ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DHFL ’ਚ 31,000 ਕਰੋੜ ਦਾ ‘ਹੇਰ–ਫੇਰ’, 1 ਲੱਖ ਲੋਕਾਂ ਦੀ FDs ਫਸੀਆਂ

DHFL ’ਚ 31,000 ਕਰੋੜ ਦਾ ‘ਹੇਰ–ਫੇਰ’, 1 ਲੱਖ ਲੋਕਾਂ ਦੀ FDs ਫਸੀਆਂ

DHFL (ਦੀਵਾਨ ਹਾਊਸਿੰਗ ਫ਼ਾਈਨਾਂਸ ਲਿਮਿਟੇਡ) ’ਚ ਲਗਭਗ ਇੱਕ ਲੱਖ ਲੋਕਾਂ ਦੀਆਂ FDs (ਫ਼ਿਕਸਡ ਡਿਪਾਜ਼ਿਟ) ਫਸ ਚੁੱਕੀਆਂ ਹਨ। ਇਹ ਉਹ ਲੋਕ ਹਨ, ਜਿਨ੍ਹਾਂ ਸਿਰਫ਼ ਇੱਕ ਫ਼ੀ ਸਦੀ ਵੱਧ ਵਿਆਜ ਲੈਣ ਦੇ ਲਾਲਚ ਵਿੱਚ ਆਪਣੀ ਖ਼ੂਨ–ਪਸੀਨੇ ਦੀ ਕਮਾਈ ਇਸ ਕੰਪਨੀ ਵਿੱਚਲਾ ਦਿੱਤੀ। ਆਓ ਇਸ ਕੰਪਨੀ ਦੀ ਖੇਡ ਉੱਤੇ ਇੱਕ ਝਾਤ ਪਾਈਏ:

 

 

ਕੰਪਨੀ ਉੱਤੇ ਨਾੱਨ–ਕਨਵਰਟੀਬਲ ਡੀਬੈਂਚਰ (NCD) ਦੇ 41,431 ਕਰੋੜ ਰੁਪਏ ਬਕਾਇਆ ਹਨ। ਬੈਂਕਾਂ ਦੇ 27,527 ਕਰੋੜ ਰੁਪਏ, 6,188 ਕਰੋੜ ਦੀਆਂ FDs, 2,747 ਕਰੋੜ ਰੁਪਏ ਦੀਆਂ ਐਕਸਟਰਨਲ ਕਮਰਸ਼ੀਅਲ ਬਾਰੋਇੰਗਜ਼ (ECBs), ਨੈਸ਼ਨਲ ਹਾਊਸਿੰਗ ਬੈਂਕ (NHB) ਦੇ 2,350 ਕਰੋੜ ਰੁਪਏ, ਉੱਪ–ਕਰਜ਼ੇ ਤੇ ਪਰਪੈਚੂਅਲ ਕਰਜ਼ੇ ਕ੍ਰਮਵਾਰ 2,267 ਕਰੋੜ ਰੁਪਏ ਅਤੇ 1,263 ਕਰੋੜ ਰੁਪਏ ਅਤੇ ਕਮਰਸ਼ੀਅਲ ਪੇਪਰ 100 ਕਰੋੜ ਰੁਪਏ ਦੇ ਹਨ।

 

 

ਇੰਝ ਇਸ ਕੰਪਨੀ ਵੱਲ ਕੁੱਲ 83,873 ਕਰੋੜ ਰੁਪਏ ਬਕਾਇਆ ਹਨ। ਇਸੇ ਵਰੇ੍ਹ ਫ਼ਰਵਰੀ ਮਹੀਨੇ ਸਰਕਾਰ ਨੇ DHFL ਨੂੰ ਕਰਜ਼ਾ ਦੇਣ ਵਾਲੇ ਬੈਂਕ ਆੱਫ਼ ਬੜੌਦਾ, SBI ਅਤੇ ਯੂਨੀਅਨ ਬੈਂਕ ਆੱਫ਼ ਇੰਡੀਆ ਨੂੰ ਕੰਪਨੀ ਦੇ ਫ਼ੰਡਾਂ ਦੀ ਕਥਿਤ ਹੇਰਾ–ਫੇਰੀ ਦੀ ਫ਼ਾਰੈਂਸਿਕ ਜਾਂਚ ਦੇ ਹੁਕਮ ਜਾਰੀ ਕੀਤੇ ਸਨ।

 

 

ਕੰਪਨੀ ਉੱਤੇ ਦੋਸ਼ ਲੱਗੇ ਸਨ ਕਿ ਉਸ ਨੇ ਕਾਰਪੋਰੇਟ ਮੰਤਰਾਲੇ ਨੂੰ ਜਾਣਕਾਰੀ ਦਿੱਤੇ ਬਗ਼ੈਰ ਵੱਡੇ ਕਰਜ਼ੇ ਦੀ ਮਨਜ਼ੂਰੀ ਦਿੱਤੀ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਇਕਬਾਲ ਮਿਰਚੀ ਨਾਲ ਜੁੜੇ ਮਨੀ–ਲਾਂਡਰਿੰਗ ਮਾਮਲੇ ਵਿੱਚ DHFL ਅਤੇ ਹੋਰ ਸਬੰਧਤ ਕੰਪਨੀਆਂ ਦੇ ਲਗਭਗ ਇੱਕ ਦਰਜਨ ਟਿਕਾਣਿਆਂ ਉੱਤੇ ਪਿਛਲੇ ਹਫ਼ਤੇ ਹੀ ਛਾਪੇ ਮਾਰੇ ਸਨ।

 

 

ਇਕਬਾਲ ਮਿਰਚੀ ਦਾਊਦ ਇਬਰਾਹਿਮ ਦਾ ਸਹਿਯੋਗੀ ਸੀ। DHFL ਦਾ ਸਬਲਿੰਕ ਰੀਅਲ ਐਸਟੇਟ ਨਾਲ ਕਥਿਤ ਤੌਰ ’ਤੇ ਕਾਰੋਬਾਰੀ ਸਬੰਧ ਹੈ। ਸਬਲਿੰਗ ਮਿਰਚੀ ਨਾਲ ਵਿੱਤੀ ਲੈਣ–ਦੇਣ ਨੂੰ ਲੈ ਕੇ ਕੀਤੀ ਜਾ ਰਹੀ ਜਾਂਚਦੇ ਕੇਂਦਰ ਵਿੱਚ ਹੈ। DHFL ਨੇ ਰੀਅਲ ਐਸਟੇਟ ਕੰਪਨੀ ਨੂੰ 2,186 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। DHFL ਨੇ ਇਸ ਤੋਂ ਪਹਿਲਾਂ ਆਖਿਆ ਸੀ ਕਿ ਕਥਿਤ ਸ਼ੱਕੀ ਲੈਣ–ਦੇਣ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Misappropriation of Rs 31000 Crore in DHFL 1 Lakh FDs stuck