ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਸ਼ਨ 2019 : ਭਾਜਪਾ ਦਾ ਨਾ ਪ੍ਰਚਾਰ ਦਿਖੇਗਾ ਨਾ ਪ੍ਰਚਾਰਕ, ਪ੍ਰੰਤੂ ਹਰੇਕ ਤੱਕ ਪਹੁੰਚੇਗੀ ਗੱਲ

ਮਿਸ਼ਨ 2019 : ਭਾਜਪਾ ਦਾ ਨਾ ਪ੍ਰਚਾਰ ਦਿਖੇਗਾ ਨਾ ਪ੍ਰਚਾਰਕ, ਪ੍ਰੰਤੂ ਪਹੁੰਚੇਗੀ ਗੱਲ

ਮਿਸ਼ਨ 2019 ਲਈ ਭਾਜਪਾ ਆਪਣੇ ਸੰਗਠਨ ਤੋਂ ਇਲਾਵਾ ਕਈ ਮੋਰਚਿਆਂ `ਤੇ ਕੰਮ ਕਰੇਗੀ। ਇਸ `ਚ ਭਾਜਪਾ ਆਪਣੇ ਵਰਕਰਾਂ ਦੀ ਬਜਾਏ, ਹੁਣ ਆਪਣੇ ਸਮਰਥਕਾਂ ਨੂੰ ਜੋੜੇਗੀ ਜੋ ਸਮਾਜ `ਚ ਤਾਂ ਸਰਗਰਮ ਰਹਿੰਦਾ ਹੈ, ਪ੍ਰੰਤੂ ਪਾਰਟੀ ਦੇ ਪ੍ਰੋਗਰਾਮਾਂ `ਚ ਨਹੀਂ ਆਉਂਦਾ। ਇਹ ਵਰਗ ਸੋਸ਼ਲ ਮੀਡੀਆ `ਤੇ ਵੀ ਕਾਫੀ ਸਰਗਰਮ ਹੈ। ਇਹ ਵਰਗ ਅਸਿੱਧੇ ਤੌਰ `ਤੇ ਸਰਕਾਰ ਦੇ ਹੱਕ `ਚ ਕੰਮ ਕਰੇਗਾ। ਇਹ ਵਰਗ ਸਰਕਾਰ ਦੇ ਸਮਰਥਨ ਨਾਲ ਵਿਰੋਧੀ ਪਾਰਟੀਆਂ `ਤੇ ਵੀ ਹਮਲੇ ਕਰੇਗਾ। 


2019 ਦੀਆਂ ਚੋਣਾਂ ਲਈ ਭਾਜਪਾ ਨੇ ਲਗਭਗ ਇਕ ਸਾਲ ਪਹਿਲਾਂ ਹੀ ਜ਼ਮੀਨੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮੇਰਾ ਬੂਥ ਸਭ ਤੋਂ ਮਜਬੂਤ’ ਪ੍ਰੋਗਰਾਮ ਰਾਹੀਂ ਦੇਸ਼ ਦੇ ਤਮਾਮ ਲੋਕ ਸਭਾ ਖੇਤਰਾਂ ਦੇ ਵਰਕਰਾਂ ਨਾਲ ਨਮੋ ਐਪ ਦੀ ਮਦਦ ਰਾਹੀਂ ਸਿੱਧਾ ਵੀਡੀਓ ਸੰਵਾਦ ਵੀ ਕਰ ਰਹੇ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕਅਤੇ Follow (ਫ਼ਾਲੋ)ਕਰੋ

https://www.facebook.com/hindustantimespunjabi/

ਅਤੇ

https://twitter.com/PunjabiHT


ਚੋਣਾਂ ਨੇੜੇ ਆਉਣ ਨਾਲ ਹੀ ਭਾਜਪਾ ਨੇ ਆਪਣਾ ਦਾਇਰਾ ਅਤੇ ਵਿਸਥਾਰਤ ਕੀਤਾ ਹੈ। ਪਾਰਟੀ ਦੇ ਵਰਕਰਾਂ ਨੂੰ ਆਪਣੇ ਕੰਮ ਨਾਲ ਜੋੜਨਗੇ, ਪ੍ਰੰਤੂ ਉਹ ਇਸ ਤੋਂ ਅਲੱਗ ਵੀ ਲੋਕਾਂ ਤੱਕ ਪਹੁੰਚ ਬਣਾ ਰਹੀ ਹੈ। ਇਸ `ਚ ਭਾਜਪਾ ਖੁਦ ਪ੍ਰਚਾਰ ਕਰਦੀ ਨਹੀਂ ਦਿਖਾਈ ਦੇਵੇਗੀ, ਸਗੋਂ ਦੂਜੇ ਲੋਕਾਂ ਰਾਹੀਂ ਆਪਣੀ ਗੱਲ ਬੁਲਾਵੇਗੀ।

 

ਕਾਂਗਰਸ ਦੇ ਘੁਟਾਲੇ ਗਿਣਾਵੇਗੀ ਭਾਜਪਾ

 

ਸੂਤਰਾਂ ਅਨੁਸਾਰ ਇਸ ਮੁਹਿੰਮ ਦੇ ਤਹਿਤ ਪਾਰਟੀ ਆਪਣੇ ਵੱਖ-ਵੱਖ ਸਮਰਥਕ ਵਰਗਾਂ ਤੱਕ ਪਹੁੰਚ ਰਹੀ ਹੈ। ਇਨ੍ਹਾਂ `ਚ ਅਧਿਆਪਕ, ਡਾਕਟਰ, ਵਕੀਲ, ਛੋਟੇ ਦੁਕਾਨਦਾਰ, ਨਾਈ, ਧੋਬੀ, ਪਾਨ ਅਤੇ ਚਾਹ ਦੀ ਦੁਕਾਨ ਚਲਾਉਣ ਵਾਲੇ, ਮੰਦਰਾਂ ਦੇ ਪੁਜਾਰੀ, ਹੋਸਟਲ ਦੇ ਵਿਦਿਆਰਥੀ ਅਤੇ ਕੰਮਕਾਜੀ ਲੋਕਾਂ ਦੇ ਸਮੂਹ ਸ਼ਾਮਲ ਹੈ। ਇਹ ਲੋਕ ਇਕ ਸਮੇਂ `ਚ ਕਈ ਲੋਕਾਂ ਨਾਲ ਸੰਪਰਕ `ਚ ਰਹਿੰਦੇ ਹਨ। ਆਮ ਚਰਚਾ ਦੌਰਾਨ ਇਨ੍ਹਾਂ ਰਾਹੀਂ ਪਾਰਟੀ ਆਪਣੀ ਉਪਲੱਬਧੀਆਂ ਦੀ ਬਜਾਏ ਕਾਂਗਰਸ ਦੇ ਪੁਰਾਣੇ ਘੁਟਾਲੇ ਯਾਦ ਕਰਵਾਏਗੀ। 

 

ਬੇਹੱਦ ਗੁਪਚੁੱਪ ਹੋਵੇਗੀ ਇਹ ਮੁਹਿੰਮ

 

ਇਹ ਇਕ ਤਰ੍ਹਾਂ ਦੀ ਬੇਹੱਦ ਗੁਪਚੁਪ ਮੁਹਿੰਮ ਹੋਵੇਗੀ, ਜਿਸ `ਚ ਕਿਸੇ ਨੂੰ ਵੀ ਇਸ ਗੱਲ ਦੀ ਭਿਣਕ ਨਹੀਂ ਲਗੇਗੀ ਕਿ ਭਾਜਪਾ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸਦੇ ਤਹਿਤ ਫੇਸਬੁੱਕ, ਟਵੀਟ ਆਦਿ `ਤੇ ਸਰਗਰਮ ਲੋਕਾਂ ਰਾਹੀਂ ਅਤੇ ਸਭ ਤੋਂ ਜਿ਼ਆਦਾ ਵਟਸਐਪ ਗਰੁੱਪਾਂ ਰਾਹੀਂ ਲੋਕਾਂ ਤੱਕ ਸੰਦੇਸ਼ ਪਹੁੰਚਾਏ ਜਾਣਗੇ। ਜਿ਼ਕਰਯੋਗ ਹੈ ਕਿ 2014 ਦੀਆਂ ਆਮ ਚੋਣਾਂ `ਚ ਭਾਜਪਾ ਨੇ ਫੇਸਬੁੱਕ ਤੇ ਟਵੀਟ ਰਾਹੀਂ ਧੂੰਆਂਧਾਰ ਮੁਹਿੰਮ ਚਲਾਈ ਸੀ। ਹੁਣ ਇਨ੍ਹਾਂ ਸੋਸ਼ਲ ਮੀਡੀਆ `ਤੇ ਦੂਜੀਆਂ ਪਾਰਟੀਆਂ ਵੀ ਕਾਫੀ ਸਰਗਰਮ ਹਨ। ਅਜਿਹੇ `ਚ ਭਾਜਪਾ ਨਵੇਂ ਤਰੀਕੇ ਅਪਣਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mission 2019 BJP Target those people how active in Social media