ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੰਗ ਗਲੀਆਂ–ਮੁਹੱਲਿਆਂ ’ਚ ਕੋਰੋਨਾ ਸੈਂਪਲ ਲਈ ਨਵਾਂ ਮੋਬਾਇਲ ਕਿਓਸਕ

ਤੰਗ ਗਲੀਆਂ–ਮੁਹੱਲਿਆਂ ’ਚ ਕੋਰੋਨਾ ਸੈਂਪਲ ਲਈ ਨਵਾਂ ਮੋਬਾਇਲ ਕਿਓਸਕ

ਤ੍ਰਿਪੁਰਾ ਸੂਬੇ ਦੀ ਰਾਜਧਾਨੀ ਅਗਰਤਲਾ ਸਮਾਰਟ ਸਿਟੀ ਨੇ ਕੋਵਿਡ–19 ਦੇ ਸੈਂਪਲ ਇਕੱਠੇ ਕਰਨ ਲਈ ਇੱਕ ਮੋਬਾਇਲ ਕਿਓਸਕ ਤਿਆਰ ਕਰ ਕੇ ਨਗਰ ਦੇ ਚੀਫ਼ ਮੈਡੀਕਲ ਅਫ਼ਸਰ (ਸੀਐੱਮਓ – CMO) ਨੂੰ ਸੌਂਪਿਆ ਹੈ।

 

 

ਇਹ ਕਿਓਸਕ ਸੈਂਪਲ ਲੈਣ ਵਾਲੇ ਡਾਕਟਰ ਦੀ ਸੁਰੱਖਿਆ ਯਕੀਨੀ ਬਣਾਉਂਦਾ ਹੈ ਅਤੇ ‘ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ’ (ਪੀਪੀਈ – PPE) ਨੂੰ ਅਜਾਈਂ ਜਾਣ ਤੋਂ ਬਚਾਉਂਦਾ ਹੈ। ਇਹ ਪਹਿਲਕਦਮੀ ਕੋਵਿਡ–19 ਵਿਰੁੱਧ ਜੰਗ ਵਿੱਚ ਅਗਰਤਲਾ ਦਾ ਇੱਕ ਵੱਡਾ ਕਦਮ ਹੈ।

 

 

ਤਿਪਹੀਆ ਵਾਹਨ ਉੱਤੇ ਬਣਿਆ ਇਹ ਕਿਓਸਕ ਤੰਗ ਗਲੀਆਂ ਵਿੱਚੋਂ ਦੀ ਵੀ ਲੰਘ ਸਕਦਾ ਹੈ ਤੇ ਲੋਕਾਂ ਤੋਂ ਖੁਦ ਵੀ ਸੈਂਪਲ ਇਕੱਠੇ ਕਰਨ ਵਿੱਚ ਮਦਦ ਕਰਦਾ ਹੈ। ਸੈਂਪਲ ਦੇਣ ਲਈ ਮਰੀਜ਼ਾਂ ਨੂੰ ਹਸਪਤਾਲ ਆਉਣ ਦੀ ਲੋੜ ਨਹੀਂ ਪੈਂਦੀ।

 

 

ਇਹ ਕਿਓਸਕ ਬਹੁਤ ਘੱਟ ਸਮੇਂ ਵਿੱਚ ਵੱਡੀ ਗਿਣਤੀ ਲੋਕਾਂ ਦੀ ਟੈਸਟਿੰਗ ਦੀ ਸੁਵਿਧਾ ਵੀ ਦਿੰਦਾ ਹੈ। ਇਹ ਪਹਿਲਕਦਮੀ ਮਿਊਂਸਪਲ ਕਮਿਸ਼ਨਰ, ਅਗਰਤਲਾ ਨਗਰ ਨਿਗਮ ਦੀ ਹੈ, ਜੋ ਅਗਰਤਲਾ ਸਮਾਰਟ ਸਿਟੀ ਲਿਮਿਟੇਡ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ – CEO) ਵੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਜਦ ਤੋਂ ਕੋਰੋਨਾ ਵਾਇਰਸ ਦਾ ਸੰਕਟ ਆਇਆ ਹੈ, ਤਦ ਤੋਂ ਹੀ ਭਾਰਤ ’ਚ ਕਈ ਥਾਵਾਂ ’ਤੇ ਇਸ ਦੇ ਖਾਤਮੇ ਲਈ ਨਵੀਂਆਂ ਖੋਜਾਂ ਸ਼ੁਰੂ ਹੋ ਗਈਆਂ ਹਨ।

 

 

ਬਹੁਤ ਸਾਰੇ ਇਨੋਵੇਟਿਵ ਵਿਗਿਆਨੀਆਂ ਤੇ ਹੋਰ ਖੋਜਕਾਰਾਂ ਨੇ ਆਪੋ–ਆਪਣੇ ਹਿਸਾਬ ਨਾਲ ਬਣਦਾ ਯੋਗਦਾਨ ਪਾਇਆ ਹੈ ਤੇ ਲਗਾਤਾਰ ਪਾ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mobile Kiosk to take Corona Samples in Narrow Lanes