ਸਥਿਤ ਫ਼ੌਜੀ ਸਕੂਲ ਤੋਂ ਪੜ੍ਹਾਈ ਕੀਤੀ ਹੈ।

 

ਦੱਸਣਯੋਗ ਹੈ ਕਿ ਭਾਰਤੀ ਅਤੇ ਪਾਕਿਸਤਾਨੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਵਿਚਾਲੇ ਹੋਏ ਝੜਪ ਦੌਰਾਨ ਅਭਿਨੰਦਨ ਦੇ ਮਿਗ–21 ਬਾਈਸਨ ਨੈ ਪਾਕਿਸਤਾਨੀ ਐਫ਼–16 ਲੜਾਕੂ ਜਹਾਜ਼ ਨੂੰ ਮਾਰ ਸੁਟਿਆ ਸੀ। ਹਮਲੇ ਚ ਉਨ੍ਹਾਂ ਦਾ ਮਿਗ–21 ਜਹਾਜ਼ ਵੀ ਲਪੇਟੇ ਚ ਆ ਗਿਆ ਤੇ ਆਪਣੇ ਜਹਾਜ਼ ਦੇ ਡਿੱਗਣ ਮਗਰੋਂ ਅਭਿਨੰਦਨ ਪੈਰਾਸ਼ੂਟ ਦੀ ਮਦਦ ਨਾਲ ਥੱਲੇ ਉਤਰੇ ਪਰ ਜਿੱਥੇ ਉਹ ਉਤਰੇ ਉਹ ਧਰਤੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਹਿਰਾਸਤ ਚ ਲੈ ਲਿਆ ਸੀ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MiG-21 Airplane Shipping Abhinandans Family Welfare