ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਤੋਂ ਦਿੱਲੀ ਤੱਕ ਹਲਕੀ ਤੋਂ ਦਰਮਿਆਨੀ ਵਰਖਾ, ਠੰਢ ਫਿਰ ਜ਼ੋਰ ਫੜਨ ਲੱਗੀ

ਅੰਮ੍ਰਿਤਸਰ ਤੋਂ ਦਿੱਲੀ ਤੱਕ ਹਲਕੀ ਤੋਂ ਦਰਮਿਆਨੀ ਵਰਖਾ, ਠੰਢ ਫਿਰ ਜ਼ੋਰ ਫੜਨ ਲੱਗੀ

ਅੱਜ ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਹੈ। ਇਹ ਮੀਂਹ ਹਾੜ੍ਹੀ ਦੀਆਂ ਫ਼ਸਲਾਂ, ਖ਼ਾਸ ਕਰ ਕੇ ਕਣਕ ਲਈ ਕਾਫ਼ੀ ਲਾਹੇਵੰਦ ਹੁੰਦਾ ਹੈ। ਅੱਜ ਮੀਂਹ ਨਾਲ ਕੁਝ ਹਵਾ ਵੀ ਚੱਲ ਰਹੀ ਹੈ। ਇਸ ਨਾਲ ਦਿੱਲੀ ਵਰਗੇ ਮਹਾਂਨਗਰ ਤੇ ਹੋਰ ਵੱਡੇ ਸ਼ਹਿਰਾਂ ’ਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ।

 

 

ਅੱਜ ਸਵੇਰੇ 8:00 ਵਜੇ ਚੰਡੀਗੜ੍ਹ ’ਚ ਤਾਪਮਾਨ 12 ਡਿਗਰੀ ਸੈਲਸੀਅਸ; ਜਦ ਕਿ ਜਲੰਧਰ, ਅੰਮ੍ਰਿਤਸਰ ’ਚ ਤਾਪਮਾਨ 11 ਡਿਗਰੀ ਸੈਲਸੀਅਸ ਸੀ ਤੇ ਉੱਥੇ ਵੀ ਮੀਂਹ ਪੈ ਰਿਹਾ ਸੀ।

 

 

ਉੱਧਰ ਬਠਿੰਡਾ ’ਚ ਵੀ ਤਾਪਮਾਨ ਚੰਡੀਗੜ੍ਹ ਜਿੰਨਾ 12 ਡਿਗਰੀ ਸੈਲਸੀਅਸ ਸੀ ਤੇ ਮੀਂਹ ਪੈ ਰਿਹਾ ਸੀ।

 

 

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਸਵੇਰੇ 8 ਵਜੇ ਤਾਪਮਾਨ ਮਨਫ਼ੀ 1 (–1) ਡਿਗਰੀ ਸੈਲਸੀਅਸ ਚੱਲ ਰਿਹਾ ਸੀ। ਦਿੱਲੀ ਤੇ ਉਸ ਦੇ ਆਲੇ–ਦੁਆਲੇ ਸੋਮਵਾਰ ਦੀ ਰਾਤ ਨੂੰ ਹੀ ਮੀਂਹ ਪੈਣ ਲੱਗ ਪਿਆ ਸੀ। ਅੱਜ ਸਵੇਰੇ ਵੀ ਦਿੱਲੀ ਵਾਸੀਆਂ ਨੂੰ ਮੀਂਹ ਪੈਂਦੇ ’ਚ ਹੀ ਘਰਾਂ ਤੋਂ ਦਫ਼ਤਰਾਂ ਲਈ ਰਵਾਨਾ ਹੋਣਾ ਪਿਆ।

 

 

ਮੌਸਮ ਵਿਭਾਗ ਅਨੁਸਾਰ ਅਗਲੇ ਇੱਕ–ਦੋ ਦਿਨਾਂ ’ਚ ਤੇਜ਼ ਹਵਾਵਾਂ ਨਾਲ ਮੀਂਹ ਪੈਂਦੇ ਰਹਿਣ ਦੀ ਸੰਭਾਵਨਾ ਹੈ ਪਰ ਇਹ ਮੀਂਹ ਰੁਕ–ਰੁਕ ਕੇ ਪੈ ਸਕਦਾ ਹੈ। ਇੰਝ ਸਖ਼ਤ ਠੰਢ ਦੀ ਮੁੜ ਵਾਪਸੀ ਵੀ ਹੋ ਸਕਦੀ ਹੈ।

 

 

ਅਜਿਹਾ ਪੱਛਮੀ ਗੜਬੜੀ ਕਾਰਨ ਹੋਇਆ ਹੈ। ਅੱਜ ਮੰਗਲਵਾਰ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪੈਂਦਾ ਰਹਿ ਸਕਦਾ ਹੈ। ਕਿਤੇ–ਕਿਤੇ ਗੜੇ ਵੀ ਪੈ ਸਕਦੇ ਹਨ। ਕੱਲ੍ਹ ਬੁੱਧਵਾਰ ਨੂੰ ਵੀ ਬੱਦਲ ਛਾਏ ਰਹਿਣ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mild showers Today Morning from Amritsar to Delhi Cold Again