ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲਵਰ ਨੇੜੇ ਭੀੜ ਨੇ ਅਕਬਰ ਨੂੰ ਗਊ-ਸਮੱਗਲਰ ਸਮਝ ਕੁੱਟ-ਕੁੱਟ ਮਾਰ ਸੁੱਟਿਆ

ਅਲਵਰ ਨੇੜੇ ਭੀੜ ਨੇ ਅਕਬਰ ਨੂੰ ਗਊ-ਸਮੱਗਲਰ ਸਮਝ ਕੁੱਟ-ਕੁੱਟ ਮਾਰ ਸੁੱਟਿਆ

ਰਾਜਸਥਾਨ ਦੇ ਅਲਵਰ ਜਿ਼ਲ੍ਹੇ `ਚ ਸ਼ੁੱਕਰਵਾਰ ਅੱਧੀ ਰਾਤ ਨੂੰ ਭੀੜ ਨੇ ਇੱਕ ਵਿਅਕਤੀ ਨੂੰ ਗਊਆਂ ਦਾ ਸਮੱਗਲਰ ਸਮਝ ਕੇ ਉਸ ਨੁੰ ਕੁੱਟ-ਕੁੱਟ ਕੇ ਮਾਰ ਸੁੱਟਿਆ। ਹਾਲੇ ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਭਾਰਤ `ਚ ਭੀੜਾਂ ਵੱਲੋਂ ਕਾਨੂੰਨ ਹੱਥ `ਚ ਲਏ ਜਾਣ ਦੀਆਂ ਵਾਰਦਾਤਾਂ ਵਧਣ `ਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਤੁਰੰਤ ਰੋਕਣ ਲਈ ਲੋੜੀਂਦੇ ਠੋਸ ਕਦਮ ਚੁੱਕਣ ਲਈ ਕਿਹਾ ਸੀ।


ਮ੍ਰਿਤਕ ਦੀ ਸ਼ਨਾਖ਼ਤ ਅਕਬਰ ਖ਼ਾਨ (28) ਵਜੋਂ ਹੋਈ ਹੈ, ਜੋ ਹਰਿਆਣਾ ਦੇ ਮੇਵਾਤ ਇਲਾਕੇ ਦੀ ਫਿ਼ਰੋਜ਼ਪੁਰ ਝਿਰਕਾ ਤਹਿਸੀਲ ਦੇ ਪਿੰਡ ਕੌਲ ਗਾਓਂ ਦਾ ਰਹਿਣ ਵਾਲਾ ਸੀ। ਉਹ ਦੋ ਗਊਆਂ ਲਿਜਾ ਰਿਹਾ ਸੀ, ਜਦੋਂ ਰਾਮਗੜ੍ਹ ਤਹਿਸੀਲ ਦੇ ਪਿੰਡ ਲਾਲਾਵੰਡੀ ਦੇ ਲੋਕਾਂ ਨੇ ਉਸ `ਤੇ ਹਮਲਾ ਕਰ ਦਿੱਤਾ। ਉਸ ਨਾਲ ਇੱਕ ਹੋਰ ਵਿਅਕਤੀ ਵੀ ਸੀ ਪਰ ਉਹ ਬਚ ਗਿਆ। ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ।


ਪੁਲਿਸ ਅਧਿਕਾਰੀ ਅਨਿਲ ਬੇਨੀਵਾਲ ਨੇ ਦੱਸਿਆ ਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਗਊਆਂ ਦੇ ਸਮੱਗਲਰ ਸਨ ਜਾਂ ਨਹੀਂ। ਲਾਸ਼ ਫਿ਼ਲਹਾਲ ਪੋਸਟਮਾਰਟਮ ਲਈ ਭੇਜੀ ਜਾ ਚੁੱਕੀ ਹੈ। ਪੁਲਿਸ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਦਾ ਜਤਨ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਖ਼ਬਰ ਏਜੰਸੀ ਪੀਟੀਆਈ ਅਨੁਸਾਰ ਅਕਬਰ ਖ਼ਾਨ ਨੂੰ ਰਾਮਗੜ੍ਹ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪਰ ਉਹ ਤਾਂ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਦਮ ਤੋੜ ਗਿਆ ਸੀ।


ਰਾਜਸਥਾਨ ਦੇ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਦੋਸ਼ੀਆਂ ਖਿ਼ਲਾਫ਼ ਕਾਰਵਾਈ ਦਾ ਭਰੋਸਾ ਦਿਵਾਇਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mob lynched a man on suspicion of cow smuggling