ਅਗਲੀ ਕਹਾਣੀ

ਅਕਬਰ ਨੇ ਨਕਾਰੇ ਭਾਰਤੀ-ਅਮਰੀਕਨ ਪੱਤਰਕਾਰ ਦੇ ਬਲਾਤਕਾਰ ਦੇ ਦੋਸ਼

ਅਕਬਰ ਨੇ ਨਕਾਰੇ ਭਾਰਤੀ-ਅਮਰੀਕਨ ਪੱਤਰਕਾਰ ਦੇ ਬਲਾਤਕਾਰ ਦੇ ਦੋਸ਼

ਭਾਰਤ ਦੇ ਸਾਬਕਾ ਮੰਤਰੀ ਐੱਮਜੇ ਅਕਬਰ ਨੂੰ ਅੱਜ ਇੱਕ ਹੋਰ ਬਿਆਨ ਜਾਰੀ ਕਰਨਾ ਪਿਆ ਕਿਉਂਕਿ ਇਸ ਵੇਲੇ ਅਮਰੀਕਾ `ਚ ਰਹਿ ਰਹੀ ਭਾਰਤੀ ਮੂਲ ਦੀ ਇੱਕ ਪੱਤਰਕਾਰ ਨੇ ਉਨ੍ਹਾਂ `ਤੇ ਇਲਜ਼ਾਮ ਲਾਇਆ ਸੀ ਕਿ ‘ਅਕਬਰ ਨੇ 23 ਵਰ੍ਹੇ ਪਹਿਲਾਂ ਜੈਪੁਰ ਦੇ ਇੱਕ ਹੋਟਲ `ਚ ਉਸ ਨਾਲ ਬਲਾਤਕਾਰ ਕੀਤਾ ਸੀ।` ਅੱਜ ਇਸ ਦੋਸ਼ ਦੇ ਜਵਾਬ ਵਿੱਚ ਸ੍ਰੀ ਅਕਬਰ ਨੇ ਕਿਹਾ ਕਿ ਉਦੋਂ ਜੋ ਕੁਝ ਵੀ ਹੋਇਆ ਸੀ, ਸਭ ਆਪਸੀ ਸਹਿਮਤੀ ਨਾਲ ਹੋਇਆ ਸੀ।


ਪਤਨੀ ਨੇ ਵੀ ਸ੍ਰੀ ਅਕਬਰ ਦੀ ਹਮਾਇਤ `ਚ ਨਿੱਤਰਦਿਆਂ ਕਿਹਾ ਹੈ ਕਿ ਉਸ ਮਹਿਲਾ ਪੱਤਰਕਾਰ ਨਾਲ ਦੋ ਦਹਾਕੇ ਤੋਂ ਵੀ ਵੱਧ ਪੁਰਾਣੇ ਸਬੰਧਾਂ ਬਾਰੇ ਘਰ `ਚ ਸਭ ਨੂੰ ਜਾਣਕਾਰੀ ਹੈ ਤੇ ਉਦੋਂ ਤਾਂ ਇਸੇ ਮਾਮਲੇ ਨੂੰ ਲੈ ਕੇ ਘਰ ਵਿੱਚ ਵੀ ਕਾਫ਼ੀ ਝਗੜਾ ਚੱਲਦਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਪਤਾ ਨਹੀਂ ਕਿ ਅਮਰੀਕਾ `ਚ ਰਹਿੰਦੀ ਉਸ ਪੱਤਰਕਾਰ ਨੇ ਅਜਿਹੇ ਇਲਜ਼ਾਮ ਕਿਉਂ ਲਾਏ ਹਨ।


ਸ੍ਰੀ ਅਕਬਰ ਨੇ ਹੁਣ ਕਿਹਾ ਹੈ ਕਿ 1994 `ਚ ਪੱਲਵੀ ਗੋਗੋਈ ਅਤੇ ਉਨ੍ਹਾਂ ਦੇ ਸਬੰਧ ਬਿਲਕੁਲ ਆਮ ਸਹਿਮਤੀ ਨਾਲ ਹੀ ਬਣੇ ਸਨ ਤੇ ਕਈ ਮਹੀਨੇ ਚੱਲੇ ਸਨ ਪਰ ਇਸ ਦੇ ਨਾਲ ਹੀ ਉਸ ਕਰ ਕੇ ਘਰ ਵਿੱਚ ਕਲੇਸ਼ ਵੀ ਬਹੁਤ ਰਿਹਾ ਸੀ।


ਇੱਥੇ ਵਰਨਣਯੋਗ ਹੈ ਕਿ ਪਿਛਲੇ ਮਹੀਨੇ ਸ੍ਰੀ ਅਕਬਰ ਨੂੰ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਕਿਉਕਿ ਉਨ੍ਹਾਂ `ਤੇ ਇੱਕ ਦਰਜਨ ਤੋਂ ਵੀ ਵੱਧ ਮਹਿਲਾ ਪੱਤਰਕਾਰਾਂ ਨੇ ਗ਼ੈਰ-ਵਾਜਬ ਵਿਵਹਾਰ ਦੇ ਦੋਸ਼ ਲਾਏ ਸਨ।


ਪੱਲਵੀ ਗੋਗੋਈ ਨੇ ਹੁਣ ਇੰਕਸ਼ਾਫ਼ ਕੀਤਾ ਹੈ ਕਿ ਉਦੋਂ ਉਹ 22 ਵਰ੍ਹਿਆਂ ਦੀ ਸੀ ਤੇ ਸ੍ਰੀ ਅਕਬਰ ਤਦ ‘ਏਸ਼ੀਅਨ ਏਜ` ਦੇ ਸੰਪਾਦਕ ਹੁੰਦੇ ਸਨ। ਉਹ ਸ੍ਰੀ ਅਕਬਰ ਦੀ ਭਾਸ਼ਾ `ਤੇ ਪਕੜ ਤੋਂ ਬਹੁਤ ਪ੍ਰਭਾਵਿਤ ਹੁੰਦੀ ਸੀ। ਉਦੋਂ ਇਸੇ ਨੇੜਤਾ ਕਾਰਨ ਉਸ ਨੂੰ ਹੋਰਨਾਂ ਤੋਂ ਬਹੁਤ ਪਹਿਲਾਂ ਸੰਪਾਦਕੀ ਪੰਨੇ ਦੇ ਸਾਹਮਣੇ ਵਾਲੇ ਪੰਨੇ ਦੀ ਜਿ਼ੰਮੇਵਾਰੀ ਦੇ ਦਿੱਤੀ ਗਈ ਸੀ।


ਸ੍ਰੀ ਅਕਬਰ ਅੱਜ-ਕੱਲ੍ਹ ‘ਮੀ-ਟੂ` ਦੀ ਮੁਹਿੰਮ ਦਾ ਸਿ਼ਕਾਰ ਹੋਏ ਹਨ। ਇਸ ਮੁਹਿੰਮ ਨਾਲ ਬਹੁਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਦੇ ਪੁਰਾਣੇ ਭੇਤ ਖੁੱਲ੍ਹ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MJ Akbar denies rape charges by US journalist