ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਤੇ ਜਿਨਪਿੰਗ ਗੱਲਬਾਤ ਵਪਾਰ ਵਾਧੇ ਤੋਂ ਲੈ ਕੇ ਅੱਤਵਾਦ ਦੇ ਖ਼ਾਤਮੇ ਤੱਕ ’ਤੇ ਕੇਂਦ੍ਰਿਤ

ਮੋਦੀ ਤੇ ਜਿਨਪਿੰਗ ਗੱਲਬਾਤ ਵਪਾਰ ਵਾਧੇ ਤੋਂ ਲੈ ਕੇ ਅੱਤਵਾਦ ਦੇ ਖ਼ਾਤਮੇ ਤੱਕ ’ਤੇ ਕੇਂਦ੍ਰਿਤ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅੱਜ ਭਾਰਤ ਦੌਰੇ ਦਾ ਸਨਿੱਚਰਵਾਰ ਨੂੰ ਦੂਜਾ ਦਿਨ ਹੈ। ਸ੍ਰੀ ਜਿਨਪਿੰਗ ਦੀ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਅੱਜ ਦੀ ਗੱਲਬਾਤ ਸ਼ੁਰੂ ਹੋ ਗਈ ਹੈ। ਦੋਵੇਂ ਆਗੂ ਕੋਵਲਮ ਦੇ ਕੋਵ ਰਿਜ਼ੌਰਟ ’ਚ ਮਿਲੇ। ਸ਼ੁੱਕਰਵਾਰ ਨੂੰ ਇਨ੍ਹਾਂ ਦੋਵੇਂ ਆਗੂਆਂ ਨੇ ਵਪਾਰ ਵਧਾਉਣ ਤੋਂ ਲੈ ਕੇ ਦਹਿਸ਼ਤਗਰਦੀ ਦਾ ਜ਼ੋਰਦਾਰ ਢੰਗ ਨਾਲ ਟਾਕਰਾ ਕਰਨ ਜਿਹੇ ਅਹਿਮ ਮੁੱਦਿਆਂ ਉੱਤੇ ਗੱਲਬਾਤ ਕੀਤੀ ਸੀ। ਅੱਜ ਦੀ ਗੱਲਬਾਤ ਉਸ ਤੋਂ ਅੱਗੇ ਸ਼ੁਰੂ ਹੋਈ।

 

 

ਅੱਜ ਸ੍ਰੀ ਮੋਦੀ ਤੇ ਸ੍ਰੀ ਜਿਨਪਿੰਗ ਵਿਚਾਲੇ ਮਾਮੱਲਾਪੁਰਮ ਦੇ ਸਮੁੰਦਰੀ ਕੰਢੇ ਉੱਤੇ ਬਣੇ ਇੱਕ ਸ਼ਾਹੀ ਰਿਜ਼ੌਰਟ ‘ਫ਼ਿਸ਼ਰਮੈਨ’ਜ਼ ਕੋਵ’ ’ਚ ਚੱਲ ਰਹੀ ਗੱਲਬਾਤ ਤਿੰਨ ਘੰਟੇ ਤੱਕ ਵੀ ਜਾਰੀ ਰਹਿ ਸਕਦੀ ਹੈ।

 

 

ਇਹ ਖ਼ਬਰ ਲਿਖੇ ਜਾਣ ਤੱਕ ਦੋਵਾਂ ਨਾਲ ਅਨੁਵਾਦਕਾਂ/ਦੁਭਾਸ਼ੀਆਂ ਤੋਂ ਇਲਾਵਾ ਹੋਰ ਕੋਈ ਮੌਜੂਦ ਨਹੀਂ ਹੈ। ਉਹ ਪਹਿਲਾਂ ਇੱਕ ਘੰਟਾ ਕੱਚ ਦੇ ਬਣੇ ਆਰਜ਼ੀ ਢਾਂਚੇ ਅੰਦਰ ਬੈਠੇ ਤੇ ਫਿਰ ਦੋਵੇਂ ਦੇਸ਼ਾਂ ਦੇ ਵਫ਼ਦਾਂ ਦੀ ਆਪਸੀ ਮੀਟਿੰਗ ਸ਼ੁਰੂ ਹੋਈ।

