ਅਮਰੀਕੀ ਵਿਦੇਸ਼ ਮੰਤਰੀ ਮਾਈਕਲ ਪੋਪੀਓ ਅੱਜ ਨਵੀਂ ਦਿੱਲੀ ਪਹੁੰਚ ਰਹੇ ਹਨ। ਇਸ ਦੌਰਾਨ ਉਹ ਰਣਨੀਤਿਕ ਸਾਂਝੇਦਾਰੀ ਮਜ਼ਬੂਤ ਕਰਨ ਨੂੰ ਲੈ ਕੇ ਭਾਰਤੀ ਆਗੂਆਂ ਨਾਲ ਗੱਲਬਾਤ ਕਰਨਗੇ। ਵੁਨ੍ਹਾਂ ਦਾ ਇਹ ਦੌਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ 28–29 ਜੂਨ ਨੂੰ ਜਾਪਾਨ ਦੇ ਓਸਾਕਾ ਵਿਚ ਜੀ 20 ਸ਼ਿਖਰ ਵਾਰਤਾ ਨਾਲ ਇਤਰ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਹੋ ਰਹੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ 21 ਜੂਨ ਨੂੰ ਦੱਸਿਆ ਸੀ ਕਿ ਆਪਣੀ ਯਾਤਰਾ ਦੌਰਾਨ ਪੋਪੀਓ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਹੋਰ ਵਿਅਕਤੀਆਂ ਨਾਲ ਮੁਲਾਕਾਤ ਕਰਨਗੇ। ਕੁਮਾਰ ਨੇ ਕਿਹਾ ਕਿ ਅਸੀਂ ਇਸ ਦੌਰੇ ਨੂੰ ਦੋਵੇਂ ਪੱਖਾਂ ਲਈ ਰਣਨੀਤਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਪਰਸਪਰ ਹਿੱਤ ਵਾਲੇ ਮਾਮਲੇ ਉਤੇ ਉਚ ਪੱਧਰੀ ਗੱਲਬਾਤ ਜਾਰੀ ਰੱਖਣ ਦੇ ਮਹੱਤਵਪੂਰਣ ਮੌਕੇ ਦੇ ਤੌਰ ਉਤੇ ਦੇਖ ਰਹੇ ਹਨ। ਅਮਰੀਕੀ ਵਿਦੇਸ਼ ਮੰਤਰੀ 24 ਤੋਂ 30 ਜੂਨ ਤੱਕ ਹਿੰਦ–ਪ੍ਰਸ਼ਾਂਤ ਖੇਤਰ ਦੇ ਚਾਰ ਦੇਸ਼ਾਂ– ਭਾਰਤ, ਸ੍ਰੀਲੰਕਾ, ਜਾਪਾਨ ਅਤੇ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ।