ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ‘ਏਅਰ ਡਿਫ਼ੈਂਸ ਕਮਾਂਡ’ ਨਾਲ ਕਦੇ ਨਹੀਂ ਹੋਵੇਗੀ ਈਰਾਨ ਜਿਹੀ ਗ਼ਲਤੀ

ਭਾਰਤ ’ਚ ‘ਏਅਰ ਡਿਫ਼ੈਂਸ ਕਮਾਂਡ’ ਨਾਲ ਕਦੇ ਨਹੀਂ ਹੋਵੇਗੀ ਈਰਾਨ ਜਿਹੀ ਗ਼ਲਤੀ

ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਐੱਮਐੱਮ ਨਰਵਣੇ ਨੇ ਭਾਰਤ ’ਚ ਏਅਰ ਡਿਫ਼ੈਂਸ ਕਮਾਂਡ (ADC) ਦੀ ਪੁਰਜ਼ੋਰ ਪੈਰਵੀ ਕੀਤੀ ਹੈ। ਜਨਰਲ ਨਰਵਣੇ ਨੇ ਕਿਹਾ ਕਿ ਏਅਰ ਡਿਫ਼ੈਂਸ ਕਮਾਂਡ ਨਾਲ ਭਾਰਤ ਭਵਿੱਖ ’ਚ ਈਰਾਨ ਜਿਹੀ ਗ਼ਲਤੀ ਕਰਨ ਤੋਂ ਬਚ ਸਕੇਗਾ।

 

 

ਚੇਤੇ ਰਹੇ ਕਿ ਬੀਤੀ 8 ਜਨਵਰੀ ਵੱਡੇ ਤੜਕੇ ਈਰਾਨ ਦੀ ਰਾਜਧਾਨੀ ਤਹਿਰਾਨ ਲਾਗੇ ਉਡਾਣ ਭਰਨ ਤੋਂ ਬਾਅਦ ਹੀ ਯੂਕਰੇਨ ਦਾ ਇੱਕ ਯਾਤਰੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਈਰਾਨ ਨੇ ਬਾਅਦ ’ਚ ਕਬੂਲ ਕੀਤਾ ਕਿ ਇਸ ਹਵਾਈ ਜਹਾਜ਼ ਨੂੰ ਈਰਾਨੀ ਫ਼ੌਜ ਨੇ ਹੀ ਗ਼ਲਤੀ ਨਾਲ ਮਿਸਾਇਲ ਮਾਰ ਕੇ ਡੇਗ ਦਿੱਤਾ ਸੀ। ਉਸ ਜਹਾਜ਼ ’ਚ 176 ਯਾਤਰੀ ਸਵਾਰ ਸਨ। ਉਹ ਸਾਰੇ ਹੀ ਉਸ ਹਾਦਸੇ ’ਚ ਮਾਰੇ ਗਏ ਸਨ।

 

 

ਈਰਾਨ ਨੇ ਸਨਿੱਚਰਵਾਰ ਨੂੰ ਸਪੱਸ਼ਟ ਕੀਤਾਸੀ ਕਿ ਉਸ ਦੀ ਫ਼ੌਜ ਨੇ ਯਾਤਰੂ ਹਵਾਈ ਜਹਾਜ਼ ਨੂੰ ਕੋਈ ਫ਼ੌਜੀ ਹਵਾਈ ਜਹਾਜ਼ ਸਮਝ ਲਿਆ ਸੀ। ਹੁਣ ਭਾਰਤੀ ਥਲ ਸੈਨਾ ਮੁਖੀ ਐੱਮਐੱਮ ਨਰਵਣੇ ਨੇ ਕਿਹਾ ਹੈ ਕਿ ਏਅਰ ਡਿਫ਼ੈਂਸ ਕਮਾਂਡ ਹੋਣ ਕਾਰਨ ਭਾਰਤ ਇੰਝ ਈਰਾਨ ਵਰਗੀਆਂ ਗ਼ਲਤੀਆਂ ਕਰਨ ਤੋਂ ਬਚੇਗਾ।

 

 

ਚੇਤੇ ਰਹੇ ਕਿ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਦਾ ਅਹੁਦਾ ਸੰਭਾਲਦਿਆਂ ਹੀ ਸ੍ਰੀ ਬਿਪਿਨ ਰਾਵਤ ਨੇ ਫ਼ੌਜ ਦੀਆਂ ਸਾਰੀਆਂ ਇਕਾਈਆਂ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਉਹ ਭਾਰਤ ਦੇ ਆਕਾਸ਼ ਦੀ ਸੁਰੱਖਿਆ ਲਈ 30 ਜੂਨ ਤੱਕ ਏਅਰ ਡਿਫ਼ੈਂਸ ਸਿਸਟਮ ਤਿਆਰੀ ਦਾ ਖ਼ਾਕਾ ਪੇਸ਼ ਕਰਨ।

 

 

ਜਨਰਲ ਨਰਵਣੇ ਨੇ ਕਿਹਾ ਕਿ ਏਅਰ ਡਿਫ਼ੈਂਸ ਕਮਾਂਡ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ। ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਈਰਾਨ ਵਰਗੀਆਂ ਘਟਨਾਵਾਂ ਦੁਹਰਾਈਆਂ ਨਾ ਜਾਣ। ਫ਼ੌਜ ਦਿਵਸ ਦੀ ਪੂਰਵ–ਸੰਧਿਆ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਸਾਰੇ ਕੋਸ਼ਿਸ਼ਾਂ ਕਰੀਏ, ਤਾਂ ਅਜਿਹੀ ਗ਼ਲਤੀ ਤੋਂ ਬਚ ਸਕਾਂਗੇ।

 

 

ਦਰਅਸਲ, ਇੱਕ ਦਿਨ ਪਹਿਲਾਂ ਇਰਾਕ ਦੇ ਇੱਕ ਹਵਾਈ ਅੱਡੇ ਉੱਤੇ ਅਮਰੀਕਾ ਨੇ ਹਮਲਾ ਕੀਤਾ ਸੀ; ਜਿਸ ਵਿੱਚ ਈਰਾਨ ਦਾ ਉੱਚ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਮਾਰਿਆ ਗਿਆ ਸੀ। ਇਸੇ ਲਈ ਈਰਾਨ ਦੀ ਫ਼ੌਜ ਕੁਝ ਘਬਰਾਈ ਹੋਈ ਸੀ ਤੇ ਉਨ੍ਹਾਂ ਆਮ ਯਾਤਰੂ ਜਹਾਜ਼ ਨੂੰ ਵੇਖ ਕੇ ਉਸ ਨੂੰ ਅਮਰੀਕਾ ਦਾ ਹਮਲਾਵਰ ਜਹਾਜ਼ ਸਮਝ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mistake just like Iran would never happen in India due to Air Defence Command