ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਬਾਲਗ਼ ਵਿਦਿਆਰਥਣ ਨੂੰ ਅਗ਼ਵਾ ਕਰ ਕੇ 20 ਹਜ਼ਾਰ ’ਚ ਵੇਚਿਆ

ਨਾਬਾਲਗ਼ ਵਿਦਿਆਰਥਣ ਨੂੰ ਅਗ਼ਵਾ ਕਰ ਕੇ 20 ਹਜ਼ਾਰ ’ਚ ਵੇਚਿਆ

ਦਿੱਲੀ ਨਾਲ ਲੱਗਦੇ ਹਰਿਆਣਾ ਦੇ ਸਨਅਤੀ ਸ਼ਹਿਰ ਫ਼ਰੀਦਾਬਾਦ ’ਚ ਇੱਕ ਨਾਬਾਲਗ਼ ਵਿਦਿਆਰਥਣ ਨੂੰ ਅਗ਼ਵਾ ਕਰ ਕੇ ਉਸ ਨੂੰ 20 ਹਜ਼ਾਰ ਰੁਪਏ ’ਚ ਅੱਗੇ ਵੇਚ ਦਿੱਤਾ ਗਿਆ। ਉਸ ਨੂੰ ਅੱਗੇ 45 ਸਾਲਾਂ ਦੇ ਇੱਕ ਵਿਅਕਤੀ ਨੇ ਖ਼ਰੀਦਿਆ ਸੀ।

 

 

ਉਸ ਨੌਜਵਾਨ ਨੇ ਉਸ ਕੁੜੀ ਦੀ ਮਰਜ਼ੀ ਤੋਂ ਬਿਨਾ ਉਸ ਨਾਲ ਜ਼ਬਰਦਸਤੀ ਵਿਆਹ ਰਚਾ ਲਿਆ ਤੇ ਇੱਕ ਸਾਲ ਤੱਕ ਉਸ ਨਾਲ ਜ਼ਬਰਦਸਤੀ ਕਰਦਾ ਰਿਹਾ। ਉਹ ਇਸੇ ਵਰ੍ਹੇ ਕਿਸੇ ਤਰ੍ਹਾਂ 19 ਫ਼ਰਵਰੀ ਨੂੰ ਮੁਲਜ਼ਮਾਂ ਦੀ ਕੈਦ ਵਿੱਚੋਂ ਛੁੱਟਣ ਵਿੱਚ ਕਾਮਯਾਬ ਹੋ ਸਕੀ।

 

 

ਇੱਕ ਸਾਲ ਤੱਕ ਬਲਾਤਕਾਰ ਦੀ ਸ਼ਿਕਾਰ ਹੁੰਦੀ ਰਹੀ ਇਸ ਬੱਚੀ ਨੇ ਬੀਤੀ 4 ਜੂਨ ਨੂੰ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਹੁਣ ਉਹ ਪੀੜਤ ਕੁੜੀ ਤੇ ਉਸ ਦਾ ਪਰਿਵਾਰ ਸਰਕਾਰ ਤੋਂ ਇਨਸਾਫ਼ ਮੰਗ ਰਿਹਾ ਹੈ।

 

 

ਮੁਲ਼ਜ਼ਮ (ਕੁੜੀ ਦੀ ਕਥਿਤ ਸੱਸ, ਨਣਦ ਆਦਿ) ਖੁੱਲ੍ਹੇ ਘੁੰਮ ਰਹੇ ਹਨ, ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

 

 

ਕੁੜੀ ਦੇ ਮਾਪਿਆਂ ਨੂੰ ਆਪਣੀ ਬੱਚੀ ਮਿਲਣ ਦੀ ਖ਼ੁਸ਼ੀ ਤਾਂ ਹੈ ਹੀ, ਉਹ ਉਸ ਨਵਜਨਮੇ ਬੱਚੇ ਨੂੰ ਵੀ ਅਪਨਾਉਣ ਲਈ ਤਿਆਰ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਦਿਨ ਮੁਲਜ਼ਮ ਆਪਣਾ ਮੋਬਾਇਲ ਫ਼ੋਨ ਚਾਰਜਿੰਗ ਉੱਤੇ ਲਾ ਕੇ ਭੁੱਲ ਗਿਆ ਤੇ ਬਾਹਰ ਚਲਾ ਗਿਆ। ਤਦ ਬੱਚੀ ਨੇ ਮੌਕਾ ਵੇਖ ਕੇ ਉੱਤਰ ਪ੍ਰਦੇਸ਼ ਦੇ ਬਦਾਯੂੰ ਵਿਖੇ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ਕਰ ਕੇ ਆਪਣੀ ਸਾਰੀ ਹੱਡਬੀਤੀ ਬਿਆਨ ਕੀਤੀ। ਤਦ ਪੁਲਿਸ ਨੂੰ ਦੱਸਿਆ ਗਿਆ ਤੇ ਉਸ ਨੇ ਛਾਪਾ ਮਾਰ ਕੇ ਬੱਚੀ ਨੂੰ ਬਰਾਮਦ ਕੀਤਾ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

 

 

ਹੁਣ ਬੱਚੀ ਦਾ ਸੌਦਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਉੱਠ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Minor girl-student abducted and sold her for Rs 20 thousand