ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਦਸੰਬਰ ਤੋਂ ਮਹਿੰਗਾ ਹੋ ਜਾਵੇਗਾ ਮੋਬਾਇਲ ਫ਼ੋਨ ’ਤੇ ਗੱਲ ਕਰਨਾ

1 ਦਸੰਬਰ ਤੋਂ ਮਹਿੰਗਾ ਹੋ ਜਾਵੇਗਾ ਮੋਬਾਇਲ ਫ਼ੋਨ ’ਤੇ ਗੱਲ ਕਰਨਾ

ਜੇ ਤੁਸੀਂ ਵੋਡਾਫ਼ੋਨ–ਆਈਡੀਆ ਜਾਂ ਏਅਰਟੈਲ ਦੇ ਖਪਤਕਾਰ ਹੋ, ਤਾਂ 1 ਦਸੰਬਰ, 2019 ਤੋਂ ਮੋਬਾਇਲ ਉੱਤੇ ਗੱਲ ਕਰਨੀ ਮਹਿੰਗੀ ਹੋ ਜਾਵੇਗੀ। ਮੋਬਾਇਲ ਕੰਪਨੀਆਂ ਨੇ ਕੱਲ੍ਹ ਸੋਮਵਾਰ ਨੂੰ ਇਹ ਐਲਾਨ ਕਰ ਦਿੱਤਾ ਸੀ।

 

 

ਵਿੱਤੀ ਸੰਕਟ ਕਾਰਨ ਵੋਡਾਫ਼ੋਨ–ਆਈਡੀਆ ਤੇ ਏਅਰਟੈਲ ਨੇ ਇੱਕ ਦਸੰਬਰ ਤੋਂ ਮੋਬਾਇਲ ਸੇਵਾ ਦੀਆਂ ਦਰਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਦੋਵੇਂ ਕੰਪਨੀਆਂ ਹਾਲੇ ਇਹ ਨਹੀਂ ਦੱਸਿਆ ਕਿ ਮੋਬਾਇਲ ਫ਼ੋਨ ਦਰਾਂ ਵਿੱਚ ਕਿੰਨਾ ਵਾਧਾ ਹੋਵੇਗਾ।

 

 

ਦੂਰਸੰਚਾਰ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਮਹੀਨਿਆਂ ਅੰਦਰ ਜੀਓ ਦੇ ਖਪਤਕਾਰਾਂ ਨੂੰ ਵੀ ਵੱਧ ਖ਼ਰਚਾ ਕਰਨਾ ਪਵੇਗਾ।

 

 

ਇਸ ਦਾ ਕਾਰਨ ਕਾੱਲ ਜੋੜਨ ਦੀ ਫ਼ੀਸ (IUC) ਫ਼ੀਸ ਖ਼ਤਮ ਨਾ ਹੋਣਾ ਹੋਵੇਗਾ। ਟੈਲੀਕਾਮ ਰੈਗੂਲੇਟਰੀ ਅਥਾਰਟੀ (ਟ੍ਰਾਈ) ਵੱਲੋਂ ਇਸ ਵਿਵਾਦਗ੍ਰਸਤ ਮੁੱਦੇ ਉੱਤੇ ਆਪਣੀ ਰਾਇ ਇਸ ਮਹੀਨੇ ਦੇ ਅੰਤ ਤੱਕ ਦਿੱਤੇ ਜਾਣ ਦੀ ਆਸ ਹੈ।

 

 

ਮੰਨਿਆ ਜਾ ਰਿਹਾ ਹੈ ਕਿ ਵੋਡਾ–ਆਈਡੀਆ ਤੇ ਏਅਰਟੈਲ ਦੇ ਵਿਰੋਧ ਕਾਰਨ ਇਹ ਫ਼ੀਸ ਜਾਰੀ ਰਹੇਗੀ। ਉੱਧਰ, ਰਿਲਾਇੰਸ ਜੀਓ ਨੇ ਕਿਹਾ ਸੀ ਕਿ ਜੇ ਆਈਯੂਸੀ ਖ਼ਤਮ ਕਰਨ ਦੀ ਤਰੀਕ ਇੱਕ ਜਨਵਰੀ ਤੋਂ ਅੱਗੇ ਵਧਾਈ ਜਾਂਦੀ ਹੈ, ਤਾਂ ਇਸ ਨਾਲ ਮੁਫ਼ਤ ਵਾਇਸ ਕਾੱਲ ਦਾ ਦੌਰ ਖ਼ਤਮ ਹੋ ਜਾਵੇਗਾ ਤੇ ਫ਼ੀਸ ਦਰਾਂ ਵਿੱਚ ਵਾਧਾ ਹੋ ਸਕਦਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਵੋਡਾਫ਼ਸਨ–ਆਈਡੀਆ ਨੂੰ ਚਾਲੂ ਵਿੱਤੀ ਵਰ੍ਹੇ ਦੌਰਾਨ 50,922 ਕਰੋੜ ਰੁਪਏ ਦਾ ਏਕੀਕ੍ਰਿਤ ਘਾਟਾ ਹੋਇਆ ਹੈ। ਕਿਸੇ ਭਾਰਤੀ ਕੰਪਨੀ ਨੂੰ ਇੱਕ ਤਿਮਾਹੀ ਦੌਰਾਨ ਪਹਿਲਾਂ ਕਦੇ ਇੰਨਾ ਵੱਡਾ ਘਾਟਾ ਨਹੀਂ ਪਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mobile Phone tariffs to be dearer from 1st December