ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2021 ਦੀ ਮਰਦਮਸ਼ੁਮਾਰੀ ’ਚ ਵਰਤੀ ਜਾਵੇਗੀ ਮੋਬਾਇਲ ਐਪ

2021 ਦੀ ਮਰਦਮਸ਼ੁਮਾਰੀ ’ਚ ਵਰਤੀ ਜਾਵੇਗੀ ਮੋਬਾਇਲ ਐਪ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਹਰ 10 ਸਾਲਾਂ ਬਾਅਦ ਮਰਦਮਸ਼ੁਮਾਰੀ (ਜਨਗਣਨਾ – Census) ਇੱਕ ਅਕਾਊ ਅਭਿਆਸ ਨਹੀਂ ਹੈ। ਇਸੇ ਅਭਿਆਸ ਸਦਕਾ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਦਾ ਹੈ। ਰਾਸ਼ਟਰੀ ਮਰਦਮਸ਼ੁਮਾਰੀ ਰਜਿਸਟਰ (NPR) ਸਰਕਾਰ ਨੂੰ ਦੇਸ਼ ਦੇ ਕਈ ਮੁੱਦਿਆਂ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਸਾਲ 2021 ਦੌਰਾਨ ਜਿਹੜੀ ਮਰਦਮਸ਼ੁਮਾਰੀ ਹੋਵੇਗੀ, ਉਸ ਵਿੱਚ ਮੋਬਾਇਲ ਐਪ ਦੀ ਵੀ ਵਰਤੋਂ ਕੀਤੀ ਜਾਵੇਗੀ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਸਮਾਜਕ ਪ੍ਰਵਾਹ, ਦੇਸ਼ ਦੇ ਅੰਤਿਮ ਵਿਅਕਤੀ ਦੇ ਵਿਕਾਸ ਤੇ ਦੇਸ਼ ਦੇ ਭਵਿੱਖ ਦੇ ਕੰਮਾਂ ਲਈ ਮਰਦਮਸ਼ੁਮਾਰੀ ਹੀ ਇੱਕ ਆਧਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੰਨ 1865 ’ਚ ਸਭ ਤੋਂ ਪਹਿਲੀ ਮਰਦਮਸ਼ੁਮਾਰੀ ਕੀਤੀ ਗਈ ਸੀ; ਤਦ ਤੋਂ ਲੈ ਕ ਹੁਣ ਤੱਕ ਹੁਣ 16ਵੀਂ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ।

 

 

ਕਈ ਤਬਦੀਲੀਆਂ ਤੇ ਨਵੀਂ ਪ੍ਰਣਾਲੀ ਆਉਣ ਤੋਂ ਬਾਅਦ ਐਤਕੀਂ ਮਰਦਮਸ਼ੁਮਾਰੀ ਡਿਜੀਟਲ ਹੋਵੇਗੀ। ਉਨ੍ਹਾਂ ਕਿਹਾ ਕਿ ਸਾਲ 2014 ਦੌਰਾਨ ਸ੍ਰੀ ਨਰਿੰਦਰ ਮੋਦੀ ਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਾਡੇ ਸੋਚਣ ਦੀ ਸਮਰੱਥਾ ਵਿੱਚ ਤਬਦੀਲੀ ਹੋਣ ਲੱਗ ਪਈ ਹੈ। ਦੇਸ਼ ਨੂੰ ਸਮੱਸਿਆਵਾਂ ਤੋਂ ਮੁਕਤ ਕੀਤਾ ਜਾਵੇ, ਅਜਿਹੀ ਯੋਜਨਾਬੰਦੀ ਦੀ ਸ਼ੁਰੂਆਤ 2014 ਤੋਂ ਬਾਅਦ ਹੋਈ।

 

 

ਸ੍ਰੀ ਸ਼ਾਹ ਨੇ ਕਿਹਾ ਕਿ ਇਸ ਤੋਂ ਮਰਦਮਸ਼ੁਮਾਰੀ ਰਜਿਸਟਰ ਦੇ ਸਹੀ ਉਪਯੋਗ ਦੀ ਸ਼ੁਰੂਆਤ ਹੋਈ। ਉਨ੍ਹਾਂ ਕਿਹਾ ਕਿ ‘ਬੇਟੀ ਬਚਾਓ – ਬੇਟੀ ਪੜ੍ਹਾਓ’ ਜਿਹੀ ਯੋਜਨਾ ਵੀ ਮਰਦਮਸ਼ੁਮਾਰੀ ਤੋਂ ਹੀ ਜਨਮ ਲੈਂਦੀ ਹੈ। ਘੱਟ ਲਿੰਗ–ਅਨੁਪਾਤ ਵਾਲੇ ਰਾਜਾਂ ਵਿੱਚ ਜਾਗਰੂਕਤਾ ਫੈਲਾਉਣ, ਗਰਭਪਾਤ ਦੇ ਕਾਨੂੰਨ ਨੂੰ ਸਖ਼ਤ ਬਣਾਉਣ ਜਿਹੇ ਕਈ ਜਤਨ ਕੀਤੇ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mobile App to be used during Census 2021