ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੂੰ ਮਿਲੇ ਅਮਰੀਕੀ ਵਿਦੇਸ਼ ਮੰਤਰੀ ਪੋਪੀਓ

PM ਮੋਦੀ ਨੂੰ ਮਿਲੇ ਅਮਰੀਕੀ ਵਿਦੇਸ਼ ਮੰਤਰੀ ਪੋਪੀਓ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਭਾਰਤ ਦੇ ਦੌਰੇ ਉਤੇ ਹਨ। ਬੁੱਧਵਾਰ ਨੂੰ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵੇਂ ਆਗੂਆਂ ਨੇ ਗਰਮਜ਼ੋਸੀ ਨਾਲ ਹੱਥ ਮਿਲਾਇਆ। ਇਸ ਤੋਂ ਪਹਿਲਾਂ ਪੋਪੀਓ ਨੇ ਸਾਊਥ ਬਲਾਕ ਵਿਚ ਐਨਐਸਏ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ।  ਮੀਟਿੰਗ ਵਿਚ ਦੋਵੇਂ ਅੱਤਵਾਦ ਅਤੇ ਰੱਖਿਆ ਸਮੇਤ ਕਈ ਮੁੱਦਿਆਂ ਉਤੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ 28 ਜੂਨ ਨੂੰ ਓਸਾਕਾ ਵਿਚ ਜੀ–20 ਸ਼ਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚ ਮੀਟਿੰਗ ਹੋਣੀ ਹੈ ਅਤੇ ਇਸ ਲਿਹਾਜ ਨਾਲ ਪੋਪੀਓ ਅਤੇ ਡੋਭਾਲ ਦੀ ਮੁਲਾਕਾਤ ਉਤੇ ਸਭ ਦੀ ਨਜ਼ਰ ਹੈ।

 

ਪੋਪੀਓ ਨਾਲ ਵਿਦੇਸ਼ ਮੰਤਰੀ ਜੈਸ਼ੰਕਰ ਦੀ ਨਵੀਂ ਦਿੱਲੀ ਵਿਚ ਹੋਣ ਵਾਲੀ ਮੀਟਿੰਗ ਵਿਚ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਅਮਰੀਕਾ ਵਿਚ ਕੰਮ ਕਰਨ ਲਈ ਐਚ1ਬੀ ਵੀਜਾ ਵਿਚ ਦਿਕਤ ਅਤੇ ਈਰਾਨ ਤੋਂ ਕੱਚਾ ਤੇਲ ਖਰੀਦਣ ਉਤੇ ਪਾਬੰਦੀ ਵਰਗੇ ਵੱਖ ਵੱਖ ਮਹੱਤਵਪੂਰਣ ਮੁੱਦੇ ਉਤੇ ਚਰਚਾ ਹੋਣ ਦੀ ਸੰਭਾਵਨਾ ਹੈ। 

 

ਭਾਰਤ ਵਿਚ ਨਵੀਂ ਸਰਕਾਰ ਦੇ ਗਠਨ ਦੇ ਬਾਅਦ ਦੋਵੇਂ ਦੇਸ਼ਾਂ ਵਿਚ ਇਹ ਪਹਿਲਾਂ ਉਚ ਪੱਧਰੀ ਗੱਲਬਾਤ ਹੋਵੇਗੀ। ਜੈਸ਼ੰਕਰ ਪਹਿਲੀ ਵਾਰ ਮੰਤਰੀ ਮੰਡਲ ਵਿਚ ਆਏ ਹਨ। ਮੰਤਰੀ ਬਣਨ ਬਾਅਦ ਉਨ੍ਹਾਂ ਦੀ ਅਮਰੀਕੀ ਵਿਦੇਸ਼ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ। ਇਸ ਯਾਤਰਾ ਵਿਚ ਪੋਪੀਓ ਅਤੇ ਜੈਸ਼ੰਕਰ ਬੁੱਧਵਾਰ ਨੂੰ ਦੁਪਹਿਰ ਦੇ ਭੋਜਨ ਸਮੇਂ ਗੱਲਬਾਤ ਕਰਨਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mike Pompeo Meets PM modi