ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦੁੱਧ ਦੇ ਸੈਂਪਲਾਂ ’ਚੋਂ ਮਿਲਿਆ ਕੈਂਸਰ ਰੋਗ ਪੈਦਾ ਕਰਨ ਵਾਲਾ ਤੱਤ

​​​​​​​ਦੁੱਧ ਦੇ ਸੈਂਪਲਾਂ ’ਚੋਂ ਮਿਲਿਆ ਕੈਂਸਰ ਰੋਗ ਪੈਦਾ ਕਰਨ ਵਾਲਾ ਤੱਤ

ਭਾਰਤ ’ਚ ਦੁੱਧ ਦੀ ਮਿਲਾਵਟ ਦਾ ਮਾਮਲਾ ਹੁਣ ਗੰਭੀਰ ਹੁੰਦਾ ਜਾ ਰਿਹਾ ਹੈ। ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ’ਚੋਂ ਇਕੱਠੇ ਕੀਤੇ ਗਏ ਦੁੱਧ ਦੇ 6 ਫ਼ੀ ਸਦੀ ਸੈਂਪਲਾਂ ਵਿੱਚ ਐਫ਼ਲਾਟੌਕਸਿਨ M1 ਨਾਂਅ ਦਾ ਇੱਕ ਅਜਿਹਾ ਪਦਾਰਥ ਪਾਇਆ ਗਿਆ ਹੈ, ਜੋ ਮਨੁੱਖੀ ਜਿਗਰ ਵਿੱਚ ਕੈਂਸਰ ਦੇ ਤੱਤ ਪੈਦਾ ਕਰ ਸਕਦਾ ਹੈ। ਇਹ ਰਿਪੋਰਟ ਹੋਰ ਕਿਸੇ ਦੀ ਨਹੀਂ; ਸਗੋਂ ‘ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆੱਫ਼ ਇੰਡੀਆ’ (FSSAI) ਵੱਲੋਂ ਸਾਲ 2018 ਦੌਰਾਨ ਕੌਮੀ ਪੱਧਰ ਉੱਤੇ ਕਰਵਾਏ ਗਏ ਦੁੱਧ–ਸੁਰੱਖਿਆ ਤੇ ਮਿਆਰ ਬਾਰੇ ਸਰਵੇਖਣ ਦੀ ਹੈ।

 

 

ਦੇਸ਼ ਦੇ ਘੱਟੋ–ਘੱਟ 50,000 ਦੀ ਆਬਾਦੀ ਵਾਲੇ 1,103 ਸ਼ਹਿਰਾਂ ਵਿੱਚੋਂ 6,342 ਸੈਂਪਲ ਲਏ ਗਏ ਸਨ; ਜਿਨ੍ਹਾਂ ਵਿੱਚੋਂ 7 ਫ਼ੀ ਸਦੀ ਮਨੁੱਖ ਲਈ ਅਸੁਰੱਖਿਅਤ ਪਾਏ ਗਏ। ਇਨ੍ਹਾਂ ਵਿੱਚੋਂ ਜਿਹੜੇ ਸੈਂਪਲ ਫ਼ੇਲ੍ਹ ਹੋਏ, ਉਹ ਬਾਜ਼ਾਰ ਵਿੱਚ ਉਪਲਬਧ ਪ੍ਰਾਸੈਸਡ ਦੁੱਧ ਦੇ ਸਨ।

 

 

FSSAI ਦੇ CEO ਪਵਨ ਅਗਰਵਾਲ ਨੇ ਦੱਸਿਆ ਕਿ ਦੇਸ਼ ਵਿੱਚ ਉਪਲਬਧ ਜ਼ਿਆਦਾਤਰ ਤਰਲ ਦੁੱਧ ਮਨੁੱਖੀ ਸਿਹਤ ਲਈ ਸੁਰੱਖਿਅਤ ਹੈ; ਸਿਰਫ਼ 7 ਫ਼ੀ ਸਦੀ ਸੈਂਪਲ ਹੀ ਨੁਕਸਾਨਦੇਹ ਪਾਏ ਗਏ ਹਨ। ਦੁੱਧ ਵਿੱਚ ਮਿਲਾਵਟ ਲਈ ਡਿਟਰਜੈਂਟ, ਯੂਰੀਆ ਆਦਿ ਸਿਰਫ਼ 12 ਸੈਂਪਲਾਂ ਵਿੱਚ ਪਾਏ ਗਏ। ਇਸ ਦਾ ਇਹੋ ਮਤਲਬ ਹੈ ਕਿ ਬਾਜ਼ਾਰ ਵਿੱਚ ਜ਼ਿਆਦਾਤਰ ਦੁੱਧ ਸਹੀ ਵਿਕਦਾ ਹੈ।

 

 

