ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਮਨਾਕ : ਕੋਰੋਨਾ ਵਾਰਡ 'ਚ ਦਾਖ਼ਲ ਗਰਭਵਤੀ ਔਰਤ ਨਾਲ ਸਿਹਤ ਮੁਲਾਜ਼ਮ ਨੇ ਕੀਤਾ ਬਲਾਤਕਾਰ, ਹੋਈ ਮੌਤ

ਕੋਰੋਨਾ ਵਾਇਰਸ ਦੀ ਦਹਿਸ਼ਤ ਵਿਚਕਾਰ ਬਿਹਾਰ ਦੇ ਗਯਾ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕੋਰੋਨਾ ਵਾਰਡ 'ਚ ਦਾਖ਼ਲ ਇੱਕ ਗਰਭਵਤੀ ਔਰਤ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਿਹਤ ਮੁਲਾਜ਼ਮ ਉੱਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ।
 

ਪਰਿਵਾਰ ਅਨੁਸਾਰ ਔਰਤ ਨੂੰ ਗਯਾ ਦੇ ਅਨੁਗ੍ਰਹਿ ਨਾਰਾਇਣ ਮਗਧ ਮੈਡੀਕਲ ਕਾਲਜ ਤੇ ਹਸਪਤਾਲ (ਏ.ਐਨ.ਐਮ.ਐਮ.ਸੀ.ਐਚ.) 'ਚ ਦਾਖ਼ਲ ਕਰਵਾਇਆ ਗਿਆ ਸੀ। ਦੋਸ਼ ਲਗਾਇਆ ਜਾਂਦਾ ਹੈ ਕਿ ਇੱਥੇ ਇੱਕ ਸਿਹਤ ਮੁਲਾਜ਼ਮ ਨੇ ਔਰਤ ਨਾਲ ਲਗਾਤਾਰ ਦੋ ਦਿਨ ਬਲਾਤਕਾਰ ਕੀਤਾ। ਜਦੋਂ ਗਰਭਵਤੀ ਔਰਤ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਘਰ ਪਹੁੰਚੀ ਤਾਂ ਉਸ ਨੂੰ ਬਹੁਤ ਜ਼ਿਆਦਾ ਬਲੀਡਿੰਗ ਹੋਈ ਅਤੇ ਉਸ ਦੀ ਮੌਤ ਹੋ ਗਈ।
 

ਇਸ ਮਾਮਲੇ 'ਚ ਔਰਤ ਦੀ ਸੱਸ ਨੇ ਰੌਸ਼ਨਗੰਜ ਥਾਣੇ 'ਚ ਆਪਣਾ ਬਿਆਨ ਦਰਜ ਕਰਵਾਇਆ ਹੈ, ਜਿਸ ਦੇ ਅਧਾਰ 'ਤੇ ਐਫਆਈਆਰ ਦਰਜ ਕੀਤੀ ਗਈ ਹੈ। ਹਸਪਤਾਲ ਦੇ ਸੁਪਰਡੈਂਟ ਡਾ. ਵਿਜੇ ਕ੍ਰਿਸ਼ਨ ਪ੍ਰਸਾਦ ਨੇ ਮਾਮਲੇ ਦੀ ਜਾਂਚ ਲਈ ਟੀਮ ਬਣਾਈ ਹੈ।
 

ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਆਪਣੇ ਪਤੀ ਨਾਲ 25 ਮਾਰਚ ਨੂੰ ਲੁਧਿਆਣਾ ਤੋਂ ਆਈ ਸੀ। ਇੱਥੇ ਆਉਣ ਤੋਂ ਬਾਅਦ ਉਸ ਨੂੰ 27 ਮਾਰਚ ਨੂੰ ਮੈਡੀਕਲ ਕਾਲਜ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਔਰਤ 'ਚ ਦੋ ਦਿਨ ਤੱਕ ਕੋਰੋਨਾ ਦੇ ਲੱਛਣ ਵਿਖਾਈ ਦਿੱਤੇ ਸਨ, ਜਿਸ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਵਾਰਡ 'ਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਔਰਤ ਦਾ ਕੋਰੋਨਾ ਟੈਸਟ ਵੀ ਹੋਇਆ ਸੀ ਅਤੇ ਰਿਪੋਰਟ ਨੈਗੇਟਿਵ ਆਈ ਸੀ। ਫਿਰ ਔਰਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਪਰ ਅਗਲੇ ਹੀ ਦਿਨ ਉਸ ਦੀ ਮੌਤ ਹੋ ਗਈ।
 

ਮ੍ਰਿਤਕ ਔਰਤ ਦੀ ਸੱਸ ਨੇ ਦੱਸਿਆ ਕਿ ਉਸ ਦੀ ਨੂੰਹ ਨਾਲ ਹਸਪਤਾਲ ਦੇ ਕੋਰੋਨਾ ਵਾਰਡ 'ਚ ਇੱਕ ਸਿਹਤ ਮੁਲਾਜ਼ਮ ਨੇ ਦੋ ਦਿਨ ਬਲਾਤਕਾਰ ਕੀਤਾ। ਇਸ ਕਾਰਨ ਉਸ ਦੇ ਢਿੱਡ 'ਚ ਪਲ ਰਿਹਾ ਬੱਚਾ ਖ਼ਰਾਬ ਹੋ ਗਿਆ ਅਤੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ। ਸੱਸ ਦੇ ਅਨੁਸਾਰ ਨੂੰਹ ਨੇ ਦੱਸਿਆ ਸੀ ਕਿ ਉਸ ਨੂੰ ਕੋਰੋਨਾ ਵਾਰਡ 'ਚ ਟੀਕਾ ਲਗਾਉਣ ਆਏ ਇੱਕ ਸਿਹਤ ਮੁਲਾਜ਼ਮ ਨੇ ਬਲਾਤਕਾਰ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Migrant Woman Sexually Abused In Coronavirus Isolation Ward In Bihar Gaya District Died Because Of Excessive Bleeding