ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲ ਗਿਆ ਸ਼ਰਜੀਲ ਇਮਾਮ ਦਾ ਮੋਬਾਇਲ ਫ਼ੋਨ

ਮਿਲ ਗਿਆ ਸ਼ਰਜੀਲ ਇਮਾਮ ਦਾ ਮੋਬਾਇਲ ਫ਼ੋਨ

ਸ਼ਰਜੀਲ ਇਮਾਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਹੁਣ ਉਸ ਦਾ ਫ਼ੋਨ ਵੀ ਬਰਾਮਦ ਕਰ ਲਿਆ ਹੈ। ਇਸ ਫ਼ੋਨ ਤੋਂ ਕਈ ਤਰ੍ਹਾਂ ਦੀਆਂ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ।

 

 

ਦੱਸਿਆ ਜਾ ਰਿਹਾ ਹੈ ਕਿ ਇਹ ਫ਼ੋਨ ਉਸ ਦੇ ਬਿਹਾਰ ਸਥਿਤ ਘਰ ’ਚੋਂ ਹੀ ਬਰਾਮਦ ਹੋਇਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਸ਼ਰਜੀਲ ਨੂੰ ਲੈ ਕੇ ਉਸ ਦੇ ਘਰ ਪੁੱਜੀ ਹੈ ਤੇ ਉਸੇ ਦੌਰਾਨ ਮੋਬਾਇਲ ਫ਼ੋਨ ਵੀ ਬਰਾਮਦ ਕੀਤਾ ਗਿਆ ਹੈ।

 

 

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਸ਼ਰਜੀਲ ਇਮਾਮ ਨੂੰ ਲੰਘੇ ਬੁੱਧਵਾਰ ਦੁਪਹਿਰੇ ਹੀ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਵਾਪਸ ਦਿੱਲੀ ਲੈ ਆਈ ਸੀ ਸ਼ਰਜੀਲ ਦੀ ਗ੍ਰਿਫ਼ਤਾਰੀ ਉਸ ਦੀ ਪ੍ਰੇਮਿਕਾ ਨੇ ਵੱਡੀ ਭੂਮਿਕਾ ਨਿਭਾਈ ਹੈ ਦੋ ਦਿਨ ਪਹਿਲਾਂ ਬਿਹਾਰ ਛਾਪੇਮਾਰੀ ਕਰਨ ਪੁੱਜੀ 5 ਮੈਂਬਰਾਂ ਦੀ ਪੁਲਿਸ ਟੀਮ ਨੂੰ ਜਾਂਚ ਦੌਰਾਨ ਸ਼ਰਜੀਲ ਤੇ ਉਸ ਦੀ ਪ੍ਰੇਮਿਕਾ ਦੇ ਸੰਪਰਕ ਵਿੱਚ ਹੋਣ ਦੀ ਗੱਲ ਪਤਾ ਚੱਲੀ ਸੀ; ਜਿਸ ਤੋਂ ਬਾਅਦ ਪੁਲਿਸ ਨੇ ਉਸ ਨਾਲ ਸੰਪਰਕ ਕੀਤਾ ਤੇ ਉਸ ਦੀ ਮਦਦ ਨਾਲ ਸ਼ਰਜੀਲ ਨੂੰ ਗ੍ਰਿਫ਼ਤਾਰ ਕੀਤਾ

 

 

ਪੁਲਿਸ ਟੀਮ ਨੇ ਸੋਮਵਾਰ ਰਾਤ ਨੂੰ ਸ਼ਰਜੀਲ ਦੇ ਦੋਸਤ ਅਤੇ ਭਰਾ ਨੂੰ ਹਿਰਾਸਤ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਸ਼ਰਜੀਲ ਜ਼ਮੀਨਦੋਜ਼ (ਅੰਡਰਗ੍ਰਾਊਂਡ) ਹੋਣ ਤੋਂ ਬਾਅਦ ਕੇਵਲ ਆਪਣੀ ਪ੍ਰੇਮਿਕਾ ਦੇ ਸੰਪਰਕ ਵਿੱਚ ਸੀ। ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਉਸ ਦੀ ਪ੍ਰੇਮਿਕਾ ਨਾਲ ਸੰਪਰਕ ਕੀਤਾ

 

 

