ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਬਾਰੇ ਭਰਮ ਫੈਲਾਇਆ ਗਿਆ ਪਰ ਨੌਜਵਾਨ ਹੁਣ ਸਮਝ ਗਏ ਨੇ: PM ਮੋਦੀ

CAA ਬਾਰੇ ਭਰਮ ਫੈਲਾਇਆ ਗਿਆ ਪਰ ਨੌਜਵਾਨ ਹੁਣ ਸਮਝ ਗਏ ਨੇ: PM ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਵੇਲੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ’ਚ ਹਨ। ਉਹ ਕੱਲ੍ਹ ਇੱਥੇ ਪੁੱਜੇ ਸਨ। ਅੱਜ ਐਤਵਾਰ ਨੂੰ ਆਪਣੇ ਦੌਰੇ ਦੇ ਦੂਜੇ ਦਿਨ ਉਨ੍ਹਾਂ ਬੇਲੂਰ ਮੱਠ ਦੇ ਦਰਸ਼ਨ ਕੀਤੇ। ਉੱਥੇ ਉਨ੍ਹਾਂ ਭਿਕਸ਼ੂਆਂ ਨਾਲ ਵੀ ਮੁਲਾਕਾਤ ਕੀਤੀ।

 

 

ਕੱਲ੍ਹ ਸ੍ਰੀ ਮੋਦੀ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਸ੍ਰੀ ਮੋਦੀ ਤੋਂ CAA ਅਤੇ NPR ਵਾਪਸ ਲੈਣ ਦੀ ਮੰਗ ਕੀਤੀ ਹੈ।

 

 

ਅੱਜ ਬੇਲੂਰ ਮੱਠ ’ਚ ਸ੍ਰੀ ਮੋਦੀ ਨੇ ਕਿਹਾ ਕਿ CAA ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਲੈ ਕੇ ਨੌਜਵਾਨ ਕੁਝ ਭਰਮ ਦੇ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਧਰਤੀ ਤੋਂ ਉਹ ਇੱਕ ਵਾਰ ਫਿਰ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁਣਗੇ ਕਿ ਇਹ ਕਾਨੂੰਨ ਨਾਗਰਿਕਤਾ ਦੇਦ ਲਈ ਬਣਿਆ ਹੈ, ਖੋਹਣ ਲਈ ਨਹੀਂ।

 

 

ਸ੍ਰੀ ਮੋਦੀ ਨੇ ਕਿਹਾ ਕਿ ਇਹ ਕਾਨੂੰਨ ਭਾਵ CAA ਰਾਤੋਂ–ਰਾਤ ਨਹੀਂ ਬਣਿਆ ਹੈ; ਸਗੋਂ ਇਸ ਕਾਨੂੰਨ ਵਿੱਚ ਸੰਸਦ ਰਾਹੀਂ ਸਿਰਫ਼ ਇੱਕ ਸੋਧ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਵਿੱਚ ਨਾਗਰਿਕਤਾ ਲੈਣ ਲਈ ਸਹੂਲਤ ਸਗੋਂ ਵਧਾਈ ਗਈ ਹੈ। ਪਾਕਿਸਤਾਨ ਵਿੱਚ ਧਰਮ ਦੇ ਆਧਾਰ ਉੱਤੇ ਤਸ਼ੱਦਦ ਝੱਲਣ ਵਾਲੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਮਿਲੇ, ਅਜਿਹਾ ਮਹਾਤਮਾ ਗਾਂਧੀ ਵੀ ਚਾਹੁੰਦੇ ਸਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਸੀਏਏ ਬਾਰੇ ਜਿਹੜੀਆਂ ਵੀ ਗ਼ਲਤ ਫ਼ਹਿਮੀਆਂ ਹਨ, ਉਹ ਸਾਰੀਆਂ ਦੂਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਦੁਲੀਆ ਵਿੱਚ ਨੌਜਵਾਨਾਂ ਦੀ ਆਬਾਦੀ ਭਾਰਤ ’ਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਜਿਸ ਵੀ ਮੁਹਿੰਮ ਨਾਲ ਜੁੜਦੇ ਹਨ, ਉਸ ਦੀ ਸਫ਼ਲਤਾ ਤੈਅ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਤਾਂ ਹੁਣ ਸੀਏਏ ਬਾਰੇ ਸਮਝ ਗਏ ਹਨ ਪਰ ਸਿਆਸੀ ਨੇਤਾ ਸਮਝਣਾ ਹੀ ਨਹੀਂ ਚਾਹੁੰਦੇ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਨੌਜਵਾਨ ਭ੍ਰਿਸ਼ਟਾਚਾਰ ਵਿਰੁੱਧ ਸੜਕਾਂ ਉੱਤੇ ਖੜ੍ਹੇ ਸਨ; ਤਦ ਲੱਗਦਾ ਸੀ ਕਿ ਇਸ ਨੂੰ ਲੈ ਕੇ ਤਬਦੀਲੀ ਸੰਭਵ ਨਹੀਂ ਹੈ। ਪਰ ਹੁਣ ਤਬਦੀਲੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਲੈਣ–ਦੇਣ, ਸਵੱਛਤਾ ਮੁਹਿੰਮ ਜਿਹੀਆਂ ਮੁਹਿੰਮਾਂ ਨੌਜਵਾਨਾਂ ਦੀ ਸ਼ਮੂਲੀਅਤ ਸਦਕਾ ਕਾਮਯਾਬ ਹੋ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Misconception about CAA being spread Youth has understood PM Modi