ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰਮਿਕ ਰੇਲ–ਗੱਡੀਆਂ ਚੱਲਣ ਤੋਂ ਪ੍ਰਵਾਸੀ ਮਜ਼ਦੂਰ ਡਾਢੇ ਖ਼ੁਸ਼

ਪਟਿਆਲਾ ਰੇਲਵੇ ਸਟੇਸ਼ਨ ਉੱਤੇ ਪ੍ਰਵਾਸੀ ਮਜ਼ਦੂਰ ਤੇ ਉਨ੍ਹਾਂ ਦੇ ਪਰਿਵਾਰ ਸ਼੍ਰਮਿਕ ਰੇਲਾਂ ਰਾਹੀਂ ਜਾਣ ਲਈ ਰਜਿਸਟ੍ਰੇਸ਼ਨ ਕਰਵਾਉ

ਤਸਵੀਰ: ਭਾਰਤ ਭੂਸ਼ਨ, ਹਿੰਦੁਸਤਾਨ ਟਾਈਮਜ਼‘

 

ਸ਼੍ਰਮਿਕ ਰੇਲਗੱਡੀਆਂਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਖੇਤਰ ਤੋਂ ਆਪੋ–ਆਪਣੇ ਜੱਦੀ ਸਥਾਨਾਂ ਨੂੰ ਜਾਣਾ ਸੁਖਾਲਾ ਹੋ ਗਿਆ ਹੈ। ਭਾਰਤੀ ਰੇਲਵੇਜ਼ ਨੇ ਯਕੀਨੀ ਬਣਾਇਆ ਹੈ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਕੋਵਿਡ–19 ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਕਿਸੇ ਤਰ੍ਹਾਂ ਦੀ ਕੋਈ ਔਕੜ ਨਾ ਹੋਵੇ।

 

 

ਰੇਲ ਅਧਿਕਾਰੀਆਂ ਨੇ ਇਹ ਯਕੀਨੀ ਬਣਾਇਆ ਹੈ ਕਿ ਯਾਤਰਾ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰ ਇੱਕ–ਦੂਜੇ ਤੋਂ ਉਚਿਤ ਦੂਰੀ ਬਣਾ ਕੇ ਬੈਠਣ, ਉਨ੍ਹਾਂ ਨੂੰ ਯਾਤਰਾ ਲਈ ਭੋਜਨ ਦੇ ਪੈਕੇਟ ਮੁਹੱਈਆ ਕਰਵਾਏ ਜਾ ਰਹੇ ਹਨ ਤੇ ਉਨ੍ਹਾਂ ਦਾ ਮੈਡੀਕਲ ਨਿਰੀਖਣ ਕੀਤਾ ਜਾ ਰਿਹਾ ਹੈ।

 

 

ਆਪਣੇ ਘਰਾਂ ਨੂੰ ਪਰਤ ਰਹੇ ਇਹ ਪ੍ਰਵਾਸੀ ਮਜ਼ਦੂਰ ਡਾਢੇ ਖੁਸ਼ ਵਿਖਾਈ ਦੇ ਰਹੇ ਹਨ। ਇੱਕ ਰੇਲ–ਗੱਡੀ ਵਿੱਚ ਬੈਠੇ ਇੱਕ ਨਿੱਕੇ ਬੱਚੇ ਨੇ ਕਿਹਾ ਕਿ ਸਰਕਾਰ ਨੇ ਇਹ ਰੇਲ ਭੇਜ ਕੇ ਵਧੀਆ ਕੰਮ ਕੀਤਾ ਹੈ ਤੇ ਉਹ ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਆਪਣੇ ਪਿੰਡ ਨੂੰ ਜਾਣ ਕਰਕੇ ਖੁਸ਼ ਹੈ। ਇੱਕ ਹੋਰ ਪ੍ਰਵਾਸੀ ਮਜ਼ਦੂਰ ਨੇ ਕਿਹਾ ਕਿ ਕੋਵਿਡ–19 ਕਾਰਨ ਜਿਸ ਦਿਨ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ, ਉਹ ਉਸੇ ਦਿਨ ਤੋਂ ਇਸ ਮੌਕੇ ਦੀ ਉਡੀਕ ਕਰ ਰਿਹਾ ਸੀ।

 

 

