ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੀੜ ਹਿੰਸਾ ਉਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚਿੰਤਤ

ਭੀੜ ਹਿੰਸਾ ਉਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚਿੰਤਤ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭੀੜ ਹਿੰਸਾ ਵਰਗੀਆਂ ਘਟਨਾਵਾਂ ਉਤੇ ਮੰਗਲਵਾਰ ਨੂੰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਕੁਝ ਪ੍ਰੇਸ਼ਾਨ ਕਰਨ ਵਾਲਾ ਟ੍ਰੇਂਡ ਦਿਖਾਈ ਦੇ ਰਿਹਾ ਹੈ। ਵਧਦੀ ਅਸਹਿਣਸ਼ੀਲਤਾ, ਫਿਰਕੂ ਧੁਰਵੀਕਰਨ, ਹਿੰਸਕ ਅਪਰਾਧਾਂ ਦੀ ਵਧਦੀਆਂ ਘਟਨਾਵਾਂ ਅਤੇ ਕੁਝ ਭੀੜ ਵੱਲੋਂ ਪ੍ਰੇਰਿਤ ਹਿੰਦਸਾ ਦੀ ਪ੍ਰਵਿਰਤੀਆਂ ਸਾਡੀ ਰਾਜਨੀਤੀ ਨੂੰ ਨੁਕਸਾਨ ਪਹੁੰਚਾਉਣਗੇ।

 

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਬਾਹਰੀ ਅਤੇ ਅੰਦਰੂਨੀ ਨਿੱਜੀ ਸਵਾਰਥਾਂ ਦੇ ਚਲਦਿਆਂ ਭਾਰਤ ਨੂੰ ਵੰਡਣ ਲਈ ਹਿੰਸਾ ਅਤੇ ਸੰਪਰਦਾਇਕ ਆਵੇਗ ਨੂੰ ਉਕਸਾਇਆ ਜਾ ਰਿਹਾ ਹੈ।

 

 

ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਾਜਸਥਾਨ ਵਿਚ ਰਾਜ ਸਭਾ ਦੀ ਇਕ ਸੀਟ ਲਈ ਹੋਈ ਉਪਚੋਣ ਵਿਚ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਗਏ ਹਨ। ਰਾਜ ਸਭਾ ਦੀ ਇਕ ਸੀਟ ਲਈ ਇਕ ਹੀ ਉਮੀਦਵਾਰ ਮਨਮੋਹਨ ਸਿੰਘ ਨੇ ਕਾਗਜ਼ ਦਾਖਲ ਕੀਤੇ ਸਨ। ਨਾਮ ਵਾਪਸੀ ਦੇ ਸਮਾਂ ਨਿਕਲ ਜਾਣ ਬਾਅਦ ਇਕ ਉਮੀਦਵਾਰ ਹੀ ਚੋਣ ਮੈਦਾਨ ਵਿਚ ਰਹਿਣ ਕਾਰਨ ਉਨ੍ਹਾਂ ਨੂੰ ਬਿਨਾਂ ਮੁਕਾਬਲੇ ਜੇਤੂ ਐਲਾਨਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mob violence can only damage our polity says manmohan singh