ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੱਦਾਖ 'ਚ ਮੋਬਾਈਲ ਇੰਟਰਨੈਟ ਸ਼ੁਰੂ ; ਕਸ਼ਮੀਰ 'ਚ ਛੇਤੀ ਹੀ ਬਰਾਡਬੈਂਡ ਦੀ ਹੋਵੇਗੀ ਸ਼ੁਰੂਆਤ

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਜ਼ਿਲ੍ਹਾ ਕਾਰਗਿਲ ਅਤੇ ਦਰਾਸ 'ਚ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਨੇ 145 ਦਿਨ ਬਾਅਦ ਮੋਬਾਈਲ ਇੰਟਰਨੈਟ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਲੇਹ 'ਚ ਇਹ ਸੇਵਾ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਕਸ਼ਮੀਰ 'ਚ ਵੀ ਬਰਾਡਬੈਂਡ ਸੇਵਾ ਸ਼ੁਰੂ ਕਰਨ ਦੀ ਜੋ ਤਿਆਰੀ ਕੀਤੀ ਗਈ ਹੈ, ਉਸ ਤਹਿਤ ਲੋਕਾਂ ਨੂੰ ਸ਼ਰਤਾਂ ਮੰਨਣ ਲਈ ਹਲਫਨਾਮਾ ਦੇਣਾ ਹੋਵੇਗਾ।
 

5 ਅਗੱਸਤ ਨੂੰ ਸੂਬੇ ਦੇ ਦੋ ਟੁਕੜੇ ਕਰਨ ਅਤੇ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਨੂੰ 31 ਅਕਤੂਬਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵੰਡ ਦਿੱਤਾ ਗਿਆ ਸੀ। ਲੱਦਾਖ ਦੇ ਕਾਰਗਿਲ 'ਚ ਪੁਨਰਗਠਨ ਦੇ ਮੁੱਦੇ 'ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਹਿੰਸਾ ਭੜਕਾਉਣ ਦੀ ਕੋਸ਼ਿਸ਼ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਇੱਥੇ ਮੋਬਾਈਲ ਇੰਟਰਨੈਟ ਬੰਦ ਕਰ ਦਿੱਤਾ ਸੀ। 
 

ਹਾਲਾਂਕਿ ਲੱਦਾਖ 'ਚ ਇਸ ਦੌਰਾਨ ਬਰਾਡਬੈਂਡ ਸੇਵਾ ਬਹਾਲ ਰੱਖੀ ਗਈ ਸੀ। ਲੇਹ 'ਚ ਲਗਭਗ ਇੱਕ ਹਫਤੇ ਤਕ ਮੋਬਾਈਲ ਇੰਟਰਨੈਟ ਬੰਦ ਰਹੇ। ਹਾਲਾਂਕਿ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣਾ ਇੱਥੇ ਦੇ ਲੋਕਾਂ ਦੀ ਮੰਗ ਰਹੀ ਹੈ। ਇਸ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਸ਼ਾਂਤੀਪੂਰਨ ਮਾਹੌਲ ਤੋਂ ਬਾਅਦ ਇਹ ਸੇਵਾ ਬਹਾਲ ਕਰ ਦਿੱਤੀ ਹੈ। 
 

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਸੂਬੇ ਲੱਦਾਖ 'ਚ ਪੂਰੀ ਸ਼ਾਂਤੀ ਦਾ ਮਾਹੌਲ ਹੈ। ਆਮ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ 'ਚ ਲੱਗੇ ਹੋਏ ਹਨ। ਇਸ ਲਈ ਸੁਰੱਖਿਆ ਏਜੰਸੀਆਂ ਤੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਫੀਡਬੈਕ ਤੋਂ ਬਾਅਦ ਜ਼ਿਲ੍ਹਾ ਕਾਰਗਿਲ ਅਤੇ ਦਰਾਸ 'ਚ ਮੋਬਾਈਲ ਇੰਟਰਨੈਟ ਸੇਵਾ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ।
 

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ 4 ਅਗੱਸਤ ਦੀ ਅੱਧੀ ਰਾਤ ਨੂੰ ਪ੍ਰਸ਼ਾਸਨ ਨੇ ਜੰਮੂ-ਕਸ਼ਮੀਰ ਪੁਨਰਗਠਨ ਕਾਨੂੰਨ 2019 ਨੂੰ ਲਾਗੂ ਕੀਤੇ ਜਾਣ ਦੇ ਮੱਦੇਨਜ਼ਰ ਸਾਰੀਆਂ ਟੈਲੀਫੋਨ ਤੇ ਇੰਟਰਨੈਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mobile internet starts in ladakh after 145 days