ਤਿੰਨ ਸੂਬੇ ਅਜਿਹੇ ਹਨ, ਜਿੱਥੋਂ ਦੇ ਦੁੱਧ ਦੇ ਸੈਂਪਲਾਂ ਵਿੱਚ ਐਫ਼ਲਾਟੌਕਸਿਨ M1 ਦੇ ਅੰਸ਼ ਸਭ ਤੋਂ ਵੱਧ ਪਾਏ ਗਏ। ਇਹ ਤੱਤ 0.5 ਭਾਗ ਪ੍ਰਤੀ 10 ਲੱਖ (PPM) ਤੱਕ ਤਾਂ ਪ੍ਰਵਾਨਿਤ ਹਨ ਪਰ ਜੇ ਇਸ ਤੋਂ ਵੱਧ ਹੋਣ ਤਾਂ ਮਨੁੱਖੀ ਸਿਹਤ ਲਈ ਖ਼ਤਰਨਾਕ ਹੁੰਦੇ ਹਨ। ਤਾਮਿਲ ਨਾਡੂ ਦੇ 551 ਸੈਂਪਲਾਂ ਵਿੱਚੋਂ 88 ’ਚ ਇਹ ਖ਼ਤਰਨਾਕ ਤੱਤ ਪਾਇਆ ਗਿਆ।

 

 

ਇੰਝ ਹੀ ਨਵੀਂ ਦਿੱਲੀ ਦੇ 262 ਸੈਂਪਲਾਂ ਵਿੱਚੋਂ 38 ਵਿੱਚ ਇਹ ਤੱਤ ਪਾਇਆ ਗਿਆ ਤੇ ਕੇਰਲ ਦੇ 187 ’ਚੋਂ 37 ਸੈਂਪਲਾਂ ਵਿੱਚ ਇਹ ਜ਼ਹਿਰੀਲਾ ਤੱਤ ਪਾਇਆ ਗਿਆ।

 

 

FSSAI ਨੇ ਪਹਿਲੀ ਵਾਰ ਐਫ਼ਲਾਟੌਕਸਿਨ M1 ਲਈ ਦੁੱਧ ਦੇ ਸੈਂਪਲਾਂ ਦਾ ਪਰੀਖਣ ਕੀਤਾ ਸੀ। ਐਂਟੀਬਾਇਓਟਿਕਸ ਤੇ ਕੀਟ–ਨਾਸ਼ਕਾਂ ਦੀ ਇਨ੍ਹਾਂ ਸੈਂਪਲਾਂ ਵਿੱਚ ਜਾਂਚ ਪਹਿਲਾਂ ਹੀ ਹੁੰਦੀ ਰਹਿੰਦੀ ਹੈ। ਦੁੱਧ ਦੇ ਕੁੱਲ ਸੈਂਪਲਾਂ ਵਿੱਚੋਂ 1.2 ਫ਼ੀ ਸਦੀ ਵਿੱਚ ਐਂਟੀਬਾਇਓਟਿਕ ਦਵਾਈਆਂ ਦੇ ਅੰਸ਼ ਪਾਏ ਗਏ; ਜੋ ਸਭ ਤੋਂ ਵੱਧ ਮੱਧ ਪ੍ਰਦੇਸ਼ ’ਚ ਪਾਏ ਗਏ ਜਿੱਥੋਂ ਦੇ 335 ਵਿੱਚੋਂ 23 ਸੈਂਪਲਾਂ ਵਿੱਚ ਇਹ ਅੰਸ਼ ਮਿਲੇ।

 

 

ਮਹਾਰਾਸ਼ਟਰ ਦੇ 678 ਸੈਂਪਲਾਂ ਵਿੱਚੋਂ 9 ’ਚ ਅਤੇ ਉੱਤਰ ਪ੍ਰਦੇਸ਼ ਦੇ 729 ’ਚੋਂ 8 ਵਿੱਚ ਇਹ ਅੰਸ਼ ਪਾਏ ਗਏ।

 

 

ਮਾਹਿਰਾਂ ਅਨੁਸਾਰ ਕਿਸਾਨ ਵੱਲੋਂ ਸਟੋਰਾਂ ਵਿੱਚ ਰੱਖੀ ਪਸ਼ੂਆਂ ਦੀ ਖ਼ੁਰਾਕ ਵਿੱਚ ਐਫ਼ਲਾਟੌਕਸਿਨ M1 ਨਾਂਅ ਦਾ ਇਹ ਜ਼ਹਿਰੀਲਾ ਤੱਤ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ; ਜਿਸ ਨੂੰ ਖਾ ਕੇ ਪਸ਼ੂਆਂ ਦੇ ਦੁੱਧ ਵਿੱਚ ਵੀ ਇਹ ਤੱਤ ਚਲਾ ਜਾਂਦਾ ਹੈ। ਇਸ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੋਵੇਗੀ ਕਿ ਤਾਂ ਜੋ ਇਹ ਤੱਤ ਇੰਝ ਪਸ਼ੂਆਂ ਦੀ ਖ਼ੁਰਾਕ ਵਿੱਚ ਪੈਦਾ ਹੀ ਨਾ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Milk samples found to contain Cancer causing substance