ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਹਾੜ ਜੇਲ੍ਹ 'ਚ ਬੰਦ ਓਮ ਪ੍ਰਕਾਸ਼ ਚੌਟਾਲਾ ਦੇ ਕਮਰੇ 'ਚੋਂ ਮਿਲਿਆ ਮੋਬਾਈਲ ਫ਼ੋਨ ਅਤੇ ਇਹ ਸਾਮਾਨ

ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਜਾਂਚ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਇਕ ਸੈੱਲ ਵਿੱਚੋਂ ਇਕ ਮੋਬਾਈਲ ਫ਼ੋਨ ਮਿਲਿਆ ਹੈ।ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਸਬੰਧੀ ਜਾਣਕਾਰੀ ਦਿੱਤੀ।

 

ਤਿਹਾੜ ਦੇ ਐਡੀਸ਼ਨਲ ਇੰਸਪੈਕਟਰ ਜਨਰਲ ਰਾਜ ਕੁਮਾਰ ਅਨੁਸਾਰ ਵੀਰਵਾਰ ਨੂੰ ਇੱਕ ਤਲਾਸ਼ੀ ਮੁਹਿੰਮ ਦੌਰਾਨ ਇੱਕ ਮੋਬਾਈਲ ਫ਼ੋਨ, ਇੱਕ ਚਾਰਜਰ, ਇਕ ਪਾਊਚ ਖੈਨੀ ਅਤੇ ਇਕ ਤਾਰ ਜੇਲ੍ਹ ਦੇ ਕਮਰੇ ਤੋਂ ਬਰਾਮਦ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚੌਟਾਲਾ ਦੇ ਇਕੋ ਸੈੱਲ ਵਿੱਚ ਬੰਦ ਰਮੇਸ਼ ਨੇ ਦਾਅਵਾ ਕੀਤਾ ਕਿ ਇਹ ਸਾਰਾ ਸਾਮਾਨ ਉਸ ਦਾ ਹੈ। 

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਉਸ ਨੇ ਦੱਸਿਆ ਕਿ ਮੋਬਾਈਲ ਫ਼ੋਨ ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਜਾਂਚ ਵਿੱਚ ਫ਼ੋਨ ਰਾਹੀਂ ਕੀਤੀ ਕਾਲਿੰਗ ਦਾ ਪਤਾ ਚੱਲੇਗਾ।


ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਨੂੰ ਅਧਿਆਪਕ ਭਰਤੀ ਘੁਟਾਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। 21 ਦਿਨ ਤੱਕ ਬਾਹਰ ਰਹਿਣ ਤੋਂ ਬਾਅਦ ਚੌਟਾਲਾ ਬੁੱਧਵਾਰ ਨੂੰ ਜੇਲ੍ਹ 'ਚ ਵਾਪਸ ਪਰਤੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mobile phone found from former Haryana CM Om Prakash Chautala s prison cell in Tihar Jail