ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਪ੍ਰਸਿੱਧ ਬ੍ਰਹਮਸਰੋਵਰ ਦੇ ਜਲ ’ਚ ਲੱਖਾਂ ਸ਼ਰਧਾਲੂਆਂ ਨੇ ਲਾਇਆ ਗੋਤਾ

ਵਿਸ਼ਵ ਪ੍ਰਸਿੱਧ ਧਰਮਨਗਰੀ ਕੁਰੂਕਸ਼ੇਤਰ ਦੇ ਪਾਵਨ ਬ੍ਰਹਮਸਰੋਵਰ ਦੇ ਪਵਿੱਤਰ ਜਲ ਵਿਚ ਲੱਖਾਂ ਸ਼ਰਧਾਲੂਆਂ ਦੇ ਨਾਲ-ਨਾਲ ਸਾਧੂਆਂ ਨੇ ਵੀ ਆਸਥਾ ਦੀ ਡੁਬਕੀ ਲਗਾਈ। ਨਾਗਾ ਸਾਧੂਆਂ ਦੇ ਸ਼ਾਹ ਇਸ਼ਨਾਨ ਨੂੰ ਦੇਖਣ ਲਹੀ ਸ਼ਰਧਾਂਲੂਆਂ ਦੀ ਭੀੜ ਉਮੜ ਪਈ। ਇਸ ਸ਼ਾਹੀ ਇਸਨਾਨ ਲਈ ਪ੍ਰਸਾਸ਼ਨ ਵੱਲੋਂ ਸੁਰੱਖਿਆ ਵਿਵਸਥਾ ਦੇ ਤਮਾਮ ਪੁਖਤਾ ਪ੍ਰਬੰਧ ਕੀਤੇ ਗਏ ਸਨ।

 

ਸੂਰਜ ਗ੍ਰਹਿਣ ਦਾ ਸਪਰਸ਼ 8 ਵਜ ਕੇ 15 ਮਿੰਟ ਅਤੇ ਮੋਕਸ਼ ਦਾ ਸਮੇਂ 10 ਵੱਚ ਕੇ 55 ਮਿੰਟ 'ਤੇ ਸੀ। ਇਸ ਦੌਰਾਨ ਸਪਰਸ਼ ਅਤੇ ਮੋਕਸ਼ ਦੇ ਸਮੇਂ ਇਸ਼ਨਾਨ ਕਰਨ ਲਈ ਜਿਲਾ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਨਾਗਾ ਸਾਧੂਆਂ ਨੇ ਆਪਣੇ ਹੱਥਾਂ ਵਿਚ ਦੇਵਤਾ ਰੂਪੀ ਪ੍ਰਤੀਕ ਅਤੇ ਮੋਢਿਆਂ 'ਤੇ ਚਾਂਦੀ ਦੀ ਚਰਣ ਪਾਦੂਕਾ ਰੱਖੀ ਹੋਈ ਸੀ। ਸੰਤ. ਸਮਾਜ ਦੇ ਲੋਕ ਮੰਤਰ ਉਚਾਰਣ ਅਤੇ ਹਰ ਹਰ ਮਹਾਦੇਵ ਦੇ ਜਾਪ ਦੇ ਨਾਲ ਬ੍ਰਹਮਸਰੋਵਰ ਪਹੁੰਚੇ। ਸੱਭ ਤੋਂ ਪਹਿਲਾਂ ਨਾਗਾ ਸਾਧੂਆਂ ਨੇ ਆਪਣੇ ਦੇਵਤਾ ਰੂਪੀ ਪ੍ਰਤੀਕ ਅਤੇ ਚਰਣ ਪਾਦੂਕਾ ਨੂੰ ਇਸ਼ਨਾਲ ਕਰਵਾਇਆ ਅਤੇ ਉਸਦੇ ਬਾਅਦ ਸੂਰਜ ਗ੍ਰਹਿਣ ਦੇ ਮੋਕਸ਼ ਦੇ ਬਾਅਦ ਇਸ਼ਨਾਨ ਕੀਤਾ।

 

ਇਸ ਮੌਕੇ 'ਤੇ ਇਕ ਸਾਧੂ ਨੇ ਦਸਿਆ ਕਿ ਨਾਗਾ ਸਾਧੂ ਪੂਬੇ ਵਿਸ਼ਵ ਵਿਚ ਰਹਿੰਦੇ ਹਨ। ਇਸ ਸੂਰਜ ਗ੍ਰਹਿਣ ਵਿਚ ਕੁਰੂਕਸ਼ੇਤਰ ਵਿਚ ਹਰਿਆਣਾ, ਪੰਜਾਬ ਤੇ ਆਲੇ-ਦੁਆਲੇ ਦੇ ਰਾਜਾਂ ਤੋਂ ਸੈਕੜੇ ਨਾਗਾ ਸਾਧੂ ਤੇ ਸੰਤ ਸਮਾਜ ਦੇ ਲੋਕ ਪਹੁੰਚੇ ਹਨ। ਉਨਾਂ ਕਿਹਾ ਕਿ ਕੁਰੂਕਸ਼ੇਤਰ ਦੇ ਇਸ ਪਾਵਨ ਸਰੋਵਰ ਵਿਚ ਹਰੇਕ ਮਸਿਆ ਦੇ ਦਿਨ ਸਾਰੇ ਤੀਰਥ ਇਕੱਠੇ ਹੋ ਜਾਂਦੇ ਹਨ ਸੂਰਜ ਗ੍ਰਹਿਣ ਦੇ ਮੌਕੇ 'ਤੇ ਇਸ ਤੀਰਥ ਦੇ ਜਲ ਵਿਚ ਇਸ਼ਨਾਨ ਹਜਾਰਾਂ ਅਕਸ਼ਮੇਘ ਯੱਗਾਂ ਦੇ ਫਲ ਦੇ ਬਰਾਬਰ ਮੰਨਿਆ ਜਾਂਦਾ ਹੈ। 

