ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ–ਕਸ਼ਮੀਰ ’ਚ 24 ਘੰਟਿਆਂ ਦੌਰਾਨ ਫ਼ੌਜ ਨੇ ਮਾਰ ਮੁਕਾਏ 9 ਅੱਤਵਾਦੀ

ਜੰਮੂ–ਕਸ਼ਮੀਰ ’ਚ 24 ਘੰਟਿਆਂ ਦੌਰਾਨ ਫ਼ੌਜ ਨੇ ਮਾਰ ਮੁਕਾਏ 9 ਅੱਤਵਾਦੀ

ਕੋਰੋਨਾ ਲੌਕਡਾਊਨ ’ਚ ਵੀ ਜੰਮੂ–ਕਸ਼ਮੀਰ ’ਚ ਫ਼ੌਜ ਦੀ ਅੱਤਵਾਦੀਆਂ ਵਿਰੁੱਧ ਸਫ਼ਾਇਆ ਮੁਹਿੰਮ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰਤੀ ਫ਼ੌਜ ਨੇ ਕਸ਼ਮੀਰ ਵਾਦੀ ’ਚ 9 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਦੱਖਣੀ ਕਸ਼ਮੀਰ ਦੇ ਬਟਪੁਰਾ ’ਚ ਜਿੱਥੇ ਕੱਲ੍ਹ 4 ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ, ਉੱਥੇ ਕੇਰਨ ਸੈਕਟਰ ’ਚ ਐੱਲਓਸੀ (LoC) ਕੋਲ 5 ਅੱਤਵਾਦੀਆਂ ਦਾ ਖਾਤਮਾ ਕੀਤਾ ਗਿਆ। ਇਹ ਸਾਰੇ ਅੱਤਵਾਦਾ ਕੇਰਨ ਸੈਕਟਰ ’ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ।

 

 

 

ਫ਼ੌਜੀ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਵਿਰੁੱਧ ਇਸ ਮੁਹਿੰਮ ’ਚ ਫ਼ੌਜ ਦਾ ਇੱਕ ਜਵਾਨ ਸ਼ਹੀਦ ਵੀ ਹੋਇਆ ਹੈ ਤੇ ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ। ਇਹ ਖ਼ਬਰ ਲਿਖਣ ਤੱਕ ਵੀ ਅੱਤਵਾਦੀਆਂ ਵਿਰੁੱਧ ਫ਼ੌਜੀ ਆਪਰੇਸ਼ਨ ਚੱਲ ਰਿਹਾ ਸੀ।

 

 

ਕੱਲ੍ਹ ਸਨਿੱਚਰਵਾਰ ਨੂੰ ਜੰਮੂ–ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਹਿਜ਼ਬੁਲ ਮੁਜਾਹਿਦੀਨ ਦੇ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਕੁਲਗਾਮ ਦੇ ਪਿੰਡ ਹਰਮੰਦਦ ਗੁਰੀ ’ਚ ਹੋਏ ਮੁਕਾਬਲੇ ’ਚ ਭਾਰਤੀ ਫ਼ੌਜ ਦੇ ਦੋ ਜਵਾਨ ਵੀ ਜ਼ਖ਼ਮੀ ਹੋ ਗਏ।

 

 

ਪਿਛਲੇ 12 ਦਿਨਾਂ ਤੋਂ ਅੱਤਵਾਦੀਆਂ ਦਾ ਇੱਕ ਹਿਜ਼ਬੁਲ ਮੁਜਾਹਿਦੀਨ ਸਮੂਹ ਨਾਗਰਿਕਾਂ ਨੂੰ ਮਾਰ ਰਿਹਾ ਸੀ। ਪੁਲਿਸ ਨੇ ਹਿਜ਼ਬੁਲ ਮੁਜਾਹਿਦੀਨ ਦੇ ਚਾਰ ਅੱਤਵਾਦੀਆਂ ਨੂੰ ਟ੍ਰੈਕ ਕੀਤਾ ਤੇ ਸਨਿੱਚਰਵਾਰ ਦੀ ਸਵੇਰ ਨੂੰ ਇੱਕ ਆਪਰੇਸ਼ਨ ਚਲਾ ਕੇ ਉਨ੍ਹਾਂ ਨੂੰ ਮਾਰ ਸੁੱਟਿਆ।

 

 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨੇ ਜੰਮੂ–ਕਸ਼ਮੀਰ ਦੇ ਸੋਪੋਰ ਤੇ ਹੰਦਵਾੜਾ ਇਲਾਕੇ ’ਚੋਂ ਅੱਤਵਾਦੀ ਸੰਗਠਨ ਲਸ਼ਕਰ–ਏ–ਤੋਇਬਾ ਦੇ ਚਾਰ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਦਿਆਂ ਹੀ ਵੀਹਵਾਰ ਰਾਤੀਂ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ਦੇ ਪਿੰਡ ਸ਼ਾਲਪੁਰਾ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਲਸ਼ਕਰ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

 

 

ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦੀ ਸ਼ਨਾਂਖ਼ਤ ਆਜ਼ਾਦ ਅਹਿਮਦ ਭੱਟ ਤੇ ਅਲਤਾਫ਼ ਅਹਿਮਦ ਬਾਬਾ ਵਜੋਂ ਹੋਈ ਹੈ ਤੇ ਉਨ੍ਹਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ ਤੇ ਦੋ ਹਥਗੋਲ਼ੇ ਬਰਾਮਦ ਕੀਤੇ ਗਏ।

 

 

ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਵੀਰਵਾਰ ਦੀ ਸ਼ਾਮ ਨੂੰ ਵੀ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ’ਚੋਂ ਦੋ ਹੋਰ ਅੱਤਵਾਦੀਆਂ ਵਸੀਮ ਅਹਿਮਦ ਤੇ ਜੁਨੈਦ ਰਾਸ਼ਿਦ ਗ਼ਨੀ ਨੂੰ ਸਾਦਿਕ ਕਾਲੋਨੀ ਸੁਰੱਖਿਆ ਚੌਕੀ ਕੋਲੋਂ ਜਾਂਚ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕੋਲੋਂ ਹਥਿਆਰ ਬਰਾਮਦ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Military Killed 9 Terrorists in Jammu and Kashmir within last 24 hours