ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਵਿਚ ਦੁੱਧ ਦਾ ਉਤਪਾਦਨ ਵਧਿਆ : ਬਾਲੀਆਨ

ਦੇਸ਼ ਵਿਚ ਦੁੱਧ ਦਾ ਉਤਪਾਦਨ ਵਧਿਆ : ਬਾਲੀਆਨ

ਚਾਲੂ ਵਿੱਤੀ ਸਾਲ ਦੌਰਾਨ ਕੇਰਲ ਅਤੇ ਨਗਾਲੈਂਡ ਨੂੰ ਛੱਡਕੇ ਸਾਰੇ ਸੂਬਿਆਂ ਵਿਚ ਦੁੱਧ ਦਾ ਉਤਪਾਦਨ ਵਧਿਆ ਹੈ। ਇਹ ਜਾਣਕਾਰੀ ਸਰਕਾਰ ਨੇ ਸ਼ੁੱਕਰਵਾਰ ਨੂੰ ਦਿੱਤੀ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸੰਜੀਵ ਕੁਮਾਰ ਬਾਲੀਆਨ ਨੇ ਰਾਜ ਸਭਾ ਵਿਚ ਇਕ ਪ੍ਰਸ਼ਨ ਦੇ ਲਿਖਤੀ ਉਤਰ ਵਿਚ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਇਹ ਵੀ ਦੱਸਿਆ ਕਿ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐਨਡੀਡੀਬੀ) ਅਨੁਸਾਰ, ਸਾਲ 2018–19 ਦੌਰਾਨ ਸਹਿਕਾਰੀ ਸੰਸਥਾ ਵੱਲੋਂ ਦੁੱਧ ਦੀ ਖਰੀਦ 507.5 ਲੱਖ ਕਿਲੋਗ੍ਰਾਮ ਪ੍ਰਤੀਦਿਨ ਤੱਕ ਪਹੁੰਚ ਗਈ ਹੈ। ਇਹ ਖਰੀਦ 2014–15 ਦੌਰਾਨ 378.3 ਕਿਲੋਗ੍ਰਾਮ ਪ੍ਰਤੀ ਦਿਨ ਸੀ। ਬਾਲੀਆਨ ਨੇ ਦੱਸਿਆ ਕਿ 2018–19 ਦੌਰਾਨ ਕੇਰਲ ਅਤੇ ਨਗਾਲੈਂਡ ਨੂੰ ਛੱਡਕੇ ਸਾਰੇ ਸੂਬਿਆਂ ਵਿਚ ਦੁੱਧ ਦਾ ਉਤਪਾਦਨ ਵਧਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Milk production Increase in India Baliaan