ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਸ਼ਪ ਫ਼ਰੈਂਕੋ ਵਿਰੁੱਧ ਰੋਸ ਮੁਜ਼ਾਹਰੇ ਕਰਨ ਵਾਲੀ ਨਨ ਦੀ ਖਿੱਚ-ਧੂਹ

ਨਨ ਸਿਸਟਰ ਅਨੁਪਮਾ

ਇੱਕ ਨਨ (ਮਸੀਹੀ ਸਾਧਵੀ) ਨਾਲ ਬਲਾਤਕਾਰ ਦੇ ਮੁਲਜ਼ਮ ਬਿਸ਼ਪ ਫ਼ਰੈਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਪਿਛਲੇ ਕੁਝ ਸਮੇਂ ਦੌਰਾਨ ਰੋਸ ਮੁਜ਼ਾਹਰਿਆਂ `ਚ ਵਧ-ਚੜ੍ਹ ਕੇ ਭਾਗ ਲੈਣ ਵਾਲੀ ਨਨ ਸਿਸਟਰ ਅਨੁਪਮਾ ਨਾਲ ਅੱਜ ਕੁਝ ਲੋਕਾਂ ਨੇ ਕਬਰਿਸਤਾਨ `ਚ ਖਿੱਚ-ਧੂਹ ਕੀਤੀ। 


ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਉਸ ਪਾਦਰੀ ਕੁਰੀਆਕੋਸ ਕੱਤੂਥਾਰਾ ਨੂੰ ਸਪੁਰਦ-ਏ-ਖ਼ਾਕ ਕਰਨ ਲਈ ਈਸਾਈ ਭਾਈਚਾਰਾ ਪੱਲੀਪੁਰਮ ਦੇ ਸੇਂਟ ਮੇਰੀ ਚਰਚ ਦੇ ਕਬਰਿਸਤਾਨ `ਚ ਇਕੱਠਾ ਹੋਇਆ ਸੀ ਅਤੇ ਸਿਸਟਰ ਅਨੁਪਮਾ ਵੀ ਉੱਥੇ ਪੁੱਜੇ ਸਨ।


ਪਾਦਰੀ ਕੁਰੀਆਕੋਸ ਨੇ ਬਿਸ਼ਪ ਫ਼ਰੈਂਕੋ ਵਿਰੁੱਧ ਅਤੇ ਬਲਾਤਕਾਰ ਦੀ ਪੀੜਤ ਨਨ ਦੇ ਹੱਕ `ਚ ਅਦਾਲਤ ਵਿੱਚ ਗਵਾਹੀ ਦਿੱਤੀ ਗਈ ਸੀ। ਬੀਤੇ ਦਿਨੀਂ ਉਹ ਪੰਜਾਬ ਦੇ ਦਸੂਹਾ ਸ਼ਹਿਰ ਦੇ ਇੱਕ ਚਰਚ ਵਿੱਚ ਬਣੇ ਕੁਆਰਟਰ ਅੰਦਰ ਭੇਤ ਭਰੀ ਹਾਲਤ `ਚ ਮ੍ਰਿਤਕ ਪਾਏ ਗਏ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪੋਸਟ-ਮਾਰਟਮ ਵੀ ਹੋਇਆ ਸੀ। ਮੁਢਲੀ ਨਜ਼ਰੇ ਪੁਲਿਸ ਨੂੰ ਇਸ ਮੌਤ ਵਿੱਚ ਕੋਈ ਸਾਜਿ਼ਸ਼ ਵਿਖਾਈ ਨਹੀਂ ਦੇ ਰਹੀ ਪਰ ਮ੍ਰਿਤਕ ਪਾਦਰੀ ਦੇ ਕੁਝ ਰਿਸ਼ਤੇਦਾਰ ਇਲਜ਼ਾਮ ਲਾ ਰਹੇ ਸਨ ਕਿ ਉਨ੍ਹਾਂ ਨੂੰ ਕੁਝ ਲੋਕਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ।


ਸਿਸਟਰ ਅਨੁਪਮਾ ਅੱਜ ਉਸੇ ਫ਼ਾਦਰ ਕੁਰੀਆਕੋਸ ਦੇ ਅੰਤਿਮ ਸਸਕਾਰ ਮੌਕੇ ਮੌਜੂਦ ਸਲ ਪਰ ਉੱਥੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਆਖਿਆ। ਇਸ ਮੌਕੇ ਉਨ੍ਹਾਂ ਨਾਲ ਇੱਕ ਹੋਰ ਨਨ ਵੀ ਮੌਜੂਦ ਸੀ।


ਇਸ ਤੋਂ ਬਾਅਦ ਨਨ ਅਨੁਪਮਾ ਨੇ ਰੋਂਦਿਆਂ ਦੱਸਿਆ ਕਿ ਅੱਜ ਉਹ ਬਹੁਤ ਉਦਾਸ ਹਨ ਕਿਉਂਕਿ ਫ਼ਾਦਰ ਕੱਤੂਥਾਰਾ ਉਨ੍ਹਾਂ ਨੂੰ ਆਪਣੀ ਧੀ ਮੰਨਦੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:misbehaviour with Kerala nun in cemetery