ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਜੰਗ ਹਾਰ ਰਹੇ ਨੇ ਤਾਂ ਕਰ ਰਹੇ ਨੇ ਜਵਾਨਾਂ ’ਤੇ ਹਮਲਾ: ਰਾਜਪਾਲ ਮਲਿਕ

ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਬੁੱਧਵਾਰ ਨੂੰ ਕਿਹਾ ਕਿ ਅੱਤਵਾਦੀ ਸਰਹੱਦ ਪਾਰ ਬੈਠੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਸੁਰੱਖਿਆ ਬਲਾਂ ਤੇ ਹਮਲਾ ਕਰ ਰਹੇ ਹਨ ਕਿਉਂਕਿ ਉਹ ਜੰਗ ਹਾਰ ਚੁੱਕੇ ਹਨ।

 

ਮਲਿਕ ਨੇ ਪਾਕਿ ਚ ਬੈਠੇ ਅੱਤਵਾਦੀਟਾਂ ਦੇ ਆਕਾਵਾਂ ਦਾ ਸਪੱਸ਼ਟ ਹਵਾਲਾ ਦਿੰਦਿਆਂ ਕਿਹਾ ਕਿ ਇਹ ਹਮਲੇ ਇੱਥੇ ਨਵੇਂ ਨਹੀਂ ਹਨ ਪਰ ਅਸੀਂ ਪਿਛਲੇ 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਚ ਇਸ ਨੂੰ ਕੰਟਰੋਲ ਕੀਤਾ ਹੈ। ਮੈਨੂੰ 100 ਫੀਸਦ ਵਿਸ਼ਵਾਸ ਹੈ ਕਿ ਅੱਤਵਾਦੀਆਂ ’ਤੇ ਸਰਹੱਦ ਪਾਰ ਤੋਂ ਕੁਝ ਕਰਨ ਦਾ ਦਬਾਅ ਹੈ।

 

ਮਲਿਕ ਨੇ ਇਕ ਸਮਾਗਮ ਚ ਅੱਗੇ ਕਿਹਾ ਕਿ ਅੱਤਵਾਦੀਆਂ ਵਲੋਂ 10 ਸਾਲ ਚ ਤਿਆਰ ਕੀਤੇ ਢਾਂਚੇ ਨੂੰ ਅਸੀਂ ਤਬਾਹ ਕਰ ਦਿੱਤਾ ਹੈ ਇਸ ਲਈ ਉਹ ਹਮਲੇ ਕਰ ਰਹੇ ਹਨ, ਪਰ ਅਸੀਂ ਇਹ ਪੱਕਾ ਕਰਦੇ ਹਾਂ ਕਿ ਅਸੀਂ ਇਸ ਖਤਰੇ ਨੂੰ ਬਹੁਤ ਜਲਦ ਖਤਮ ਕਰ ਦੇਵਾਂਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Militants carrying out odd attacks as they have lost the battle Says Jammu Kashmir Governor Satya Pal Malik