 

ਇਸ ਸਰੋਵਰ 'ਤੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ਰਾਦ ਦੀ ਵੀ ਪੁਰਾਣੀ ਪਰੰਪਰਾ ਰਹੀ ਹੈ। ਸ਼ਾਤਰਾਂ ਦੇ ਅਨੁਸਾਰ ਸੂਰਜ ਗ੍ਰਹਿਣ ਦੇ ਸਮੇਂ ਸਾਰੇ ਦੇਵਤੇ ਕੁਰੂਕਸ਼ੇਤਰ ਵਿਚ ਮੌਜੂਦ ਹੁੰਦੇ ਹਨ। ਅਜਿਹੀ ਮਾਨਤਾ ਹੈ ਕਿ ਸੂਰਜ ਗ੍ਰਹਿਣ ਦੇ ਮੌਕੇ 'ਤੇ ਬ੍ਰਹਮਸਰੋਵਰ ਅਤੇ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।

 

ਗੌਰ ਕਰਨ ਵਾਲੀ ਗਲ ਹੈ ਕਿ ਗ੍ਰਹਿਣ ਦੇ ਮੌਕੇ 'ਤੇ ਪਿਛਲੀ ਦੇਰ ਰਾਤ ਹੀ ਨੇਪਾਲ, ਪੰਜਾਬ, ਬਨਾਰਸ, ਅਯੋਧਿਆ, ਪੱਛਮ ਬੰਗਾਲ, ਤਮਿਲਨਾਡੂ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਨਾਲ-ਨਾਲ ਹਰਿਆਣਾ ਤੋ ਵੀ ਸ਼ਰਧਾਲੂ ਕੁਰੂਕਸ਼ੇਤਰ ਵਿਚ ਬ੍ਰਹਮਸਰੋਵਰ ਵਿਚ ਇਸ਼ਨਾਨ, ਮੇਲਾ ਖੇਤਰ ਅਤੇ ਆਲੇ-ਦੁਆਲੇ ਦੀ ਧਰਮਸ਼ਾਲਾਵਾਂ ਵਿਚ ਪਹੁੰਚਣਾ ਸ਼ੁਰੂ ਹੋ ਗਏ ਸਨ। ਸਵੇਰੇ ਹਰਿਆਣਾ ਅਤੇ ਆਲੇ-ਦੁਆਲੇ ਦੇ ਰਾਜਾਂ ਤੋਸ਼ਰਧਾਲੂ ਰੇਲ ਅਤੇ ਬੱਸ ਮਾਰਗ ਤੋ ਕੁਰੂਕਸ਼ੇਤਰ ਪਹੁੰਚੇ। 

 

ਇੰਨਾਂ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸਾਸ਼ਨ ਵੱਲੋਂ ਆਵਾਜਾਈ, ਪਾਰਕਿੰਗ, ਸਵਾਗਤ ਰੂਮ, ਸੂਚਨਾ ਕੇਂਦਰ ਸਮੇਤ ਹੋਰ ਵਿਵਸਥਾਂਵਾਂ ਕੀਤੀਆਂ ਗਈਆਂ ਸਨ। ਸ਼ਰਧਾਲੂਆਂ ਨੇ ਬ੍ਰਹਮਸਰੋਵਰ 'ਤੇ ਪਹੁੰਚ ਕੇ ਦੇਰ ਰਾਤ ਤੋਂ ਹੀ ਪੂਜਾ-ਅਰਚਨਾ ਸ਼ੁਰੂ ਕਰ ਦਿੱਤੀ ਸੀ ਅਤੇ ਕੜਕਦੀ ਠੰਢ ਵਿਚ ਦੇਰ ਰਾਤ ਤਕ ਆਪਣੇ-ਆਪਣੇ ਸੂਬਿਆਂ ਦੇ ਸਭਿਆਚਾਰ ਦੇ ਅਨੁਸਾਰ ਭਜਨ ਅਤੇ ਗੀਤਾਂ ਦਾ ਗਾਇਨ ਕੀਤਾ । ਇੰਨਾਂ ਸ਼ਰਧਾਲੂਆਂ ਨੇ ਸੂਰਜ ਗ੍ਰਹਿਣ ਦੇ ਸਮੇਂ 8 ਵੱਜ ਕੇ 15 ਮਿੰਟ 'ਤੇ ਪਹਿਲੀ ਡੁਬਕੀ ਲਗਾਈ। ਇਸ਼ਨਾਨ ਦੇ ਬਾਅਦ ਸ਼ਰਧਾਲੂਆਂ ਨੇ ਅਨਾਜ, ਕਪੜੇ, ਪੈਸੇ, ਫਲ ਆਦਿ ਦਾਨ ਕੀਤੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Millions of pilgrims dive into the holy water of the world famous Brahmsarovar