 

 

ਅੱਜ ਸ੍ਰੀ ਜਿਨਪਿੰਗ ਅੱਜ ਦੁਪਹਿਰ ਦਾ ਖਾਣਾ ਵੀ ਸ੍ਰੀ ਮੋਦੀ ਨਾਲ ਹੀ ਖਾਣਗੇ। ਇਨ੍ਹਾਂ ਸਾਰੀਆਂ ਵਾਰਤਾਵਾਂ ਤੋਂ ਬਾਅਦ ਦੋਵੇਂ ਧਿਰਾਂ ਵੱਲੋਂ ਵੱਖੋ–ਵੱਖਰੇ ਬਿਆਨ ਵੀ ਜਾਰੀ ਕੀਤੇ ਜਾਣਗੇ। ਉਸ ਤੋਂ ਪਿੱਛੋਂ ਸਾਂਝੀ ਪ੍ਰੈੱਸ ਕਾਨਫ਼ਰੰਸ ਵੀ ਹੋ ਸਕਦੀ ਹੈ।

 

 

ਸ੍ਰੀ ਜਿਨਪਿੰਗ ਅੱਜ ਪਹਿਲਾਂ ਚੇਨਈ ਦੇ ਇੱਕ ਹੋਟਲ ਤੋਂ ਇੱਥੇ ਪੁੱਜੇ। ਸ੍ਰੀ ਮੋਦੀ ਨੇ ਉਨ੍ਹਾਂ ਦਾ ਸੁਆਗਤ ਕੀਤਾ। ਫਿਰ ਉਹ ਦੋਵੇਂ ਗੌਲਫ਼ ਕਾਰਟਸ ਵਿੱਚ ਬੈਠ ਕੇ ਦੁਵੱਲੀ ਵਾਰਤਾ ਵਾਲੇ ਪਹਿਲਾਂ ਤੋਂ ਤੈਅਸ਼ੁਦਾ ਸਥਾਨ ਵੱਲ ਗਏ।

 

 

ਕੱਲ੍ਹ ਦੋਵੇਂ ਦੇਸ਼ਾਂ ਨੇ ਅੱਤਵਾਦ ਤੇ ਕੱਟੜਪੰਥੀਆਂ ਦੀਆਂ ਚੁਣੌਤੀਆਂ ਦਾ ਇੱਕਜੁਟਤਾ ਨਾਲ ਡਟ ਕੇ ਟਾਕਰਾ ਕਰਨ ਦਾ ਸੰਕਲਪ ਲਿਆ ਸੀ। ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕੱਲ੍ਹ ਦੇਰ ਸ਼ਾਮੀਂ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਦੋਵੇਂ ਆਗੂਆਂ ਨੇ ਨਿਵੇਸ਼ ਦੇ ਨਵੇਂ ਖੇਤਰਾਂ ਨੂੰ ਪਛਾਣਨ, ਵਪਾਰ ਵਧਾਉਣ ਤੇ ਦੁਵੱਲੇ ਵਪਾਰ ਦੀ ਅਹਿਮੀਅਤ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਵਪਾਰ ਤੇ ਆਰਥਿਕ ਮਾਮਲਿਆਂ ਬਾਰੇ ਚਰਚਾ ਕੀਤੀ ਸੀ।

ਮੋਦੀ ਤੇ ਜਿਨਪਿੰਗ ਗੱਲਬਾਤ ਵਪਾਰ ਵਾਧੇ ਤੋਂ ਲੈ ਕੇ ਅੱਤਵਾਦ ਦੇ ਖ਼ਾਤਮੇ ਤੱਕ ’ਤੇ ਕੇਂਦ੍ਰਿਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi and Jinping s bilateral talks from Trade to Elimination of Terrorism