ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਕੋਈ CAA ਵਿਰੁਧ ਪ੍ਰਦਰਸ਼ਨ ਕਰਦੈ, ਤਾਂ ਉਸ ਨੂੰ ਦਲਿਤ ਵਿਰੋਧੀ ਐਲਾਨਿਆ ਜਾਵੇ: ਨਿਤਿਆਨੰਦ ਰਾਏ

ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਹੈ ਕਿ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਓ ਬੀ ਸੀ ਅਤੇ ਦਲਿਤ ਵਿਰੋਧੀ ਐਲਾਨਿਆ ਜਾਣਾ ਚਾਹੀਦਾ ਹੈ। ਗ੍ਰਹਿ ਰਾਜ ਮੰਤਰੀ ਰਾਏ ਨੇ ਕਿਹਾ ਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਵਿੱਚ ਅੱਤਿਆਚਾਰ ਦੇ ਕਾਰਨ ਉਥੋਂ ਆਉਣ ਵਾਲੇ ਬਹੁਤੇ ਲੋਕ ਹੋਰ ਪੱਛੜੇ ਵਰਗ (ਓ ਬੀ ਸੀ) ਅਤੇ ਦਲਿਤ ਹਨ। ਉਨ੍ਹਾਂ ਨੂੰ ਸਨਮਾਨ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀਏਏ ਲੈ ਆਏ ਹਨ।

 

ਓਬੀਸੀ ਕਮਿਊਨਿਟੀ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਏ ਨੇ ਕਿਹਾ ਕਿ ਜੇ ਕੋਈ ਸੀਏਏ ਦਾ ਵਿਰੋਧ ਕਰਦਾ ਹੈ ਤਾਂ ਇਸ ਨੂੰ ਦਲਿਤ ਅਤੇ ਓਬੀਸੀ ਵਿਰੋਧੀ ਐਲਾਨ ਦਿੱਤਾ ਜਾਣਾ ਚਾਹੀਦਾ ਹੈ। ਸੀਏਏ ਦਾ ਵਿਰੋਧ ਓਬੀਸੀ 'ਤੇ ਹਮਲਾ ਹੈ। ਮੁੱਠੀ ਭਰ ਲੋਕ ਸਾਹਮਣੇ ਆਏ ਹਨ ਅਤੇ ਸੋਧੇ ਹੋਏ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਓਬੀਸੀ ਲੋਕਾਂ ਨੂੰ ਸ਼ੇਰ ਦੀ ਤਰ੍ਹਾਂ ਗਰਜਣਾ ਚਾਹੀਦਾ ਹੈ ਅਤੇ ਵਿਰੋਧੀਆਂ ਨਾਲੋਂ ਜ਼ਿਆਦਾ ਤੇਜ਼ ਆਵਾਜ਼ ਚੁੱਕਣੀ ਚਾਹੀਦੀ ਹੈ।

 

ਉੱਤਰ ਪ੍ਰਦੇਸ਼ ਦੇ ਮੰਤਰੀ ਦਾਰਾ ਸਿੰਘ ਚੌਹਾਨ ਨੇ ਵਿਰੋਧੀ ਪਾਰਟੀਆਂ ‘ਤੇ 70 ਸਾਲਾਂ ਤੋਂ ਓਬੀਸੀ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕੇਂਦਰੀ ਵਿਦਿਆਲਿਆ ਵਿੱਚ ਓਬੀਸੀ ਵਿਦਿਆਰਥੀਆਂ ਨੂੰ ਰਾਖਵਾਂਕਰਨ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ। ਸਾਡੇ ਪ੍ਰਧਾਨ ਮੰਤਰੀ ਨੇ ਸਰਜੀਕਲ ਸਟਰਾਈਕ ਦੀ ਅਗਵਾਈ ਕੀਤੀ, ਸੀਏਏ ਲਿਆਂਦਾ, ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿ ਤੋਂ ਵਾਪਸ ਲਿਆਂਦਾ। ਸਿਰਫ ਇੱਕ ਓਬੀਸੀ ਅਜਿਹਾ ਕਰ ਸਕਿਆ।

 

ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਓ ਬੀ ਸੀ ਲੋਕਾਂ ਨੂੰ ਓ ਬੀ ਸੀ ਸੂਚੀ ਵਿੱਚ ਦਰਜ ਨਾ ਕਰਵਾ ਕੇ ਧੋਖਾ ਦੇਣ ਦਾ ਦੋਸ਼ ਲਾਇਆ। ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਬਾਰੇ ਵਿੱਚ ਰਾਏ ਨੇ ਕਿਹਾ ਕਿ ਇਹ ਓਬੀਸੀ ਲਈ ਵੱਡੀ ਪ੍ਰੀਖਿਆ ਹੋਵੇਗੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Minister of State for Home Affairs Nityanand Rai says If anyone opposes Citizenship Amendment Act declare the person anti-Dalit and anti-poor