ਇਹ ਰੇਲ–ਗੱਡੀਆਂ ਪੰਜਾਬ ਤੇ ਹਰਿਆਣਾ ਰਾਜਾਂ ਦੇ ਵੱਖੋ–ਵੱਖਰੇ ਸਟੇਸ਼ਨਾਂ ਤੋਂ ਨਿਯਮਤ ਆਧਾਰ ਉੱਤੇ ਰਵਾਨਾ ਹੋ ਰਹੀਆਂ ਹਨ। ਇੱਕ ਸ਼੍ਰਮਿਕ ਰੇਲ–ਗੱਡੀ ਵੀਰਵਾਰ ਨੂੰ 1300 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਲੰਧਰ ਤੋਂ ਉੱਤਰ ਪ੍ਰਦੇਸ਼ ਦੇ ਸ਼ਹਿਰ ਆਜ਼ਮਗੜ੍ਹ ਲਈ ਰਵਾਨਾ ਹੋਈ ਸੀ। ਬੁੱਧਵਾਰ ਨੂੰ ਪਟਿਆਲਾ ਤੋਂ 1,200 ਹੋਰ ਪ੍ਰਵਾਸੀ ਮਜ਼ਦੂਰ ਆਪਣੇ ਜੱਦੀ ਸਥਾਨ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਲਈ ਰਵਾਨਾ ਹੋਏ ਸਨ। ਹਿਸਾਰ ਰੇਲਵੇ ਸਟੇਸ਼ਨ ’ਤੇ ਬਿਹਾਰ ਦੇ ਕਟਿਹਾਰ ਜਾ ਰਹੀ ਰੇਲ–ਗੱਡੀ ਵਿੱਚ ਚੜ੍ਹਨ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਸਮੇਂ ਪ੍ਰਵਾਸੀ ਮਜ਼ਦੂਰਾਂ ਨੇ ਇੱਕ–ਦੂਜੇ ਤੋਂ ਉਚਿਤ ਦੂਰੀ ਬਣਾ ਕੇ ਰੱਖੀ ਹੋਈ ਸੀ।

 

 

ਇਹ ‘ਸ਼੍ਰਮਿਕ ਸਪੈਸ਼ਲ’ ਰੇਲ–ਗੱਡੀਆਂ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਦਿਸ਼ਾ–ਨਿਰਦੇਸ਼ਾਂ ਅਨੁਸਾਰ 1 ਮਈ ਤੋਂ ਭਾਰਤੀ ਰੇਲਵੇਜ਼ ਵੱਲੋਂ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਲੌਕਡਾਊਨ ਕਾਰਨ ਵੱਖੋ–ਵੱਖਰੇ ਸਥਾਨਾਂ ਉੱਤੇ ਫਸੇ ਪ੍ਰਵਾਸੀ ਮਜ਼ਦੂਰ, ਸ਼ਰਧਾਲੂ, ਸੈਲਾਨੀ, ਵਿਦਿਆਰਥੀ ਤੇ ਹੋਰ ਵਿਅਕਤੀ ਆਪੋ–ਆਪਣੇ ਟਿਕਾਣਿਆਂ ਤੱਕ ਪੁੱਜ ਸਕਣ।

 

 

ਇਹ ਖਾਸ ਰੇਲ–ਗੱਡੀਆਂ ਸਬੰਧਤ ਰਾਜ ਸਰਕਾਰਾਂ ਦੀ ਬੇਨਤੀ ਉੱਤੇ ਪਹਿਲਾਂ ਤੋਂ ਤੈਅ ਪ੍ਰੋਟੋਕੋਲਜ਼ ਅਨੁਸਾਰ ਅਜਿਹੇ ਫਸੇ ਲੋਕਾਂ ਨੂੰ ਲਿਆਉਣ–ਲਿਜਾਣ ਲਈ ਚਲਾਈਆਂ ਜਾਣਗੀਆਂ। ਰੇਲਵੇਜ਼ ਤੇ ਰਾਜ ਸਰਕਾਰਾਂ ਨੂੰ ਤਾਲਮੇਲ ਕਾਇਮ ਰੱਖਣ ਤੇ ‘ਸ਼੍ਰਮਿਕ ਸਪੈਸ਼ਲ’ ਰੇਲ–ਗੱਡੀਆਂ ਨੂੰ ਸੁਚਾਰੂ ਤਰੀਕੇ ਚੱਲਦੀਆਂ ਰੱਖਣ ਲਈ ਸੀਨੀਅਰ ਅਧਿਕਾਰੀ ਨਿਯੁਕਤ ਕਰਨੇ ਹੋਣਗੇ। [ PIB ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Migrant Labourers very happy by running of Shramik Trains