ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਸ਼ਮੀਰ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ

​​​​​​​ਕਸ਼ਮੀਰ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ

ਉੱਤਰੀ ਕਸ਼ਮੀਰ ’ਚ ਹੰਦਵਾੜਾ ਦੇ ਇੱਕ ਪਿੰਡ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਕੱਲ੍ਹ ਦੇਰ ਰਾਤੀਂ ਆਪਸ ਵਿੱਚ ਕਈ ਗੋਲੀਆਂ ਚੱਲੀਆਂ। ਹਾਲੇ ਬੀਤੇ ਦਿਨੀਂ ਅਜਿਹਾ ਇੱਕ ਮੁਕਾਬਲਾ ਤਿੰਨ ਦਿਨ ਚੱਲਦਾ ਰਿਹਾ ਸੀ। ਹੰਦਵਾੜਾ ਦੇ ਪਿੰਡ ਨੂੰ ਹਾਲੇ ਵੀ ਸੁਰੱਖਿਆ ਘੇਰਾ ਪਾ ਕੇ ਰੱਖਿਆ ਗਿਆ ਹੈ।

 

 

ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਹਾਲੇ ਵੀ ਪਿੰਡ ਵਿੱਚ ਲੁਕੇ ਹੋਏ ਹਨ। ਹਾਲੇ ਕਾਰਵਾਈ ਚੱਲ ਰਹੀ ਹੈ। ਸਮੁੱਚੇ ਇਲਾਕੇ ਦੀਆਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

 

 

ਬੀਤੀ 14 ਫ਼ਰਵਰੀ ਨੂੰ ਜਦ ਤੋਂ ਪੁਲਵਾਮਾ ਵਿਖੇ ਸੀਆਰਪੀਐੱਫ਼ ਦੇ ਕਾਫ਼ਲੇ ਉੱਤੇ ਵੱਡਾ ਅੱਤਵਾਦੀ ਹਮਲਾ ਹੋਇਆ ਹੈ, ਤਦ ਤੋਂ ਸਮੁੱਚੇ ਜੰਮੂ–ਕਸ਼ਮੀਰ ਸੂਬੇ ਵਿੱਚ ਹੀ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Militants and Security Forces exchange fire