ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪਤਨੀ ਦਾ ਸਤਾਇਆ’ ਪੁਲਿਸ ਨੂੰ ਚਾਰ ਮਹੀਨਿਆਂ ਪਿੱਛੋਂ ਲੱਭਿਆ

‘ਪਤਨੀ ਦਾ ਸਤਾਇਆ’ ਪੁਲਿਸ ਨੂੰ ਚਾਰ ਮਹੀਨਿਆਂ ਪਿੱਛੋਂ ਲੱਭਿਆ

ਪਤਨੀ ਦੇ ‘ਤਸ਼ੱਦਦ’ ਤੋਂ ਤੰਗ ਆ ਕੇ ਘਰ ਛੱਡਕੇ ਭੱਜਣ ਵਾਲੇ ਪਤੀ ਨੂੰ ਪੁਲਿਸ ਨੇ ਆਖਿਰਕਾਰ ਚਾਰ ਮਹੀਨੇ ਬਾਅਦ ਲੱਭ ਹੀ ਲਿਆ। ਨੋਇਡਾ ਸੈਕਟਰ 39 ਥਾਣਾ ਪੁਲਿਸ ਨੇ ਨੌਜਵਾਨ ਨੂੰ ਸੋਮਵਾਰ ਰਾਤ ਦਿੱਲੀ ਦੇ ਰੋਹਿਣੀ ਤੋਂ ਬਰਾਮਦ ਕੀਤਾ। ਇਸ ਦੇ ਬਾਅਦ ਪੁਲਿਸ ਨੇ ਪਤਨੀ ਨੂੰ ਥਾਣੇ ਬੁਲਾਕੇ ਦੋਵਾਂ ਨੂੰ ਆਹਮੋ–ਸਾਹਮਣੇ ਬੈਠਾਕੇ ਕੌਸਲਿੰਗ ਕਰਾਈ ਅਤੇ ਇਸ ਦੇ ਬਾਅਦ ਫਿਰ ਘਰ ਭੇਜ ਦਿੱਤਾ।

 

ਸੈਕਟਰ 44 ਨਿਵਾਸੀ ਇਕ ਨੌਜਵਾਨ ਸੈਕਟਰ 65 ਸਥਿਤ ਇਕ ਕੋਚਿੰਗ ਸੰਸਥਾ ਸੀਏ ਦੀ ਤਿਆਰੀ ਕਰਾਉਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ। ਉਹ ਮਾਰਚ ਮਹੀਨੇ ਵਿਚ ਅਚਾਨਕ ਘਰੋਂ ਗੁੰਮ ਹੋ ਗਿਆ ਸੀ। ਇਸਦੇ ਬਾਅਦ ਉਸਦੀ ਪਤਨੀ ਨੇ ਥਾਣੇ ਵਿਚ ਉਸਦੀ ਗੁੰਮ ਹੋਣ ਦੀ ਸ਼ਿਕਾਇਤ ਦਿੱਤੀ ਸੀ।

 

ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਦੌਰਾਨ ਨੌਜਵਾਨ ਨੂੰ ਦਿੱਲੀ ਦੇ ਰੋਹਿਣੀ ਖੇਤਰ ਤੋਂ ਬਰਾਮਦ ਕੀਤਾ। ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਪਤਨੀ ਦੇ ‘ਤਸ਼ੱਦਦ’ ਤੋਂ ਤੰਗ ਆ ਕੇ ਉਹ ਘਰੋਂ ਚਲਿਆ ਗਿਆ ਸੀ। ਪਤਨੀ ਆਪਣੇ ਕੁਝ ਦੋਸਤਾਂ ਨੂੰ ਘਰ ਬੁਲਾਕੇ ਉਸਦੀ ਬੇਇੱਜ਼ਤੀ ਕਰਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Missing man recovered from delhi after 4 month