ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਬਾਇਲ ਫ਼ੋਨ ’ਤੇ ਗੱਲ ਕਰਨਾ ਹੋ ਸਕਦੈ ਹੋਰ ਮਹਿੰਗਾ

ਮੋਬਾਇਲ ਫ਼ੋਨ ’ਤੇ ਗੱਲ ਕਰਨਾ ਹੋ ਸਕਦੈ ਹੋਰ ਮਹਿੰਗਾ

ਮੋਬਾਇਲ ਫ਼ੋਨ ’ਤੇ ਗੱਲ ਕਰਨਾ ਹੁਣ ਹੋਰ ਮਹਿੰਗਾ ਹੋ ਸਕਦਾ ਹੈ। ਅਜਿਹਾ ਭਾਰਤ ਦੀ ਟੈਲੀਕਾਮ ਰੈਗੂਲੇਟਰੀ ਅਥਾਰਟੀ (TRAI) ਨੂੰ 31 ਦਸੰਬਰ, 2020 ਤੱਕ ਵਧਾਉਣ ਦੇ ਫ਼ੈਸਲੇ ਨਾਲ ਹੋ ਸਕਦਾ ਹੈ।

 

 

ਮੰਗਲਵਾਰ ਨੂੰ ਟ੍ਰਾਈ ਨੇ ਕਿਸੇ ਆਪਰੇਟਰ ਦੇ ਨੈੱਟਵਰਕ ਤੋਂ ਦੂਜੇ ਨੈੱਟਵਰਕ ਉੱਤੇ ਕੀਤੀ ਜਾਣ ਵਾਲੀ ਮੋਬਾਇਲ ਕਾੱਲ ਉੱਤੇ ਛੇ ਪੈਸੇ ਪ੍ਰਤੀ ਮਿੰਟ ਦੇ ਚਾਰਜ ਨੂੰ ਇੱਕ ਸਾਲ ਲਈ ਵਧਾਉਣ ਦੀ ਹਦਾਇਤ ਜਾਰੀ ਕੀਤੀ।

 

 

ਟੈਲੀਕਾਮ ਰੈਗੂਲੇਟਰੀ ਅਥਾਰਟੀ ਆੱਫ਼ ਇੰਡੀਆ (ਟ੍ਰਾਈ) ਨੇ ਦੂਜੇ ਨੈੱਟਵਰਕ ਉੱਤੇ ਕਾਲਿੰਗ ਲਈ ਇੰਟਰ–ਕੁਨੈਕਟ ਯੂਜ਼ੇਜ ਚਾਰਜ (IUC) ਖ਼ਤਮ ਕਰਨ ਦਾ ਪ੍ਰਸਤਾਵ ਇੱਕ ਸਾਲ ਲਈ ਟਾਲ਼ ਦਿੱਤਾ। ਭਾਵ ਹੁਣ ਖਪਤਕਾਰਾਂ ਨੂੰ ਆਪਣੇ ਆਪਰੇਟਰ ਤੋਂ ਇਲਾਵਾ ਕਿਸੇ ਹੋਰ ਕੰਪਨੀ ਦੇ ਨੰਬਰ ਉੱਤੇ ਕਾਲ ਕਰਨ ਉੱਤੇ 6 ਪੈਸੇ ਪ੍ਰਤੀ ਮਿੰਟ ਦਾ ਚਾਰਜ ਲਗਾਤਾਰ ਦੇਣਾ ਹੋਵੇਗਾ।

 

 

ਇਸ ਫ਼ੈਸਲੇ ਨਾਲ ਜੀਓ ਦੇ ਗਾਹਕਾਂ ਲਈ ਹੋਰ ਨੈੱਟਵਰਕ ਉੱਤੇ ਕਾਲਿੰਗ ਮੁੜ ਮੁਫ਼ਤ ਹੋਣ ਦੀਆਂ ਆਸਾਂ ਨੂੰ ਵੱਡਾ ਝਟਕਾ ਲੱਗਾ ਹੈ। ਅਕਤੂਬਰ ਮਹੀਨੇ ਤੋਂ ਜੀਓ ਫ਼੍ਰੀ ਕਾਲਿੰਗ ਦੀ ਸਹੂਲਤ ਖ਼ਤਮ ਕਰ ਕੇ ਦੂਜੇ ਨੈੱਟਵਰਕ ਉੱਤੇ ਆਊਟਗੋਇੰਗ ਲਈ 6 ਪੈਸੇ ਪ੍ਰਤੀ ਮਿੰਟ IUC ਲਾਗੂ ਕਰ ਚੁੱਕੀ ਹੈ।

 

 

ਉਸ ਨੇ ਕਿਹਾ ਸੀ ਕਿ ਹੁਣ IUC ਚਾਰਜ ਖ਼ਤਮ ਹੋ ਜਾਣਗੇ, ਤਾਂ ਉਹ ਮੁੜ ਸਾਰੇ ਨੈੱਟਵਰਕ ਉੱਤੇ ਕਾਲਿੰਗ ਮੁਫ਼ਤ ਕਰ ਦੇਵੇਗੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mobile Phone calls may be dearer again