ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ’ਚ ਹਲਕੀ ਤੋਂ ਦਰਮਿਆਨੀ ਵਰਖਾ

ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ’ਚ ਹਲਕੀ ਤੋਂ ਦਰਮਿਆਨੀ ਵਰਖਾ

ਅੱਜ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਉੱਤਰੀ ਭਾਰਤ ਦੇ ਹੋਰ ਸੂਬਿਆਂ ’ਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਹੈ। ਕੁਝ ਥਾਵਾਂ ਉੱਤੇ ਝੱਖੜ ਝੁੱਲਣ ਦਾ ਵੀ ਅਨੁਮਾਨ ਹੈ। ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ ਤੇ ਉਤਰਾਖੰਡ ਦੇ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਹੋ ਸਕਦੀ ਹੈ। ਜੇ ਬਰਫ਼ਬਾਰੀ ਨਹੀਂ ਹੁੰਦੀ, ਤਾਂ ਪਹਾੜਾਂ ਉੱਤੇ ਮੀਂਹ ਜ਼ਰੂਰ ਪਵੇਗਾ।

 

 

ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ’ਚ ਅੱਜ ਹਲਕਾ ਤੋਂ ਦਰਮਿਆਨਾ ਮੀਂਹ ਪੈ ਰਿਹਾ ਹੈ।

 

 

ਉੱਤਰਾਖੰਡ ਦੇ ਉਤਰ–ਕਾਸ਼ੀ, ਚਮੋਲੀ, ਰੁਦਰਪ੍ਰਯਾਗ, ਪਿਥੌਰਾਗੜ੍ਹ ਤੇ ਬਾਗੇਸ਼ਵਰ ’ਚ ਭਾਰੀ ਮੀਂਹ ਤੇ ਬਰਫ਼ਬਾਰੀ ਦਾ ਅਨੁਮਾਨ ਹੈ। ਉੱਥੇ ਢਿੱਗਾਂ ਡਿੱਗਣ ਜਾਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰਨ ਦੇ ਆਸਾਰ ਹਨ। ਇਸ ਬਾਰੇ ਅਗਾਊਂ ਚੇਤਾਵਨੀ ਜਾਰੀ ਹੋ ਚੁੱਕੀ ਹੈ।

 

 

ਪੌੜੀ ਗੜ੍ਹਵਾਲ, ਦੇਹਰਾਦੂਨ, ਹਰਿਦੁਆਰ, ਨੈਨੀਤਾਲ ਤੇ ਸ਼ਹੀਦ ਊਧਮ ਸਿੰਘ ਨਗਰ ਜ਼ਿਲ੍ਰਿਆਂ ਵਿੱਚ ਕਿਤੇ–ਕਿਤੇ 50 ਤੋਂ 60 ਕਿਲੋਮੀਟਰ ਫ਼ੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲ ਸਕਦੀ ਹੈ। 28 ਮਾਰਚ ਨੂੰ ਵੀ ਉਤਰਾਖੰਡ ’ਚ ਕਿਤੇ–ਕਿਤੇ ਮੀਂਹ ਪੇ ਸਕਦਾ ਹੈ। ਬਾਕੀ ਥਾਵਾਂ ਉੱਤੇ ਮੌਸਮ ਖੁਸ਼ਕ ਰਹੇਗਾ।

 

 

ਦਿੱਲੀ ’ਚ ਵੀ ਸ਼ੁੱਕਰਵਾਰ ਨੂੰ ਮੀਂਹ ਵਾਲਾ ਮੌਸਮ ਬਣਿਆ ਹੋਇਆ ਹੈ। ਇੱਥੇ ਹਨੇਰੀ ਵੀ ਚੱਲ ਸਕਦੀ ਹੈ। ਕਿਤੇ–ਕਿਤੇ ਗੜੇ ਵੀ ਪੈ ਸਕਦੇ ਹਨ।

 

 

ਵੀਰਵਾਰ ਨੂੰ ਵੀ ਦਿੱਲੀ ਦੇ ਕਈ ਹਿੱਸਿਆਂ ’ਚ ਤੇਜ਼ ਹਵਾਵਾਂ ਨਾਲ ਬੂੰਦਾ–ਬਾਂਦੀ ਹੋਈ ਸੀ। ਇਸ ਨਾਲ ਤਾਪਮਾਨ ਚਾਰ ਡਿਗਰੀ ਸੈਲਸੀਅਸ ਤੱਕ ਹੇਠਾਂ ਚਲਾ ਗਿਆ ਹੈ।

 

 

ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦਾ ਸਭ ਤੋਂ ਵੱਧ ਅਸਰ ਸ਼ੁੱਕਰਵਾਰ ਦੇ ਦਿਨ ਵੇਖਣ ਨੂੰ ਮਿਲੇਗਾ। ਦਿੱਲੀ ’ਚ ਧੂੜ ਭਰੀ ਹਨੇਰੀ ਚੱਲ ਸਕਦੀ ਹੈ। ਰੁਕ–ਰੁਕ ਕੇ ਵਰਖਾ ਹੁੰਦੀ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mild to Moderate Rain in Northern Region including Punjab Chandigarh Haryana and Delhi