ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਤਕੀਂ ਮੋਦੀ ਤੇ ਰਾਹੁਲ ਦੇ ਇੰਝ ਪੈਣਗੇ ਪੇਚੇ

ਐਤਕੀਂ ਮੋਦੀ ਤੇ ਰਾਹੁਲ ਦੇ ਇੰਝ ਪੈਣਗੇ ਪੇਚੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚਲੀ ਸਿਆਸੀ ਜੰਗ ਐਤਕੀਂ ਆਜ਼ਾਦੀ ਦਿਹਾੜੇ ਮੌਕੇ ਆਕਾਸ਼ `ਚ ਵੀ ਵਿਖਾਈ ਦੇਣ ਵਾਲੀ ਹੈ। ਆਉਂਦੀ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਇਨ੍ਹਾਂ ਦੋਵੇਂ ਆਗੂਆਂ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਇੱਕ-ਦੂਜੇ ਨਾਲ ਪੇਚੇ ਪਾਉਣ ਲਈ ਉੱਚੀਆਂ ਉਡਾਣਾਂ ਭਰਨਗੀਆਂ ਤੇ ਕਦੇ ਗੋਤੇ ਵੀ ਖਾਣਗੀਆਂ।


ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਆਖ਼ਰੀ ਆਜ਼ਾਦੀ ਦਿਵਸ ਹੋਵੇਗਾ। ਇਸੇ ਲਈ ਦੇਸ਼ ਦੇ ਗਰਮ ਸਿਆਸੀ ਤਾਪਮਾਨ ਦਾ ਅਸਰ ਇਸ ਵਾਰ ਪਤੰਗਾਂ `ਤੇ ਵੀ ਪਿਆ ਹੈ। ਮੋਦੀ ਤੇ ਰਾਹੁਲ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਇਸ ਵੇਲੇ ਬਾਜ਼ਾਰ `ਚ ਛਾਈਆਂ ਹੋਈਆਂ ਹਨ।


ਦੇਸ਼ `ਚ, ਖ਼ਾਸ ਤੌਰ `ਤੇ ਉੱਤਰੀ ਭਾਰਤ ਵਿੱਚ 15 ਅਗਸਤ ਨੂੰ ਪਤੰਗਬਾਜ਼ੀ ਦੀ ਰਵਾਇਤ ਰਹੀ ਹੈ। ਇਸ ਦਿਨ ਲੋਕ ਆਪਣੇ ਘਰਾਂ ਦੀਆਂ ਛੱਤਾਂ ਅਤੇ ਪਾਰਕਾਂ `ਚ ਦਿਨ ਭਰ ਪਤੰਗਬਾਜ਼ੀ ਕਰਦੇ ਹਨ। ਸਿਆਸੀ ਆਗੂਆਂ ਤੋਂ ਇਲਾਵਾ ਬਾਜ਼ਾਰ ਵਿੱਚ ਸਰਕਾਰ ਦੀਆਂ ਯੋਜਨਾਵਾਂ ਦੀਆਂ, ਬਾਲੀਵੁੱਡ ਦੇ ਅਦਾਕਾਰਾਂ ਤੇ ਆਦਾਕਾਰਾਵਾਂ, ਫਿ਼ਲਮਾਂ, ਕਾਰਟੂਨਾਂ, ਤਿਰੰਗੇ ਆਦਿ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਵੀ ਇਸ ਵੇਲੇ ਵੱਡੇ ਪੱਧਰ `ਤੇ ਬਾਜ਼ਾਰ `ਚ ਵਿਕ ਰਹੀਆਂ ਹਨ।

ਐਤਕੀਂ ਮੋਦੀ ਤੇ ਰਾਹੁਲ ਦੇ ਇੰਝ ਪੈਣਗੇ ਪੇਚੇ
ਪੁਰਾਣੀ ਦਿੱਲੀ ਦੇ ਲਾਲ ਕੂੰਆਂ `ਚ ਆਜ਼ਾਦੀ ਦਿਵਸ ਮੌਕੇ ਹਰ ਸਾਲ ਪਤੰਗ ਬਾਜ਼ਾਰ ਸਜਦਾ ਹੈ; ਜਿੱਥੇ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਪਤੰਗ ਵਿਕਰੇਤਾ ਆਉਂਦੇ ਹਨ। ਪਤੰਗ ਦਾ ਕਾਰੋਬਾਰ ਕਰਨ ਵਾਲੇ ਮੁਹੰਮਦ ਸ਼ੱਬੀਰ ਨੇ ਦੱਸਿਆ ਕਿ ਕਈ ਵਰ੍ਹਿਆਂ ਬਾਅਦ ਐਤਕੀਂ ਸਿਆਸੀ ਆਗੂਆਂ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਬਾਜ਼ਾਰ `ਚ ਆਈਆਂ ਹਨ।


