ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਜੋਰਮ ਦੇ ਰਾਜਪਾਲ ਵੱਲੋਂ ਅਸਤੀਫਾ, ਸ਼ਸ਼ੀ ਥਰੂਰ ਖਿਲਾਫ ਲੜ ਸਕਦੇ ਨੇ ਚੋਣ

ਮਿਜੋਰਮ ਦੇ ਰਾਜਪਾਲ ਵੱਲੋਂ ਅਸਤੀਫਾ, ਸ਼ਸ਼ੀ ਥਰੂਰ ਖਿਲਾਫ ਲੜ ਸਕਦੇ ਨੇ ਚੋਣ

ਮਿਜੋਰਮ ਦੇ ਰਾਜਪਾਲ ਕੇ ਰਾਜਸ਼ੇਖਰਨ ਨੇ ਸ਼ੁੱਕਰਵਾਰ ਨੂੰ ਆਪਣੇ ਅਹੁੰਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੀਕਾਰ ਵੀ ਕਰ ਲਿਆ। ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸਾਮ ਦੇ ਰਾਜਪਾਲ ਜਗਦੀਸ਼ ਮੁਖੀ ਰਾਜ ਦਾ ਵਾਧੂ ਚਾਰਜ ਸੰਭਾਲਣਗੇ। ਉਨ੍ਹਾਂ ਦੱਸਿਆ ਕਿ ਸਥਾਈ ਪ੍ਰਬੰਧ ਹੋਣ ਤੱਕ ਮੁਖੀ ਮਿਜੋਰਮ ਦੇ ਰਾਜਪਾਲ ਦੀ ਵਾਧੂ ਜ਼ਿੰਮੇਵਾਰੀ ਨਿਭਾਉਣਗੇ।

 

ਰਾਜਸ਼ੇਖਰਨ ਦਾ ਅਸਤੀਫਾ ਭਾਜਪਾ ਦੀ ਕੇਰਲ ਇਕਾਈ ਵੱਲੋਂ ਪਾਰਟੀ ਆਗੂ ਨੂੰ ਉਨ੍ਹਾਂ ਨੂੰ ਵਾਪਸ ਬੁਲਾਉਣ ਅਤੇ ਕਾਂਗਰਸ ਸੰਸਦ ਸ਼ਸ਼ੀ ਥਰੂਰ ਖਿਲਾਫ ਤਿਰੂਵਨੰਤਮਪੁਰਮ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਉਣ ਦੇ ਬਾਅਦ ਆਇਆ ਹੈ।

 

ਭਾਜਪਾ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਮਿਜੋਰਮ ਦੇ ਰਾਜਪਾਲ ਵਾਪਸ ਆਉਣ ਨੂੰ ਤਿਆਰ ਹਨ। ਜ਼ਿਕਰਯੋਗ ਹੈ ਕਿ ਰਾਜਸ਼ੇਖਰਨ ਆਰਐਸਐਸ ਦੇ ਸਾਬਕਾ ਪ੍ਰਚਾਰਕ ਹਨ ਅਤੇ ਉਹ ਸਾਲ 2015 ਵਿਚ ਭਾਜਪਾ ਦੇ ਰਾਜ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮਈ 2018 ਵਿਚ ਮਿਜੋਰਮ ਦਾ ਰਾਜਪਾਲ ਬਣਾ ਦਿੱਤਾ ਗਿਆ ਸੀ।

 

ਇਹ ਵੀ ਵਰਣਨਯੋਗ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਰਾਜਗੋਪਾਲ ਨੇ ਤਿਰੂਵਨੰਤਮਪੁਰਮ ਤੋਂ ਸ਼ਸ਼ੀ ਥਰੂਰ ਨੂੰ ਟੱਕਰ ਦਿੱਤੀ ਸੀ। ਹਾਲਾਂਕਿ ਉਹ ਥਰੂਰ ਤੋਂ 15 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ।

 

ਉਥੇ ਸੀਪੀਆਈ ਨੇ ਤਿਰੂਵਨੰਤਮਪੁਰਮ ਸੀਟ ਤੋਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ। ਸੀਪੀਆਈ ਨੇ ਸਾਬਕਾ ਮੰਤਰੀਸੀ ਦਿਵਾਕਰਣ ਨੂੰ ਉਤਾਰਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mizoram governor K Rajasekharan resigns may contest against Shashi Tharoor