ਇੱਕ ਸਿਖਰ ਪੱਧਰ ਦਾ ਸਾਲ ਵਿੱਚ ਦੋ ਵਾਰ ਹੋਣ ਵਾਲਾ ਸੈਨਾ ਦੇ ਕਮਾਂਡਰਾਂ ਦਾ ਸੰਮੇਲਨ ਜਿਸ ਵਿੱਚ ਵਿਚਾਰਕ ਪੱਧਰ ‘ਤੇ ਚਰਚਾ ਦੇ ਬਾਅਦ ਮੱਹਤਵਪੂਰਨ ਨੀਤੀਗਤ ਫੈਸਲੇ ਕੀਤੇ ਜਾਂਦੇ ਹਨ , ਦੋ ਪੜਾਵਾਂ ਵਿੱਚ ਆਯੋਜਿਤ ਹੋਣ ਵਾਲੇ ਇਸ ਸੰਮੇਲਨ ਦਾ ਪਹਿਲਾ ਪੜਾਅ ਸਾਊਥ ਬਲਾਕ , ਨਵੀਂ ਦਿੱਲੀ ਵਿੱਚ 27 ਤੋਂ 29 ਮਈ, 2020 ਤੱਕ ਆਯੋਜਿਤ ਕੀਤਾ ਗਿਆ।
ਪੂਰਵ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਇਸ ਨੂੰ ਅਪ੍ਰੈਲ 2020 ਵਿੱਚ ਆਯੋਜਿਤ ਕੀਤਾ ਜਾਣਾ ਸੀ ਲੇਕਿਨ ਕੋਵਿਡ - 19 ਮਹਾਮਾਰੀ ਦੇ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ ਸੀ।
ਤਿੰਨ ਦਿਨ ਵਿੱਚ, ਭਾਰਤੀ ਸੈਨਾ ਦੀ ਚੋਟੀ ਦੀ ਲੀਡਰਸ਼ਿਪ ਨੇ ਮੌਜੂਦਾ ਅਤੇ ਆਉਣ ਵਾਲੇ ਸਮੇਂ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ।
ਇਸ ਦੇ ਇਲਾਵਾ, ਮਾਨਵ ਸੰਸਾਧਨ ਪ੍ਰਬੰਧਨ ਦੇ ਮੁੱਦਿਆਂ, ਅਸਲਾ ਪ੍ਰਬੰਧਨ ਨਾਲ ਸਬੰਧਿਤ ਅਧਿਐਨ, ਇੱਕ ਜਗ੍ਹਾ ‘ਤੇ ਸਥਿਤ ਸਿਖਲਾਈ ਪ੍ਰਤਿਸ਼ਠਾਨਾਂ ਦੇ ਰਲੇਵੇਂ ਅਤੇ ਹੈੱਡਕੁਆਰਟਰ ਆਰਮੀ ਟ੍ਰੇਨਿੰਗ ਕਮਾਂਡ ਦੇ ਨਾਲ ਮਿਲਟਰੀ ਟ੍ਰੇਨਿੰਗ ਡਾਇਰੈਕਟੋਰੇਟ ਦੇ ਰਲੇਵੇਂ ‘ਤੇ ਵੀ ਚਰਚਾ ਕੀਤੀ ਗਈ। ਆਯੋਜਨ ਦੇ ਦੌਰਾਨ ਆਰਮੀ ਵੇਲਫੇਅਰ ਹਾਊਸਿੰਗ ਔਰਗਨਾਈਜੇਸ਼ਨ ( ਐੱਡਬਿਲਊਏਐੱਚਓ) ਅਤੇ ਆਰਮੀ ਵੇਲਫੇਅਰ ਐਜੂਕੇਸ਼ਨ ਸੋਸਾਇਟੀ (ਏਡਬਲਿਊਈਐੱਸ) ਦੇ ਬੋਰਡ ਆਵ੍ ਗਵਰਨਰ ਦੀਆਂ ਬੈਠਕਾਂ ਦਾ ਵੀ ਆਯੋਜਨ ਕੀਤਾ ਗਿਆ।
24 ਤੋਂ 27 ਜੂਨ, 2020 ਤੱਕ ਨਿਰਧਾਰਿਤ ਸੰਮੇਲਨ ਦੇ ਦੂਜੇ ਪੜਾਅ ਵਿੱਚ ਡੀਐੱਮਏ ਅਤੇ ਡੀਓਡੀ ਨਾਲ ਇੰਟ੍ਰੈਕਟਿਵ ਸੈਸ਼ਨ ਸ਼ਾਮਲ ਹੋਣਗੇ, ਕਮਾਂਡ ਹੈੱਡਕੁਆਰਟਰ ਦੁਆਰਾ ਪ੍ਰਾਯੋਜਿਤ ਏਜੰਡੇ ‘ਤੇ ਚਰਚਾ ਅਤੇ ਲੌਜਿਸਟਿਕਸ2 ਅਤੇ ਪ੍ਰਸ਼ਾਸਨਿਕ ਮੁੱਦਿਆਂ ‘ਤੇ ਚਲ ਰਹੇ ਅਧਿਐਨਾਂ ‘ਤੇ ਚਰਚਾ ਹੋਵੇਗੀ। ਮਾਣਯੋਗ ਰੱਖਿਆ ਮੰਤਰੀ ਅਤੇ ਸੀਡੀਐੱਸ ਦੇ ਵੀ ਇਸ ਪੜਾਅ ਦੇ ਦੌਰਾਨ ਸੰਮੇਲਨ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ।