ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲਖਾ ਸਿੰਘ ਜੁੜੇ ਹਿਮਾਚਲ ਪ੍ਰਦੇਸ਼ ਦੀ ਨਸ਼ਾ-ਵਿਰੋਧੀ ਮੁਹਿੰਮ ਨਾਲ

ਮਿਲਖਾ ਸਿੰਘ ਜੁੜੇ ਹਿਮਾਚਲ ਪ੍ਰਦੇਸ਼ ਦੀ ਨਸ਼ਾ-ਵਿਰੋਧੀ ਮੁਹਿੰਮ ਨਾਲ

ਹਿਮਾਚਲ ਪ੍ਰਦੇਸ਼ ਪੁਲਿਸ ਨੇ ਸੂਬੇ `ਚ ਚਲਾਈ ਨਸਿ਼ਆਂ ਵਿਰੋਧੀ ਮੁਹਿੰਮ ਲਈ ‘ਫ਼ਲਾਈਂਗ ਸਿੱਖ` ਮਿਲਖਾ ਸਿੰਘ ਹੁਰਾਂ ਦੀਆਂ ਸੇਵਾਵਾਂ ਲਈਆਂ ਹਨ। ਇਹ ਜਾਣਕਾਰੀ ਸੂਬੇ ਦੇ ਡੀਜੀਪੀ ਸੀਤਾ ਰਾਮ ਮਾਰਡੀ ਨੇ ਅੱਜ ਬੁੱਧਵਾਰ ਨੂੰ ਦਿੱਤੀ।


ਪਦਮਸ਼੍ਰੀ ਪੁਰਸਕਾਰ ਜੇਤੂ ਮਿਲਖਾ ਸਿੰਘ ਵੱਲੋਂ ਇਸ ਸਬੰਧੀ ਜਾਰੀ ਇੱਕ ਵਿਡੀਓ ਵੀ ਹਿਮਾਚਲ ਪ੍ਰਦੇਸ਼ ਪੁਲਿਸ ਨੇ ਅੱਜ ਸ਼ਾਮੀਂ 6:25 ਵਜੇ ਟਵਿਟਰ ਰਾਹੀਂ ਸਾਂਝੀ ਕੀਤੀ ਹੈ; ਜਿਸ ਵਿੱਚ ਉਹ ਨੌਜਵਾਨਾਂ ਨੂੰ ਜਿ਼ੰਦਗੀ ਵਿੱਚ ਚੁਸਤ-ਤੰਦਰੁਸਤ ਰਹਿਣ ਲਈ ਨਸਿ਼ਆ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਵਿਖਾਈ ਦੇ ਰਹੇ ਹਨ।

 

 


ਹਿਮਾਚਲ ਪ੍ਰਦੇਸ਼ ਪੁਲਿਸ ਦੇ ਮੁਖੀ ਸ੍ਰੀ ਸੀਤਾ ਰਾਮ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਦਾ ਅਸਰ ਨੌਜਵਾਨ ਦੇ ਮਨਾਂ `ਤੇ ਬਹੁਤ ਡੂੰਘਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਹੋਰ ਵੀ ਵਿਡੀਓਜ਼ ਛੇਤੀ ਹੀ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਜਿਸ ਤਰੀਕੇ ਇਹ ਜਾਗਰੂਕਤਾ ਮੁਹਿੰਮ ਅਰੰਭ ਕੀਤੀ ਹੈ, ਇਸ `ਤੇ ਕੋਈ ਫ਼ਾਲਤੂ ਖ਼ਰਚਾ ਨਹੀਂ ਆਵੇਗਾ।


ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ ਬਾਲੀਵੁੱਡ ਦੇ ਕਈ ਅਦਾਕਾਰਾਂ ਤੇ ਖੇਡ ਸ਼ਖ਼ਸੀਅਤਾਂ ਨੂੰ ਇੱਕ ਧੇਲਾ ਵੀ ਖ਼ਰਚ ਕੀਤੇ ਬਿਨਾ ਹਿਮਾਚਲ ਪ੍ਰਦੇਸ਼ ਦੀ ਇਸ ਨਸ਼ਾ-ਵਿਰੋਧੀ ਮੁਹਿੰਮ ਨਾਲ ਜੋੜਿਆ ਗਿਆ ਹੈ।


ਪੁਲਿਸ ਮੁਖੀ ਨੇ ਇਹ ਵੀ ਦੱਸਿਆ ਕਿ ਨੌਜਵਾਨਾਂ ਵਿੱਚ ਨਸਿ਼ਆਂ ਵਿਰੁੱਧ ਵੱਡੇ ਪੱਧਰ `ਤੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਦੂਜੇ, ਨਸਿ਼ਆਂ ਦੀ ਸਮੱਗਲਿੰਗ ਨੁੰ ਰੋਕਣ ਲਈ ਅੰਤਰ-ਰਾਜੀ ਤਾਲਮੇਲ ਹੋਰ ਵਧਾਇਆ ਗਿਆ ਹੈ। ਤੀਜੇ, ਨਸਿ਼ਆਂ ਦੀ ਸਪਲਾਈ ਰੋਕਣ ਲਈ ਸੂਬੇ `ਚ ਵੀ ਬਹੁਤ ਠੋਸ ਕਦਮ ਚੁੱਕੇ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Milkha Singh is with HP Police anti drug drive