ਗ੍ਰਹਿ ਮੰਤਰਾਲਾ ਦੁਆਰਾ ਪ੍ਰਵਾਸੀ ਮਜ਼ਦੂਰਾਂ, ਤੀਰਥ ਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਵੱਖ-ਵੱਖ ਥਾਵਾਂ ਉੱਤੇ ਫਸੇ ਲੋਕਾਂ ਨੂੰ ਕੱਢਣ ਲਈ ਵਿਸ਼ੇਸ਼ ਟ੍ਰੇਨਾਂ ਚਲਾਉਣ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਭਾਰਤੀ ਰੇਲਵੇ ਨੇ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ। ਇਨ੍ਹਾਂ ਰੇਲ–ਗੱਡੀਆਂ ਤੋਂ ਵੱਖੋ–ਵੱਖਰੇ ਸੂਬਿਆਂ ਵਿੱਚ ਰਹਿ ਰਿਹਾ ਪ੍ਰਵਾਸੀ ਮਜ਼ਦੂਰ ਭਾਈਚਾਰਾ ਇਸ ਵੇਲੇ ਡਾਢਾ ਖ਼ੁਸ਼ ਹੈ ਕਿਉ਼ਕਿ ਉਨ੍ਹਾਂ ਨੂੰ ਹੁਣ ਆਪੋ–ਆਪਣੇ ਜੱਦੀ ਪਿੰਡਾਂ ਤੇ ਸ਼ਹਿਰਾਂ ਵਿੱਚ ਸਥਿਤ ਘਰਾਂ ਨੂੰ ਜਾਣ ਤੇ ਆਪਣੇ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲ ਸਕੇਗਾ।
10 ਮਈ 2020 ਤੱਕ ਕੁੱਲ 366 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਵੱਖ-ਵੱਖ ਰਾਜਾਂ ਤੋਂ ਚਲਾਈਆਂ ਗਈਆਂ। ਇਨ੍ਹਾਂ ਵਿੱਚੋਂ 287 ਟ੍ਰੇਨਾਂ ਆਪਣੇ ਟਿਕਾਣਿਆਂ ਉੱਤੇ ਪੁੱਜ ਗਈਆਂ ਹਨ ਜਦਕਿ 79 ਟ੍ਰੇਨਾਂ ਰਾਹ ਵਿੱਚ ਹਨ।
ਇਹ 287 ਟ੍ਰੇਨਾਂ ਵੱਖ-ਵੱਖ ਰਾਜਾਂ ਆਂਧਰ ਪ੍ਰਦੇਸ਼ (1 ਟ੍ਰੇਨ), ਬਿਹਾਰ ( 87 ਟ੍ਰੇਨਾਂ), ਹਿਮਾਚਲ ਪ੍ਰਦੇਸ਼ (1 ਟ੍ਰੇਨ), ਝਾਰਖੰਡ (16 ਟ੍ਰੇਨਾਂ), ਮੱਧ ਪ੍ਰਦੇਸ਼ (24 ਟ੍ਰੇਨਾਂ), ਮਹਾਰਾਸ਼ਟਰ (3 ਟ੍ਰੇਨਾਂ), ਓਡੀਸ਼ਾ (20 ਟ੍ਰੇਨਾਂ), ਰਾਜਸਥਾਨ (4 ਟ੍ਰੇਨਾਂ), ਤੇਲੰਗਾਨਾ (2 ਟ੍ਰੇਨਾਂ), ਉੱਤਰ ਪ੍ਰਦੇਸ਼ (127 ਟ੍ਰੇਨਾਂ), ਪੱਛਮੀ ਬੰਗਾਲ (2 ਟ੍ਰੇਨਾਂ) ਵਿੱਚ ਆਪਣੇ-ਆਪਣੇ ਟਿਕਾਣੇ ਉੱਤੇ ਪਹੁੰਚ ਗਈਆਂ ਹਨ।
ਇਨ੍ਹਾਂ ਟ੍ਰੇਨਾਂ ਨੇ ਪ੍ਰਵਾਸੀਆਂ ਨੂੰ ਤਿਰੂਚਿਰਾਪੱਲੀ (Tiruchchirappalli), ਤਿਤਲਾਗੜ੍ਹ, ਬਰੌਨੀ, ਕੰਡਵਾ, ਜਗਨਨਾਥਪੁਰ, ਖੁਰਦਾ ਰੋਡ, ਪ੍ਰਯਾਗਰਾਜ, ਛਪਰਾ, ਬਲੀਆ, ਗਯਾ, ਪੂਰਨੀਆ, ਵਾਰਾਣਸੀ, ਦਰਭੰਗਾ, ਗੋਰਖਪੁਰ, ਲਖਨਊ, ਜੌਨਪੁਰ, ਹਟੀਆ, ਬਸਤੀ, ਕਟਿਹਾਰ, ਦਾਨਾਪੁਰ, ਮੁਜ਼ੱਫਰਪੁਰ, ਸਹਰਸਾ ਆਦਿ ਸ਼ਹਿਰਾਂ ਵਿੱਚ ਪਹੁੰਚਾਇਆ।
ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਵੱਧ ਤੋਂ ਵੱਧ ਕਰੀਬ 1200 ਵਿਅਕਤੀ ਸਮਾਜਿਕ ਦੂਰੀ ਦੇ ਨਿਯਮ ਦਾ ਧਿਆਨ ਰੱਖ ਕੇ ਬੈਠ ਸ