ਇਸ ਤੋਂ ਪਹਿਲਾਂ 2014 `ਚ ਮੋਦੀ ਤੇ ਓਬਾਮਾ ਅਤੇ ਵਸੁੰਧਰਾ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਆਈਆਂ ਸਨ। ਬੀਤੇ ਕੁਝ ਵਰ੍ਹਿਆਂ ਦੌਰਾਨ ਸਿਰਫ਼ ਫਿ਼ਲਮਾਂ ਤੇ ਬਾਲੀਵੁੱਡ ਦੇ ਕਲਾਕਾਰਾਂ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਹੀ ਬਾਜ਼ਾਰ `ਚ ਆ ਰਹੀਆਂ ਸਲ। ਉਨ੍ਹਾਂ ਦੱਸਿਆ ਕਿ ਬਾਜ਼ਾਰ `ਚ ਆਸ ਦੇ ਉਲਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਵਾਲੀ ਪਤੰਗ ਕਿਤੇ ਵਿਖਾਈ ਨਹੀਂ ਦੇ ਰਹੀ।


ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ `ਤੇ ਲਿਖਿਆ ਹੈ - ‘ਕਿਸ ਮੇਂ ਕਿਤਨਾ ਹੀ ਦਮ`। ਦੋਵਾਂ ਦੀਆਂ ਤਸਵੀਰਾਂ ਵਿਚਾਲੇ ਅੰਗਰੇਜ਼ੀ ਦਾ ਅੱਖਰ ‘ਵੀ` (ਭਾਵ ‘ਵਰਸਸ` ਜਿਸ ਦਾ ਅਰਥ ਹੁੰਦਾ ਹੈ ਬਨਾਮ) ਲਿਖਿਆ ਹੋਇਆ ਹੈ। ਕੁਝ ਪਤੰਗਾਂ `ਤੇ ਇਨ੍ਹਾਂ ਦੋਵੇਂ ਆਗੂਆਂ ਦੀਆਂ ਤਸਵੀਰਾਂ ਦੇ ਨਾਲ ਹਿੰਦੀ ਸ਼ਬਦ ‘ਮਹਾਸੰਗ੍ਰਾਮ` ਲਿਖਿਆ ਹੋਇਆ ਹੈ। ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਵਾਲੀ ਵੱਡੀ ਪਤੰਗ ਇਸ ਵੇਲੇ ਦਿੱਲੀ `ਚ 12 ਰੁਪਏ ਦੀ ਵਿਕ ਰਹੀ ਹੈ।

ਐਤਕੀਂ ਮੋਦੀ ਤੇ ਰਾਹੁਲ ਦੇ ਇੰਝ ਪੈਣਗੇ ਪੇਚੇ
ਇੱਕ ਹੋਰ ਪਤੰਗ ਵਪਾਰੀ ਮੁਹੰਮਦ ਆਮਿਰ ਨੇ ਦੱਸਿਆ ਕਿ ਬਾਜ਼ਾਰ ਵਿੱਚ ਸਲਮਾਨ ਖ਼ਾਨ, ਆਮਿਰ ਖ਼ਾਨ, ਸ਼ਾਹਰੁਖ਼ ਖ਼ਾਨ, ਦੀਪਿਕਾ ਪਾਦੂਕੋਣ, ਕੈਟਰੀਨਾ ਕੈਫ਼, ਪ੍ਰਿਯੰਕਾ ਚੋਪੜਾ, ਕਰੀਨਾ ਕਪੂਰ ਆਦਿ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਵੀ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਕਾਰਟੂਨ ਪਤੰਗਾਂ ਵੀ ਹਨ; ਜਿਨ੍ਹਾਂ ਉੱਤੇ ਛੋਟਾ ਭੀਮ, ਡੋਰਾਇਮੌਨ, ਸਿ਼ਜੂਕਾ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਵੀ ਹਨ।


ਇਸ ਤੋਂ ਇਲਾਵਾ ‘ਬੇਟੀ ਬਚਾਓ, ਬੇਟੀ ਪੜ੍ਹਾਓ` ਦੇ ਨਾਅਰੇ ਵਾਲੀਆਂ ਪਤੰਗਾਂ ਵੀ ਵੱਡੀ ਗਿਣਤੀ `ਚ ਬਾਜ਼ਾਰ ਵਿੱਚ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi and Rahul Gandhi pictures on kites independence day