ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ 'ਚ ਗਰਮ ਸਬਜ਼ੀ ਦੀ ਕੜਾਹੀ 'ਚ ਡਿੱਗਣ ਕਾਰਨ ਤਿੰਨ ਸਾਲਾ ਬੱਚੀ ਦੀ ਮੌਤ

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੇ ਲਾਲਗੰਜ ਥਾਣਾ ਖੇਤਰ ਦੇ ਪਿੰਡ ਰਾਮਪੁਰ ਅਤਰੀ ਦੇ ਇੱਕ ਪ੍ਰਾਇਮਰੀ ਸਕੂਲ 'ਚ ਮਿਡ-ਡੇਅ-ਮੀਲ ਤਹਿਤ ਬਣਾਈ ਜਾ ਰਹੀ ਸਬਜ਼ੀ ਦੀ ਕੜਾਹੀ 'ਚ ਤਿੰਨ ਸਾਲਾ ਬੱਚੀ ਦੀ ਡਿੱਗਣ ਕਾਰਨ ਮੌਤ ਹੋ ਗਈ। ਸੋਮਵਾਰ ਦੁਪਹਿਰ ਨੂੰ ਜਦੋਂ ਸਕੂਲ ਦੇ ਬੱਚਿਆਂ ਲਈ ਮਿਡ-ਡੇਅ-ਮੀਲ ਤਿਆਰ ਕੀਤਾ ਜਾ ਰਿਹਾ ਸੀ ਤਾਂ ਤਿੰਨ ਸਾਲਾ ਆਂਚਲ ਨਾਂ ਦੀ ਬੱਚੀ ਸਬਜ਼ੀ ਦੀ ਕੜਾਹੀ 'ਚ ਡਿੱਗ ਕੇ ਬੁਰੀ ਤਰ੍ਹਾਂ ਝੁਲਸ ਗਈ। ਡੀ.ਐਮ. ਸੁਸ਼ੀਲ ਕੁਮਾਰ ਪਟੇਲ ਨੇ ਸਕੂਲ ਦੇ ਹੈੱਡ ਮਾਸਟਰ ਨੂੰ ਮੁਅੱਤਲ ਕਰਕੇ ਕੁੱਕ ਵਿਰੁੱਧ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।
 

 

ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਬੱਚੀ ਹਾਦਸੇ ਦਾ ਸ਼ਿਕਾਰ ਹੋਈ, ਉਦੋਂ ਕੁੱਕ ਮੋਬਾਈਲ 'ਚ ਰੁੱਝਿਆ ਹੋਇਆ ਸੀ। ਮਿਡ-ਡੇਅ-ਮੀਲ ਲਈ ਤਿਆਰ ਸਬਜ਼ੀ ਦੀ ਕੜਾਹੀ 'ਚ ਬੱਚੀ ਦੇ ਡਿੱਗਣ ਤੋਂ ਬਾਅਦ ਉਸ ਦੇ ਨਾਲ ਪੜ੍ਹਨ ਵਾਲਾ 7 ਸਾਲਾ ਭਰਾ ਗਣੇਸ਼ ਰੌਲਾ ਪਾਉਣ ਲੱਗਿਆ। ਉਸ ਦੀਆਂ ਚੀਕਾਂ ਸੁਣ ਕੇ ਬੱਚੇ ਅਤੇ ਅਧਿਆਪਕ ਮੌਕੇ 'ਤੇ ਇਕੱਤਰ ਹੋ ਗਏ ਅਤੇ ਬੱਚੀ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। 80% ਸੜ ਚੁੱਕੀ ਬੱਚੀ ਨੂੰ ਤੁਰੰਤ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਦੇਰ ਰਾਤ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕੁੱਕ ਸਕੂਲ ਛੱਡ ਕੇ ਫਰਾਰ ਹੋ ਗਿਆ।
 

ਇਸ ਹਾਦਸੇ ਦਾ ਸ਼ਿਕਾਰ ਹੋਈ ਮ੍ਰਿਤਕ ਬੱਚੀ ਦੇ ਪਿਤਾ ਭਾਗੀਰਥ ਨੇ ਸਕੂਲ ਪ੍ਰਸ਼ਾਸਨ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸ ਮਾਮਲੇ 'ਚ ਬਲਾਕ ਸਿੱਖਿਆ ਅਧਿਕਾਰੀ ਰਾਮਮਿਲਨ ਯਾਦਵ ਨੇ ਕਿਹਾ ਕਿ ਜੋ ਵੀ ਇਸ ਮਾਮਲੇ 'ਚ ਦੋਸ਼ੀ ਪਾਇਆ ਜਾਂਦਾ ਹੈ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਿਰਜ਼ਾਪੁਰ ਦਾ ਹੀ ਇੱਕ ਪ੍ਰਾਇਮਰੀ ਸਕੂਲ ਮਿਡ-ਡੇਅ-ਮੀਲ ਵਿੱਚ ਬੱਚਿਆਂ ਨੂੰ ਲੂਣ-ਰੋਟੀ ਵੰਡਣ ਕਾਰਨ ਚਰਚਾ 'ਚ ਆਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mirzapur midday meal incident three year old girl died after falling into a boiling pot of vegetables