ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੱਗ–21 ਹਾਦਸਾਗ੍ਰਸਤ, ਦੋਵੇਂ ਪਾਇਲਟ ਸਹੀ–ਸਲਾਮਤ

ਮਿੱਗ–21 ਹਾਦਸਾਗ੍ਰਸਤ, ਦੋਵੇਂ ਪਾਇਲਟ ਸਹੀ–ਸਲਾਮਤ

ਮੱਧ ਪ੍ਰਦੇਸ਼ ਦੇ ਗਵਾਲੀਅਰ ਸਥਿਤ ਭਾਰਤੀ ਹਵਾਈ ਫ਼ੌਜ ਦੇ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਬੁੱਧਵਾਰ ਨੂੰ ਇੱਕ ਜੰਗੀ ਹਵਾਈ ਜਹਾਜ਼ ਮਿੱਗ–21 ਹਾਦਸਾਗ੍ਰਸਤ ਹੋ ਗਿਆ। ਉਸ ਵੇਲੇ ਇਸ ਵਿੱਚ ਦੋ ਪਾਇਲਟ ਸਵਾਰ ਸਨ।

 

 

ਹਵਾਈ ਜਹਾਜ਼ ਦੇ ਧਰਤੀ ’ਤੇ ਡਿੱਗਣ ਤੋਂ ਪਹਿਲਾਂ ਹੀ ਦੋਵੇਂ ਪਾਇਲਟ ਪੈਰਾਸ਼ੂਟ ਦੀ ਮਦਦ ਨਾਲ ਛਾਲ਼ਾਂ ਮਾਰ ਗਏ।

 

 

ਸੂਤਰਾਂ ਨੇ ਮੁਢਲੀ ਸੂਚਨਾ ਦੇ ਹਵਾਲੇ ਨਾਲ ਦੱਸਿਆ ਕਿ ਮਿੱਗ–21 ਹਵਾਈ ਜਹਾਜ਼ ਨੇ ਇੱਥੇ ਹਵਾਈ ਫ਼ੌਜ ਦੇ ਅੱਡੇ ਤੋਂ ਉਡਾਣ ਭਰੀ ਸੀ।

 

 

 

ਮਿੱਗ–21 ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਕੇ ਭਿੰਡ ਜ਼ਿਲ੍ਹੇ ਦੇ ਗੋਹਦ ਖੇਤਰ ਵਿੱਚ ਇੱਕ ਪਿੰਡ ਕੋਲ ਡਿੱਗ ਪਿਆ। ਇਸ ਤੋਂ ਪਹਿਲਾਂ ਹੀ ਹਵਾਈ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟ ਪੈਰਾਸ਼ੂਟ ਨਾਲ ਛਾਲ਼ਾਂ ਮਾਰ ਗਏ।

 

 

ਦੋਵੇਂ ਪਾਇਲਟ ਬਿਲਕੁਲ ਸਹੀ–ਸਲਾਮਤ ਹਨ। ਸੂਚਨਾ ਮਿਲਦਿਆਂ ਹੀ ਆਲੇ–ਦੁਆਲੇ ਦੇ ਪਿੰਡ ਵਾਸੀ ਮੌਕੇ ’ਤੇ ਪੁੱਜੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MIG-21 crashed both the pilots are safe