ਸ਼ਰਜੀਲ ਦੀ ਪ੍ਰੇਮਿਕਾ ਨੇ ਉਸ ਨੂੰ ਫ਼ੋਨ ਕਰ ਕੇ ਮਲਿਕ ਟੋਲਾ ਪਿੰਡ ਕੋਲ ਇਮਾਮਬਾੜਾ ਮਿਲਣ ਲਈ ਸੱਦਿਆ। ਜਿੱਥੇ ਪੁਲਿਸ ਨੇ ਉਸ ਨੂੰ ਜਾਲ਼ ਵਿਛਾ ਕੇ ਗ੍ਰਿਫ਼ਤਾਰ ਕੀਤਾ। ਸ਼ਰਜੀਲ ਦੀ ਪ੍ਰੇਮਿਕਾ ਨੇ ਉਸ ਦੀ ਗ੍ਰਿਫ਼ਤਾਰੀ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਪਰ ਤਦ ਉਸ ਦਾ ਮੋਬਾਇਲ ਫ਼ੋਨ ਉਸ ਕੋਲ ਨਹੀਂ ਮਿਲਿਆ ਸੀ।

 

 

ਸ਼ਰਜੀਲ ਦੀ ਗ੍ਰਿਫ਼ਤਾਰੀ ਲਈ ਬਿਹਾਰ ਪੁੱਜੀ ਦਿੱਲੀ ਪੁਲਿਸ ਦੀ ਅਪਰਾਧ ਸ਼ਾਖ਼ਾ ਦੀ ਟੀਮ ਦੇ ਮੈਂਬਰਾਂ ਦੀ ਬਿਹਾਰ ਪੁਲਿਸ ਨਾਲ ਝੜਪ ਵੀ ਹੋ ਗਈ ਸੀ। ਸੋਮਵਾਰ ਦੀ ਰਾਤ ਨੂੰ ਜਦੋਂ ਦਿੱਲੀ ਪੁਲਿਸ ਸ਼ਰਜੀਲ ਦੇ ਘਰ ਛਾਪੇਮਾਰੀ ਲਈ ਪੁੱਜੀ ਸੀ, ਤਾਂ ਸਥਾਨਕ ਪੁਲਿਸ ਉਸ ਦੇ ਨਾਲ ਨਹੀਂ ਸੀ। ਪਿੰਡ ਦੇ ਲੋਕਾਂ ਨੂੰ ਖ਼ਬਰ ਮਿਲਣਤੇ ਸਥਾਨਕ ਪੁਲਿਸ ਉੱਥੇ ਪੁੱਜੀ ਸਤੇ ਦਿੱਲੀ ਪੁਲਿਸ ਨਾਲ ਉਲਝ ਗਈ

 

 

ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਨੂੰ ਸ਼ਰਜੀਲ ਦੀ ਕਾਲ ਡਿਟੇਲ ਤੋਂ 450 ਸ਼ੱਕੀ ਨੰਬਰ ਮਿਲੇ ਹਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਨੰਬਰਾਂ ਜਾਮੀਆ, ਅਲੀਗੜ੍ਹ ਹਿੰਸਾ ਨਾਲ ਜੁੜੇ ਲੋਕ ਸ਼ਾਮਲ ਹੋ ਸਕਦੇ ਹਨ। ਇਸੇ ਲਈ ਪੁਲਿਸ ਨੇ ਇਨ੍ਹਾਂ ਸਾਰੇ ਨੰਬਰਾਂ ਨੂੰ ਜਾਂਚ ਦੇ ਘੇਰੇ ਰੱਖਿਆ ਹੈ। ਇਨ੍ਹਾਂ ਸਭਨਾਂ ਲੋਕਾਂ ਬਾਰੇ ਸ਼ਰਜੀਲ ਤੋਂ ਪੁੱਛਗਿੱਛ ਚੱਲੇਗੀ

 

 

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸ਼ਰਜੀਲ ਦੇ ਦੋਸਤਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਹ ਕਨੱਹੀਆ ਦੇ ਗੁੱਟ ਦਾ ਵਿਰੋਧੀ ਸੀ ਤੇ ਅਕਸਰ ਕਨਹੱਈਆ ਦੇ ਗੁੱਟ ਵੱਲੋਂ JNU ’ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਦਾ ਵਿਰੋਧ ਕਰਦਾ ਰਹਿੰਦਾ ਸੀ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mobile Phone of Sharjeel Imam found